ਮਾਪਤੋਲ ਵਿਭਾਗ ਨੂੰ ਦੁਕਾਨਦਾਰਾਂ ਵੱਲੋਂ ਘੱਟ ਵਸਤੂਆਂ ਤੋਲੇ ਜਾਣ ਤੇ ਪੱਤਰ ਲਿਖੋ ।
Maptol vibhag nu Dukandara vallo ghat vastua tole jan te patar
ਸੇਵਾ ਵਿਖੇ,
ਮਾਨਯੋਗ ਡਾਇਰੈਕਟਰ ਸਾਹਿਬ,
ਮਾਪਤੋਲ ਵਿਭਾਗ,
ਸਿਵਲ ਲਾਈਨਜ, ਦਿੱਲੀ
ਸ਼੍ਰੀਮਾਨ ਜੀ,
ਬੇਨਤੀ ਇਹ ਹੈ ਕਿ ਸਾਡੇ ਇਲਾਕੇ ਦਰਿਆਗੰਜ ਵਿੱਚ ਚੱਲ ਰਹੀ ਮਿਹਰ ਸਿੰਘ ਮਾਰਕੀਟ ਦੇ ਦੁਕਾਨਦਾਰਾਂ ਵੱਲੋਂ ਜਿਹੜੀਆਂ ਵਸਤੂਆਂ ਗਾਹਕਾਂ ਨੂੰ ਦਿੱਤੀਆਂ ਜਾਂਦੀਆਂ ਉਹ ਪੂਰੀ ਮਾਤਰਾ ਵਿੱਚ ਨਹੀਂ ਦਿੱਤੀਆਂ ਜਾਂਦੀ । ਮਿਸਾਲ ਦੇ ਤੌਰ ਤੇ ਮੈਂ ਮੁਕੇਸ਼ ਕਿਰਿਆਨਾ ਸਟੋਰ ਤੋਂ 3 ਕਿਲੋ ਚੀਨੀ ਲਈ ਸੀ । ਲੇਕਿਨ ਜਦੋਂ ਮੈਂ ਉਸੇ ਚੀਨੀ ਨੂੰ ਦੂਜੇ ਦੁਕਾਨ ਤੋਂ ਤੋਲਿਆ ਤਾਂ ਉਸ ਦਾ ਵਜ਼ਨ 2 ਕਿਲੋ 700 ਗ੍ਰਾਮ ਨਿਕਲਿਆ। ਮੈਂ ਉਸ ਦੁਕਾਨਦਾਰ ਨੂੰ ਇਸ ਬਾਰੇ ਦੱਸਿਆ। ਲੇਕਿਨ ਉਹ ਮੰਨਣ ਤੋਂ ਇਨਕਾਰੀ ਹੋ ਗਿਆ । ਇਸ ਲਈ ਆਪ ਜੀ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇਹੋ ਜਿਹੇ ਘੱਟ ਤੋਲਣ ਵਾਲੇ ਦੁਕਾਨਦਾਰਾਂ ਵਿਰੁੱਧ ਸਖ਼ਤ ਕਾਰਵਾਈ ਕਰੋ । ਆਪ ਜੀ ਦੀ ਬੜੀ ਮਿਹਰਬਾਨੀ ਹੋਵੇਗੀ ।
ਧੰਨਵਾਦ
ਆਪ ਦਾ ਸ਼ੁੱਭਚਿੰਤਕ
ਅਵਿਨਾਸ਼ ਠਾਕੁਰ, ਮਿਹਰ ਸਿੰਘ
ਮਾਰਕੀਟ, ਦਿੱਲੀ
0 Comments