ਇਲਾਕੇ ਦੇ ਜਨਸੰਪਰਕ ਵਿਭਾਗ ਨੂੰ ਪੱਤਰ ਲਿਖ ਕੇ ਮੁਹੱਲੇ ਦਾ ਬੋਰਡ ਠੀਕ ਕਰਨ ਲਈ ਪੱਤਰ ਲਿਖੋ ।
ਸੇਵਾ ਵਿਖੇ,
ਡਾਇਰਕੈਟਰ ਸਾਹਿਬ,
ਨਗਰ ਨਿਗਮ, ਗਾਂਧੀ ਨਗਰ
ਦਿੱਲੀ ।
ਸ੍ਰੀ ਮਾਨ ਜੀ
ਆਪ ਜੀ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਸਾਡੇ ਇਲਾਕੇ ਗਾਂਧੀ ਨਗਰ ਵਿਖੇ ਨਹਿਰੂ ਰਾਲੀ ਨਾਂ ਦਾ ਜਿਹੜਾ ਬੋਰਡ ਆਪ ਦੇ ਵਿਭਾਗ ਵੱਲੋਂ ਲਾਇਆ ਗਿਆ ਸੀ ਉਹ ਬੋਰਡ ਹੁਣ ਬਹੁਤ ਹੀ ਬੁਰੀ ਹਾਲਤ ਵਿੱਚ ਹੈ । ਉਸ ਉੱਤੇ ਲਿਖਿਆ ਹੋਇਆ ਗਲੀ ਦਾ ਨਾਂ ਤਾਂ ਬਿਲਕੁਲ ਵੀ ਪੜ੍ਹਿਆ ਜਾਂਦਾ । ਇਸ ਲਈ ਆਪ ਜੀ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇਸ ਬੋਰਡ ਨੂੰ ਠੀਕ ਕਰਾਉਣ ਦੀ ਖੇਚਲ ਕਰਨੀ ਤਾਂ ਜੋ ਇਲਾਕੇ ਵਿੱਚ ਬਾਹਰ ਤੋਂ ਆਉਣ ਵਾਲੇ ਲੋਕਾਂ ਨੂੰ ਮੁਸ਼ਕਲਾਂ ਤੋਂ ਬਚਾਇਆ ਜਾ ਸਕੇ ।
ਧੰਨਵਾਦ
ਆਪ ਜੀ ਦਾ ਸ਼ੁਭਚਿੰਤਕ
ਹਰਮਿੰਦਰ ਸਿੰਘ ਛਾਬੜਾ
(ਪ੍ਰਧਾਨ)
ਮੁਹੱਲਾ ਸੁਧਾਰ ਕਮੇਟੀ, ਦਿੱਲੀ
0 Comments