ਜੁਰਮਾਨਾ ਮੁਆਫ਼ੀ ਲਈ ਅਧਿਆਪਕ ਨੂੰ ਬਿਨੈ-ਪੱਤਰ ਲਿਖੋ ।
ਸੇਵਾ ਵਿਖੇ,
ਸ਼੍ਰੀਮਾਨ ਮੁੱਖ ਅਧਿਆਪਕ ਜੀ,
..ਸਕੂਲ,
ਸ਼ਹਿਰ ।
ਸੀਮਾਨ ਜੀ,
ਬੇਨਤੀ ਇਹ ਹੈ ਕਿ ਪਿਛਲੇ ਹਫਤੇ ਸਾਡੇ ਯੋਗਤਾ-ਟੈਸਟ ਸਨ। ਜਦੋਂ ਸਵੇਰੇ ਆਪਣੇ ਪਿੰਡਾਂ ਸਕੂਲ ਵਲ ਆ ਰਿਹਾ ਸੀ ਤਾਂ ਰਾਹ ਵਿਚ ਹੀ, ਮੇਰੇ ਸਾਈਕਲ ਦੀ ਇਕ ਟਾਂਗੇ ਨਾਲ ਟੱਕਰ ਹੋ ਗਈ, ਜਿਸ ਨਾਲ ਮੈਨੂੰ ਗੰਭੀਰ ਸੱਟਾਂ ਲੱਗੀਆਂ।
ਇਸ ਕਾਰਨ ਮੈਨੂੰ ਹਸਪਤਾਲ ਦਾਖ਼ਲ ਹੋਣਾ ਪਿਆ । ਇਸ ਲਈ ਇਕ ਹਫਤਾ ਸਕੂਲ ਨਹੀਂ ਆ ਸਕਿਆ । ਸਕੂਲ ਵਿਚ ਨਾ ਪਹੁੰਚਣ ਦੀ ਮੇਰੀ ਮਜਬੂਰੀ ਸੀ ਪਰ ਅਧਿਆਪਕ ਸਾਹਿਬਾਨ ਨੇ ਮੈਨੂੰ ਦਸ ਰੁਪਏ ਜੁਰਮਾਨਾ ਕਰ ਦਿੱਤਾ । ਮੇਰੇ ਪਿਤਾ ਜੀ ਦੀ ਆਰਥਿਕ ਦਸ਼ਾ ਇਸ ਕਾਬਲ ਨਹੀਂ ਕਿ ਮੇਰਾ ਜੁਰਮਾਨਾ ਦੇ ਸਕਣ। ਮੈਂ ਅਧਿਆਪਕ ਸਾਹਿਬਾਨ ਨੂੰ ਆਪਣੀ ਮਜਬੂਰੀ ਜ਼ਾਹਿਰ ਕੀਤੀ, ਪਰ ਉਹ ਨਹੀਂ ਮੰਨੇ । ਸੋ ਕਿਰਪਾ ਕਰਕੇ ਮੇਰਾ ਜੁਰਮਾਨਾ ਮੁਆਫ਼ ਕਰਕੇ ਧੰਨਵਾਦੀ ਬਣਾਓ ।
ਆਪ ਦਾ ਆਗਿਆਕਾਰੀ,
ਰਮਾ ਕਾਂਤ ਮੇਰੀਆਂ ।
ਦੱਸਵੀਂ ਸ਼੍ਰੇਣੀ ।
ਮਿਤੀ....
0 Comments