Punjabi Letter on "Ilake vich Mahamari rokan layi Nagar Nigam nu Patar", "ਇਲਾਕੇ ਵਿੱਚ ਮਹਾਮਾਰੀ ਰੋਕਣ ਲਈ ਨਗਰ ਨਿਗਮ ਦੇ ਕਮਿਸ਼ਨਰ ਨੂੰ ਪੱਤਰ"

ਇਲਾਕੇ ਵਿੱਚ ਮਹਾਮਾਰੀ ਰੋਕਣ ਲਈ ਨਗਰ ਨਿਗਮ ਦੇ ਕਮਿਸ਼ਨਰ ਨੂੰ ਪੱਤਰ ਲਿਖੋ । 

Ilake vich Mahamari rokan layi Nagar Nigam nu Patar


ਸੇਵਾ ਵਿਖੇ,

ਕਮਿਸ਼ਨਰ ਸਾਹਿਬ,

ਨਗਰ ਨਿਗਮ ਕਰੋਲ ਬਾਗ .

ਨਵੀਂ ਦਿੱਲੀ । 


ਸ੍ਰੀ ਮਾਨ ਜੀ,

ਬੇਨਤੀ ਇਹ ਹੈ ਕਿ ਅਸੀਂ ਇਲਾਕਾ ਪ੍ਰਸ਼ਾਦ ਨਗਰ ਦੇ ਨਿਵਾਸੀ ਹਾਂ । ਜਿਵੇਂ ਕਿ ਆਪ ਜੀ ਨੂੰ ਪਤਾ ਹੀ ਹੈ ਕਿ ਪਿਛਲੇ ਦਿਨਾਂ ਦੌਰਾਨ ਹੋਈ ਬਾਰਸ਼ ਕਰਕੇ ਸਾਰੇ ਇਲਾਕੇ ਵਿੱਚ ਪਾਣੀ ਭਰ ਗਿਆ ਸੀ । ਇਸ ਦਾ ਨਤੀਜਾ ਇਹ ਹੋਇਆ ਕਿ ਨਾਲੀਆਂ ਦੀ ਸਾਰੀ ਗੰਦਗੀ ਸੜਕਾਂ ਤੇ ਆ ਗਈ । ਸੜਕਾਂ ਤੇ ਕਈ ਥਾਂਵਾਂ ਉੱਤੇ ਅਜੇ ਵੀ ਗੰਦਗੀ ਦੇ ਢਰੇ ਲੱਗੇ ਹੋਏ ਹਨ । ਇਹਨਾਂ ਢੇਰਾਂ ਉੱਤੇ ਹਜ਼ਾਰਾਂ ਮੱਖੀਆਂ, ਮੱਛਰਾਂ ਬੈਠੇ ਰਹਿੰਦੇ ਹਨ । ਜਿਹੜੇ ਕਿ ਬਾਅਦ ਵਿੱਚ ਖਾਣ ਪੀਣ ਵਾਲੀਆਂ ਚੀਜ਼ਾਂ ਤੇ ਆ ਬੈਠਦੇ ਹਨ । ਜਿਸ ਕਰਕੇ ਇਹਨਾਂ ਚੀਜ਼ਾਂ ਨੂੰ ਇਸਤੇਮਾਲ ਕਰਨ ਨਾਲ ਲੋਕਾਂ ਦੀ ਸਿਹਤ ਵਿਗੜਨੀ ਸ਼ੁਰੂ ਹੋ ਗਈ ਹੈ।

ਆਪ ਜੀ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਸਮੇਂ ਤੇ ਇਲਾਕੇ ਵਿੱਚ ਸਫਾਈ ਕਰਾਓ ਤਾਂ ਜੋ ਮਹਾਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ । 

ਧੰਨਵਾਦ

ਆਪ ਜੀ ਦਾ ਸ਼ੁਭਚਿੰਤਕ

ਹਰੀਸ਼ ਕੁਮਾਰ 

5/14 ਪ੍ਰਸ਼ਾਦ ਨਗਰ, ਨਵੀਂ ਦਿੱਲੀ 




Post a Comment

0 Comments