ਤੁਹਾਡੇ ਪਿਤਾ ਜੀ ਤੁਹਾਡੀ ਸ਼ਾਦੀ ਛੇਤੀ ਹੀ ਕਰ ਰਹੇ ਹਨ। ਨਾਂ ਨੂੰ ਚਿੱਠੀ ਲਿਖ ਕਿ ਉਹ ਅਜੇ ਤੁਹਾਡੀ ਸ਼ਾਦੀ ਨਾ ਕਰਨ।
ਪ੍ਰੀਖਿਆ ਭਵਨ,
..ਕੇਦਰ,
ਮਿਤੀ..
ਪਰਮ ਪੂਜਨੀਕ ਮਾਤਾ ਜੀ,
ਪੈਰੀ ਪੈਣਾ ! ਆਪ ਦਾ ਲਿਖਿਆ ਹੋਇਆ ਪੁੱਤਰ ਮੈਨੂੰ ਅੱਜ ਹੀ ਮਿਲਿਆ। ਘਰ ਦੀ ਰਾਜ਼ੀ-ਖੁਸ਼ੀ ਬਾਰੇ ਪੜ੍ਹਿਆ ਤਾਂ ਦਿਲ ਬਹੁਤ ਖੁਸ਼ ਹੋਇਆ ਪਰ ਜਦੋਂ ਅਗਲੀਆਂ ਸਤਰਾਂ ਪੜੀਆਂ ਕਿ ਤੁਸੀਂ ਮੇਰੀ ਸ਼ਾਦੀ ਬਹੁਤ ਛੇਤੀ ਕਰ ਰਹੇ ਹੋ ਤਾਂ ਮੇਰੇ ਹੱਥਾਂ ਦੇ ਉੱਤੇ ਉੱਡ ਗਏ । ਪਿਤਾ ਜੀ ਉਂਝ ਤਾਂ ਤੁਸੀਂ ਬਹੁਤ ਸਿਆਣੇ ਹੋ ਤੁਹਾਡੀ ਹਰ ਗੱਲ ਤੇ ਮੈਂ ਸ਼ੁਰੂਧਾ ਨਾਲ ਸਿਰ ਝੁਕਾ ਦੇਵਾਂਗਾ ਪਰ ਮੈਂ ਤੁਹਾਨੂੰ ਸੁਝਾਅ ਦੇਂਦਾ ਹਾਂ ਕਿ ਤੁਸੀਂ ਮੇਰੀ ਸ਼ਾਦੀ ਹਾਲੀ ਨਾ ਕਰੋ ।
ਮੈਂ ਇਸ ਸਾਲ ਅੱਠਵੀਂ ਦਾ ਇਮਤਿਹਾਨ ਦਿੱਤਾ ਹੈ। ਆਸ ਹੈ ਕਿ ਚੰਗੇ ਅੰਕ ਲੈ ਕੇ ਪਾਸ ਹੋ ਜਾਵਾਂਗਾ । ਇਕ ਅੱਠਵੀਂ ਪਾਸ ਮਨੁੱਖ ਸਿਵਾਏ ਮਜ਼ਦੂਰੀ ਕਰੋਨ ਦੇ ਹੋਰ ਕੁਝ ਨਹੀਂ ਕਰ ਸਕਦਾ। ਵਿਆਹ ਤੋਂ ਪਿੱਛੋਂ ਮੇਰਾ ਭਵਿੱਖ ਕਾਲਾ ਹੋ ਜਾਵੇਗਾ । ਕਮਾਈ ਦਾ ਕੋਈ ਚੰਗਾ ਸਾਧਨ ਨਹੀਂ ਪੈਦਾ ਕਰ ਸਕਦਾ । ਇਸ ਕਰਕੇ ਮੈਂ ਆਪਣੀ ਪਤਨੀ ਨੂੰ ਖ਼ੁਸ਼ ਨਹੀਂ ਰੱਖ ਸਕਦਾ । ਨਾਲੇ ਹਾਲੇ ਮੇਰੀ ਉਮਰ ਵੀ ਕੀ ਹੈ ?
ਮੋਰੀ ਸਲਾਹ ਹੈ ਕਿ ਦੱਸਵੀਂ ਚੰਗੇ ਅੰਕਾਂ ਵਿਚ ਪਾਸ ਕਰਕੇ ਔਖਾ-ਸੌਖਾ ਬੀ. ਏ. ਕਰ ਲਵਾਂ । ਫਿਰ ਇਕ ਸਾਲ ਵਿਚ ਬੀ. ਐਡ. ਦੀ ਟੈਨਿੰਗ ਲੈ ਲਵਾਂਗਾ । ਪਿਤਾ ਜੀ ਤੁਹਾਡੀ ਆਰਥਿਕ ਦਸ਼ਾ ਵੀ ਕਮਜ਼ੋਰ ਨਹੀਂ ਜਹੜਾ ਤੁਸੀਂ ਮੈਨੂੰ ਪੜਾ ਨਾ ਸਕੇ । ਦੁਜੇ ਮੈਂ ਵੀ ਪੜ੍ਹਾਈ ਵਿਚ ਕਮਜ਼ੋਰ ਨਹੀਂ ਹਾਂ । ਮੈਂ ਬੀ. ਐਡ ਕਰਕੇ ਇਸੇ ਸਕੂਲ ਵਿਚ ਅਧਿਆਪਕ ਲਗ ਜਾਵਾਂਗਾ । ਇਕ ਅਧਿਆਪਕ ਦੀ ਅੱਜ ਦੇ ਸਮੇਂ ਵਿਚ ਬਹੁਤ ਚੰਗੀ ਤਨਖਾਹ ਹੈ। ਇਹਨਾਂ ਪੈਸਿਆਂ ਨਾਲ ਇਕ ਇਨਸਾਨ ਆਪਣਾ ਟੱਬਰ ਚੰਗੀ ਤਰ੍ਹਾਂ ਪਾਲ ਸਕਦਾ ਹੈ।
ਤੁਹਾਡੀ ਚਿੱਠੀ ਵਿਚ ਇਹ ਵੀ ਲਿਖਿਆ ਹੈ ਕਿ ' ਕੁ ਸਤਵੀਂ ਪਾਸ ਹੈ। ਉਨਾਂ ਨੂੰ ਵੀ ਕਹੋ ਕਿ ਔਖੇ-ਸੌਖੇ ਦਸਵੀਂ ਕਰਾਕੇ ਕੋਈ ਕੋਰਸ ਕਰਾ ਦੇਣ । ਫਿਰ ਸਾਡਾ ਦੁਹਾਂ ਦਾ ਗੁਜ਼ਾਰਾ ਚੰਗੀ ਤਰ੍ਹਾਂ ਚੱਲ ਸਕੇਗਾ । ਤੁਹਾਡੀ ਵੀ ਬੁਢਾਪੇ ਦੇ ਸਮੇਂ ਸੇਵਾ ਕਰ ਸਕਾਂਗੇ ।
ਜੋ ਹੁਣ ਹੀ ਤੁਸੀਂ ਵਿਆਹ ਕਰ ਦਿੱਤਾ ਤਾਂ ਅਸੀਂ ਦੋਵੇਂ ਜੀਅ ਤੁਹਾਡੇ ਤੇ ਭਾਰ ਹੋ ਜਾਵਾਂਗੇ । ਗਹਿਸਤ ਦੀ ਗੱਡੀ ਵੀ ਮਾਇਕ ਹਾਲਤ ਕਮਜ਼ੋਰ ਹੋਣ ਕਰਕੇ ਲੜਾਈ ਝਗੜਿਆਂ ਵਿਚੋਂ ਹੀ ਲੰਘੇਗੀ । ਆਪਣੀ ਪਤਨੀ ਦੀਆਂ ਰੀਝ ਵੀ ਪੂਰੀਆਂ ਨਹੀਂ ਕਰ ਸਕਾਂਗਾ ।
ਆਪ ਦੇ ਚਰਨਾਂ ਵਿਚ ਫਿਰ ਬੇਨਤੀ ਕਰਦਾ ਹਾਂ ਕਿ ਜੇ ਮੇਰਾ ਭਵਿੱਖ ਖੇੜਿਆਂ ਤੇ ਹਾਸਿਆਂ ਭਰਿਆ ਦੇਖਣਾ ਚਾਹੁੰਦੇ ਹੋ ਤਾਂ ਮੇਰੀ ਸ਼ਾਦੀ ਨੂੰ ਕੁਝ ਸਾਲ ਅੱਗ ਪਾ ਦਿਓ । ਮੈਨੂੰ ਆਸ ਹੈ ਕਿ ਤੁਸੀਂ ਕੋਈ ਵੀ ਅਜਿਹਾ ਕਦਮ ਨਹੀਂ ਚੁਕੋਗੇ ਜਿਸ ਨਾਲ ਮੇਰੇ ਦਿਲ ਨੂੰ ਠੇਸ ਪਹੁੰਚੇ।
ਮਾਤਾ ਜੀ ਨੂੰ ਸਤਿ ਸ੍ਰੀ ਅਕਾਲ । ਕਿਰਨ ਤੇ ਸੁਸ਼ੀਲ ਨੂੰ ਪਿਆਰ ।
ਆਪ ਦਾ ਸਪੁੱਤਰ,
ਗਿਆਨ ਚੰਦ ।
0 Comments