Punjabi Letter on "Muhalle vich Bijli di Supply theek rakhan vaste patar", "ਮੁਹੱਲੇ ਵਿਚ ਬਿਜਲੀ ਦੀ ਸਪਲਾਈ ਠੀਕ ਰੱਖਣ ਵਾਸਤੇ ਪੱਤਰ " Complete Punjabi Patra for Kids and Students

ਮੁਹੱਲੇ ਵਿਚ ਬਿਜਲੀ ਦੀ ਸਪਲਾਈ ਠੀਕ ਰੱਖਣ ਵਾਸਤੇ ਪੱਤਰ 
Muhalle vich Bijli di Supply theek rakhan vaste patar


ਸੇਵਾ ਵਿਖੇ,

ਪ੍ਰਧਾਨ ਸਾਹਿਬ, 

ਬਿਜਲੀ ਦਫ਼ਤਰ, ਸ਼ੰਕਰ ਰੋਡ,

ਨਵੀਂ ਦਿੱਲੀ । 


ਸ੍ਰੀ ਮਾਨ ਜੀ,

ਬੇਨਤੀ ਇਹ ਹੈ ਕਿ ਸਾਡੇ ਮੁਹੱਲੇ ਪੁਰਾਣੇ ਰਾਜਿੰਦਰ ਨਗਰ ਵਿਚ ਬਿਜਲੀ ਦੀ ਸਪਲਾਈ ਠੀਕ ਨਹੀਂ ਹੈ । ਬਿਜਲੀ ਦੇ ਇਕ ਦਮ ਜ਼ਿਆਦਾ ਆ ਜਾਂਦੀ ਹੈ ਤੇ ਕਦੇ ਘਟ | ਇਸ ਕਰਕੇ ਟੀ.ਵੀ.ਸੈੱਟ, ਸੜ ਜਾਂਦੇ ਹਨ | ਨਾਲੇ ਬਿਜਲੀ ਦੀ ਸਪਲਾਈ ਠੀਕ ਨਾ ਹੋਣ ਕਰਕੇ ਸਾਰੇ ਦੁਖੀ ਹਨ | ਅਗਲੇ ਮਹੀਨੇ ਬੱਚਿਆਂ ਦੇ ਇਮਤਿਹਾਨ ਹਨ ਜਿਸ ਕਰਕੇ ਉਹਨਾਂ ਨੇ ਆਪਣੀ ਤਿਆਰੀ ਕਰਨੀ ਹੁੰਦੀ ਹੈ ।

ਇਸ ਲਈ ਬਿਜਲੀ ਦੀ ਸਪਲਾਈ ਠੀਕ ਕਰਨ ਦੀ ਕਿਰਪਾਲਤਾ ਕਰਨੀ । ਆਪ ਜੀ ਦੀ ਬੜੀ ਮਿਹਰਬਾਨੀ ਹੋਵੇਗੀ ।

ਧੰਨਵਾਦ

ਸਮੂਹ ਇਲਾਕਾ ਨਿਵਾਸੀ,

ਰਜਿੰਦਰ ਨਗਰ 

ਨਵੀਂ ਦਿੱਲੀ। 





Post a Comment

0 Comments