Punjabi Letter on "Mitar nu apne bhra di shadi te shamil hon layi sada patar", "ਮਿੱਤਰ ਨੂੰ ਆਪਣੇ ਭਰਾ ਦੇ ਵਿਆਹ ਤੇ ਸ਼ਾਮਲ ਹੋਣ ਲਈ ਸੱਦਾ ਪੱਤਰ " Complete Punjabi Patra

ਮਿੱਤਰ/ ਸਹੇਲੀ ਨੂੰ ਪੱਤਰ ਲਿਖੋ ਜਿਸ ਵਿੱਚ ਉਸ ਨੂੰ ਆਪਣੇ ਭਰਾ ਦੇ ਵਿਆਹ ਵਿੱਚ ਸ਼ਾਮਲ ਹੋਣ ਲਈ ਸੱਦਾ ਪੱਤਰ ਲਿਖੋ |



ਪ੍ਰੀਖਿਆ ਭਵਨ

........., ਨਵੀਂ ਦਿੱਲੀ 


ਪਿਆਰੇ ਮਿੱਤਰ ਗੁਰਵਿੰਦਰ,

ਸਤਿਸ੍ਰੀ ਅਕਾਲ ।

ਤੈਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੋਵੇਗੀ ਕਿ ਮੇਰੇ ਵੱਡੇ ਭਰਾ , ਦਾ ਵਿਆਹ 27 ਅਪ੍ਰੈਲ ਨੂੰ ਹੋਣਾ ਨਿਯਤ ਹੋਇਆ ਹੈ । ਲੜਕੀ ਵਾਲਿਆਂ. ਨੇ ਵੀ ਵਿਆਹ ਦਾ ਪ੍ਰਬੰਧ ਬੈਂਕਟ ਹਾਲ ਵਿੱਚ ਕੀਤਾ ਹੈ । ਤੇਰਾ ਇਸ ਵਿਆਹ ਵਿੱਚ ਆਉਣਾ ਬਹੁਤ ਹੀ ਜ਼ਰੂਰੀ ਹੈ । ਮੈਂ ਤੈਨੂੰ ਵਿਆਹ ਦੀ ਸੂਚਨਾ ਹਫ਼ਤਾ ਪਹਿਲਾ ਭੇਜ ਰਿਹਾ ਹਾਂ । 24 ਅਪ੍ਰੈਲ ਨੂੰ ਅਖੰਡ ਪਾਠ ਰੱਖਣਾ ਹੈ ਅਤੇ 26 ਨੂੰ ਭੋਗ ਪਵੇਗਾ ਤੇ ਇਸੇ ਦਿਨ ਸ਼ਗਨ ਵੀ ਲੱਗੇਗਾ | 27 ਅਪ੍ਰੈਲ ਨੂੰ ਸਵੇਰੇ ਬਾਰਾਤ ਠੀਕ 9.00 ਵਜੇ ਚੱਲ ਕੇ ਬੈਂਕਟ ਹਾਲ ਵਿੱਚ ਪਹੁੰਚ ਜਾਵੇਗੀ । ਵੀਰ ਜਾ ਆਨੰਦ ਕਾਰਜ ਸਿੰਘ ਸਭਾ ਗੁਰਦੁਆਰੇ ਵਿੱਚ ਹੋਵੇਗਾ । ਵਿਆਹ ਤੋਂ ਅਗਲੇ ਦਿਨ ਦੀ ਪਾਰਟੀ ਰੱਖੀ ਗਈ ਹੈ । ਇਸ ਪ੍ਰੋਗਰਾਮ ਦਾ ਆਨੰਦ ਤਾਂ ਹੀ ਮਾਨਿਆ ਜਾ ਸਕਦਾ ਹੈ ਜੇਕਰ ਤੂੰ ਮੇਰੇ ਨਾਲ ਹੋਵੇਗਾ | ਮੰਮੀ ਪਾਪਾ ਨੂੰ ਮੇਰੇ ਵੱਲੋਂ ਆਉਣ ਲਈ ਕਹਿਣਾ | 

ਮੰਮੀ, ਪਾਪਾ ਨੂੰ ਮੇਰੇ ਵੱਲੋਂ ਸਤਿਸ੍ਰੀ ਅਕਾਲ ।

ਤੇਰਾ ਪਿਆਰਾ ਮਿੱਤਰ

ਸੁਖਦੀਪ ਸਿੰਘ




Post a Comment

0 Comments