Punjabi Letter on "Makan Malak nu Makan di Murammat karaun vaste Patar", "ਮਕਾਨ ਮਾਲਕ ਨੂੰ ਮਕਾਨ ਦੀ ਮੁਰੰਮਤ ਕਰਾਉਣ ਵਾਸਤੇ ਪੱਤਰ " Complete Punjabi Patra

ਮਕਾਨ ਮਾਲਕ ਨੂੰ ਮਕਾਨ ਦੀ ਮੁਰੰਮਤ ਕਰਾਉਣ ਵਾਸਤੇ ਪੱਤਰ ਲਿਖੋ । 

Makan Malak nu Makan di Murammat karaun vaste Patar


ਸੇਵਾ ਵਿਖੇ,

ਸ੍ਰੀ ਮਾਨ ਮਕਾਨ ਮਾਲਕ ਜੀ, 

ਗਲੀ ਜ਼ਮੀਰ ਵਾਲੀ ,

ਪੁਰਾਣੀ ਦਿੱਲੀ । 


ਸ੍ਰੀ ਮਾਨ ਜੀ,

ਬੇਨਤੀ ਇਹ ਹੈ ਕਿ ਮੈਂ ਆਪ ਜੀ ਦੇ ਮਕਾਨ ਵਿਚ ਕਿਰਾਏਦਾਰ ਦੇ ਤੌਰ ਤੇ ਪੰਜ ਸਾਲ ਤੋਂ ਲਗਾਤਾਰ ਰਹਿ ਰਿਹਾ ਹਾਂ । ਆਪ ਨੂੰ ਮਕਾਨ ਦਾ ਕਿਰਾਇਆ ਸਮੇਂ ਸਿਰ ਦੇ ਰਿਹਾ ਹਾਂ । ਆਪ ਦੇ ਉਪਰ ਵਾਲੇ ਕਮਰੇ ਦੀ ਖਿੜਕੀ ਟੁੱਟ ਗਈ ਹੈ । ਹੇਠਾਂ ਪੌੜੀਆਂ ਕੋਲ ਫਰਸ਼ ਉਖੜ ਰਿਹਾ ਹੈ, ਹੈ । ਬਾਥਰੂਮ ਦੀ ਟੁਟੀ ਨੇ ਕੰਮ ਕਰਨਾ ਬੰਦ ਕਰ ਦਿੱਤਾ ਹੈ ।

ਇਸ ਲਈ ਆਪ ਇਹਨਾਂ ਚੀਜ਼ਾਂ ਨੂੰ ਧਿਆਨ ਵਿਚ ਰਖਦੇ ਹੋਏ ਮਕਾਨ ਦੀ ਮੁਰੰਮਤ ਕਰਾਉਣ ਦੀ ਖੇਚਲ ਕਰਨੀ ਕਿਉਂਕਿ ਅੱਗੇ ਮੀਹ ਦਾ ਮੌਸਮ ਸ਼ੁਰੂ ਹੋਣ ਵਾਲਾ ਹੈ । ਆਪ ਜੀ ਦੀ ਬੜੀ ਮਿਹਰਬਾਨੀ ਹੋਵੇਗੀ । 

ਧੰਨਵਾਦ

ਆਪ ਦਾ ਕਿਰਾਏਦਾਰ

ਅਸ਼ੋਕ ਸੈਣੀ 

2562, ਵਿਜਕ ਨਗਰ, ਦਿੱਲੀ





Post a Comment

0 Comments