ਆਪਣੇ ਮਿੱਤਰ ਨੂੰ ਮਿਲਨ ਵਾਸਤੇ ਪੱਤਰ ਲਿਖੋ ।
Mitar nu Milan vaste patar
632, ਰਾਜੌਰੀ ਗਾਰਡਨ,
ਨਵੀਂ ਦਿੱਲੀ ।
ਪਿਆਰੇ ਦੋਸਤ ਬਲਜੀਤ ਸਿੰਘ,
ਸਤਿ ਸ੍ਰੀ ਅਕਾਲ
ਮੈਨੂੰ ਆਪ ਦਾ ਕਾਫ਼ੀ ਸਮੇਂ ਤੋਂ ਖਤ ਨਹੀਂ ਮਿਲਿਆ ਹੈ । ਕਾਫੀ ਉੱਡੀਕ ਤੋਂ ਬਾਅਦ ਮੈਂ ਇਹ ਖਤ ਲਿਖਣ ਲੱਗਾ ਹਾਂ । ਮੈਂ ਆਪ ਨੂੰ ਇਹ ਖਤ ਇਸ ਲਈ ਲਿਖਣ ਲੱਗਾ ਹਾਂ ਕਿ ਆਪ ਨੂੰ ਮਿਲੇ ਹੋਏ ਕਾਫ਼ੀ ਸਮਾਂ ਹੋ ਗਿਆ ਹੈ ।
ਅਸੀਂ ਰਾਜੇ ਦੇ ਵਿਆਹ ਵਿਚ ਹੀ ਮਿਲੇ ਸੀ ਜਿਸ ਨੂੰ 6 ਮਹੀਨੇ ਹੋ ਗਏ ਹਨ । ਉਸ ਤੋਂ ਬਾਅਦ ਤੁਸੀਂ ਇੱਥੇ ਆਏ ਹੀ ਨਹੀਂ। ਮੈਂ ਚਾਹੁੰਦਾ ਹਾਂ ਕਿ ਤੁਸੀਂ ਕੁਝ ਸਮਾਂ ਇੱਥੇ ਆਓ ਤਾਂ ਕਿ ਅਸੀਂ ਦੋਵੇਂ ਇੱਥੇ ਮਿਲ ਕੇ ਆਪਣਾ ਸਮਾਂ ਪਾਸ ਕਰੀਏ ਤੇ ਨਵਾਂ ਪ੍ਰੋਗਰਾਮ ਬਣਾਈਏ । ਮੈਨੂੰ ਆਸ ਹੈ ਤੁਸੀਂ ਜ਼ਰੂਰ ਆਉਗੇ ।
ਖ਼ਤ ਦਾ ਜਵਾਬ ਛੇਤੀ ਤੋਂ ਛੇਤੀ ਦੇਣਾ ।
ਆਪ ਦਾ ਮਿੱਤਰ
ਅਮਰਜੀਤ ਸਿੰਘ
0 Comments