ਜ਼ਿਲ੍ਹੇ ਦੇ ਇਨਕਮ ਟੈਕਸ ਅਫ਼ਸਰ ਨੂੰ ਆਪਣੇ ਵਲੋਂ ਵੱਧ ਇੰਕਮ ਟੈਕਸ ਅੱਖਾ ਕਰਾਏ ਨੂੰ ਰੀਫੰਡ ਲਈ ਬੇਨਤੀ ਪੱਤਰ ਲਿਖੋ ।
ਇਨਕਮ ਟੈਕਸ ਰੀਫੰਡ ਲਈ ਬੇਨਤੀ ਪੱਤਰ
Income Tax Refund layi benti patar
ਸੇਵਾ ਵਿਖੇ,
ਜ਼ਿਲ੍ਹਾ ਇਨਕਮ ਟੈਕਸ ਅਫ਼ਸਰ
ਸਦਰ ਬਜਾਰ, ਨਵੀ ਦਿੱਲੀ
ਸ਼੍ਰੀਮਾਨ ਜੀ,
ਆਦਰ ਸਹਿਤ ਬੇਨਤੀ ਹੈ ਕਿ ਮੈਂ ਸਦਰ ਬਜਾਰ ਦਾ ਨਿਵਾਸੀ ਹਾਂ । ਮੇਰੇ 1600 ਰੁ: ਇਨਕਮ ਟੈਕਸ ਦੇ ਰੀਫੰਡ ਹੋਣੇ ਸਨ ਪਰ ਮੈਨੂੰ । ਇਕ ਸਾਲ ਦੇ 800 ਰੁਪਏ ਦਾ ਹੀ ਰੀਫੰਡ ਮਿਲਿਆ ਹੈ । ਪਿਛਲੇ ਦੋ ਸਾਲਾਂ ਦੀਆਂ ਟੈਕਸ ਦੀਆਂ ਰਿਟਰਨਾਂ ਵੀ ਇਸ ਨਾਲ ਹੀ ਨੱਥੀ ਹਨ । ਕ੍ਰਿਪਾ ਕਰਕੇ ਮੇਰੀ ਬਕਾਇਦਾ ਰਕਮ ਮੈਨੂੰ ਦਿੱਤੀ ਜਾਵੇ । ਮੇਰਾ ਖਾਤਾ ਨੰਬਰ 22003 ਹੈ ।
ਮੈਨੂੰ ਉਮੀਦ ਹੈ ਕਿ ਮੇਰੀ ਅਰਜ਼ੀ ਵੱਲ ਉਚੇਚਾ ਧਿਆਨ ਦੇਵੋਗੇ ਅਤੇ ਮੈਨੂੰ ਰੀਫੰਡ ਰਕਮ ਦੇ ਕੇ ਧੰਨਵਾਦੀ ਬਣਾਉਗੇ ।
ਆਪ ਦਾ ਵਿਸ਼ਵਾਸਪਾਤਰ
ਅਮਿਤ ਬਹਰਾਲ
2312 ਰੂਪ ਨਗਰ, ਦਿੱਲੀ
0 Comments