ਆਪਣੇ ਛੋਟੇ ਵੀਰ ਨੂੰ ਪੱਤਰ ਲਿਖੋ ਜਿਸ ਵਿਚ ਬਹੁਤੇ ਫ਼ਿਲਮੀ ਗਾਣੇ ਸੁਣਨ ਦੀ ਹਾਨੀ ਬਾਰੇ ਤਾੜਨਾ ਕਰੋ ।
ਪ੍ਰੀਖਿਆ ਭਵਨ,
...ਸ਼ਹਿਰ,
ਮਿਤੀ...
ਪਿਆਰੇ ਵੀਰ ਸਤ ਪਾਲ,
ਬਹੁਤ ਬਹੁਤ ਪਿਆਰ ! ਮੈਨੂੰ ਅੱਜ ਤੇਰੇ ਇਕ ਦੋਸਤ ਰਾਹੀਂ ਪਤਾ ਲੱਗਾ ਹੈ ਕਿ ਤੇਰਾ ਧਿਆਨ ਪੜਾਈ ਦੀ ਥਾਂ ਵਧੇਰੇ ਫ਼ਿਲਮੀ ਗਾਣਿਆਂ ਵੱਲ ਹੈ। ਤੇਨੂੰ ਜੋ ਵੀ ਜੇਬ ਖਰਚੀ ਮਿਲਦੀ ਹੈ ਤਾਂ ਉਨਾਂ ਦੇ ਫ਼ਿਲਮੀ ਗਾਣਿਆਂ ਦੇ ਕਿੱਥੇ ਖਰੀਦ ਲਿਆਉਂਦਾ ਹੈ। ਇਹ ਤੇਰੇ ਲਈ ਠੀਕ ਨਹੀਂ ਹੈ। ਫ਼ਿਲਮੀ ਗਾਣੇ ਆਚਰਨ ਤੋਂ ਗਿਰੇ ਹੁੰਦੇ ਹਨ। ਦੂਜੀ ਗੱਲ ਇਹ ਹੈ ਕਿ ਛੁੱਟੀ ਵਾਲੇ ਦਿਨ ਤੇ ਰੇਡੀਓ ਦੇ ਸਰਾਹਨੇ ਬੈਠਾ ਰਹਿੰਦਾ ਹੈ ਤੇ ਆਪਣਾ ਕੀਮਤੀ ਸਮਾਂ ਫਜ਼ੂਲ ਗਵਾ ਦਿੰਦਾ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਗਾਣੇ ਮਨੋਰੰਜਨ ਦਾ ਇਕ ਸਾਧਨ ਹੁੰਦੇ ਹਨ। ਪਰ ਇਹ ਮਨੋਰੰਜਨ ਮੰਦਰ ਜਾਂ ਗੁਰਦਵਾਰੇ ਦੇ ਸੰਗੀਤ ਵਿਚ ਵੀ ਪ੍ਰਾਪਤ ਹੋ ਸਕਦਾ ਹੈ। ਇਸ ਲਈ ਇਨਾਂ ਆਚਰਨਹੀਣ ਗਾਣਿਆਂ ਦਾ ਪਿੱਛਾ ਛੱਡ ਦੇ ਤੇ ਆਪਣਾ ਆਚਰਨ ਉੱਚਾ ਲੈ ਜਾਣ ਦੀ ਕੋਸ਼ਿਸ਼ ਕਰ। ਕੀ ਮੈਂ ਆਸ ਕਰ ਸਕਦਾ ਹਾਂ ਕਿ ਮੇਰਾ ਛੋਟਾ ਜਿਹਾ ਵੀਰ ਮੇਰੇ ਇਸ ਨੂੰ ਉਪਦੇਸ਼ ਨੂੰ ਸਹਿਣ ਕਰੇ ਗਾ ਤੇ ਮੈਨੂੰ ਸ਼ਿਕਾਇਤ ਦਾ ਮੌਕਾ ਨਹੀਂ ਦੇਵੇਗਾ।
ਤੇਰਾ ਵੱਡਾ ਵੀਰ,
ਰੋਲ ਨੂੰ.........
0 Comments