ਆਪਣੇ ਮਿੱਤਰ ਨੂੰ ਮਾਤਾ ਜੀ ਦੀ ਸਿਹਤ ਬਾਰੇ ਪੱਤਰ ਲਿਖੋ ।
Mitar nu Mataji di Health bare Patar
283 ਤੀ ਨਗਰ
ਦਿੱਲੀ....
ਪਿਆਰੇ ਮਿੱਤਰ ਕਰਨੈਲ,
ਪਿਆਰ ਭਰੀ ਸਤ ਸ੍ਰੀ ਅਕਾਲ,
ਮਿੱਤਰ ਕਲ ਹੀ ਤੇਰਾ ਖਤ ਮਿਲਿਆ | ਖਤ ਵਿਚ ਤੂੰ ਇਹ ਪੁੱਛਿਆ ਹੈ ਕਿ ਮਾਤਾ ਜੀ ਦੀ ਸਿਹਤ ਦਾ ਕੀ ਹਾਲ ਹੈ । ਕਿਉਂਕਿ ਉਹਨਾਂ ਨੂੰ ਕੁਝ ਚਿਰ ਪਹਿਲਾਂ ਹੀ ਬਲਡ ਪ੍ਰੈਸ਼ਰ ਜ਼ਿਆਦਾ ਹੋਣ ਕਰਕੇ ਹਸਪਤਾਲ ਵਿਚ ਦਾਖਲ ਕਰਵਾਇਆ ਸੀ ।
ਹਸਪਤਾਲ ਵਿੱਚ ਡਾਕਟਰਾਂ ਦੀ ਦੇਖ-ਰੇਖ ਉਹਨਾਂ ਦਾ ਇਲਾਜ ਹੋਇਆ । ਹੁਣ ਇਕ ਦੋ ਦਿਨਾਂ ਤੋਂ ਉਹਨਾਂ ਦੀ ਸਿਹਤ ਚੰਗੀ ਹੈ । ਹੁਣ ਅਸੀਂ ਉਹਨਾਂ ਨੂੰ ਘਰ ਵਾਪਸ ਲੈ ਆਏ ਹਾਂ | ਅੱਜਕਲ੍ਹ ਉਹ ਘਰ ਹਨ ਤੇ ਆਪ ਨੂੰ ਬਹੁਤ ਹੀ ਯਾਦ ਕਰਦੇ ਹਨ । ਆਪ ਸਮਾਂ ਕੱਢ ਕੇ ਜ਼ਰੂਰ ਮਿਲ ਕੇ ਜਾਣਾ ਮੇਰੇ ਵੱਲੋਂ ਸਾਰੇ ਪਰਿਵਾਰ ਨੂੰ ਸਤ ਸ੍ਰੀ ਅਕਾਲ ।
ਆਪ ਦਾ ਪਿਆਰਾ ਦੋਸਤ,
ਰਾਜਿੰਦਰ ਸਿੰਘ
0 Comments