Punjabi Letter on "Kaumi Ekta te likhiye lekh nu chapan vaste Editor nu Patar", "ਅਖ਼ਬਾਰ ਦੇ ਐਡੀਟਰ ਨੂੰ ਕੌਮੀ ਏਕਤਾ ਤੇ ਲਿਖਿਆ ਲੇਖ ਛਾਪਣ ਵਾਸਤੇ ਪੱਤਰ"

ਅਖ਼ਬਾਰ ਦੇ ਐਡੀਟਰ ਨੂੰ ਕੌਮੀ ਏਕਤਾ ਤੇ ਲਿਖਿਆ ਲੇਖ ਛਾਪਣ ਵਾਸਤੇ ਪੱਤਰ ਲਿਖੋ । 

Kaumi Ekta te likhiye lekh nu chapan vaste Editor nu Patar


ਸੇਵਾ ਵਿਖੇ,

ਮਾਨਯੋਗ ਐਡੀਟਰ ਸਾਹਿਬ, 

ਹਿੰਦੁਸਤਾਨ ਟਾਈਮਜ਼,

ਨਵੀਂ ਦਿੱਲੀ | 


ਸ੍ਰੀ ਮਾਨ ਜੀ,

ਬੇਨਤੀ ਇਹ ਹੈ ਕਿ ਮੈਂ ਆਪ ਦੇ ਹਰਮਨ ਪਿਆਰੇ ਅਖ਼ਬਾਰ ਦਾ ਪਾਠਕ ਹਾਂ । ਮੈਂ ਇਸ ਅਖ਼ਬਾਰ ਦਾ ਬੜੀ ਬੇਸਬਰੀ ਨਾਲ ਇੰਤਜ਼ਾਰ ਕਰਦਾ ਹਾਂ । ਇਸ ਵਿਚ ਛਪੇ ਲੇਖ ਤੇ ਹੋਰ ਸਮਗਰੀ ਬਹੁਤ ਹੀ ਉਚੇਰੀ ਮਿਆਦ ਦੀ ਹੁੰਦੀ ਹੈ ਜੋ ਸਾਡੇ ਗਿਆਨ ਵਿਚ ਵਾਧਾ ਕਰਦੀ ਹੈ । ਅੱਗੇ ਬੇਨਤੀ ਹੈ ਕਿ ਮੈਂ ਅੱਜਕਲ ਤੇ ਚਲ ਰਹੇ ਹਾਲਾਤ ਤੇ ‘ਕੌਮੀ ਏਕਤਾ’ ਨੂੰ ਮੁੱਖ ਰੱਖ ਕੇ ਇਹ ਲੇਖ ਲਿਖਿਆ ਹੈ ।

ਇਸ ਲਈ ਆਪ ਅੱਗੇ ਬੇਨਤੀ ਹੈ ਕਿ ਆਪ ਇਸ ਲੇਖ ਨੂੰ ਆਪਣੇ ਅਖ਼ਬਾਰ ਵਿਚ ਯੋਗ ਥਾਂ ਦੇ ਕੇ ਛਾਪਣ ਦੀ ਕਿਰਪਾਲਤਾ ਕਰਨੀ । ਆਪ ਜੀ ਦੀ ਬੜੀ ਮਿਹਰਬਾਨੀ ਹੋਵੇਗੀ । ਇਹ ਲੇਖ ਮੈਂ ਇਸ ਪੱਤਰ ਨਾਲ ਹੀ ਭੇਜ ਰਿਹਾ ਹਾਂ । 

ਧੰਨਵਾਦ,

ਆਪ ਦਾ ਸ਼ੁਭਚਿੰਤਕ,

ਗੁਰਦੇਵ ਸਿੰਘ ਗਿੱਲ 

757, ਪ੍ਰਤਾਪ ਬਾਗ, ਦਿੱਲੀ 





Post a Comment

0 Comments