Punjabi Letter on "Ilake da school upgrade karan layi Education Minister nu Patar", "ਸਿੱਖਿਆ ਮੰਤਰੀ ਨੂੰ ਇਲਾਕੇ ਦਾ ਸਕੂਲ ਅਪਗਰੇਡ ਕਰਾਉਣ ਲਈ ਪੱਤਰ"

ਸਿੱਖਿਆ ਮੰਤਰੀ ਨੂੰ ਇਲਾਕੇ ਦਾ ਸਕੂਲ ਅਪਗਰੇਡ ਕਰਾਉਣ ਲਈ ਪੱਤਰ ਲਿਖੋ । 

Ilake da school upgrade karan layi Education Minister nu Patar


ਸੇਵਾ ਵਿਖੇ

ਸਤਿਕਾਰ ਯੋਗ ਸਿੱਖਿਆ ਮੰਤਰੀ ਜੀ, 

3 ਅਸੋਕ ਰੋਡ

ਨਵੀਂ ਦਿੱਲੀ 


ਸ੍ਰੀਮਾਨ ਜੀ,

ਬੇਨਤੀ ਇਹ ਹੈ ਕਿ ਸਾਡੇ ਇਲਾਕੇ ਰਾਮਨਗਰ ਵਿੱਚ ਪਿਛਲੇ 15 ਸਾਲਾਂ ਤੋਂ ਪ੍ਰਾਇਮਰੀ ਸਕੂਲ ਚੱਲ ਰਿਹਾ ਹੈ । ਇਸ ਸਕੂਲ ਵਿੱਚ ਪੰਜਵੀ ਜਮਾਤ ਪਾਸ ਕਰਨ ਵਾਲੇ ਬੱਚਿਆਂ ਨੂੰ ਆਪਣੇ ਘਰ ਤੋਂ 8 ਕਿਲੋਮੀਟਰ ਦੂਰ ਕਰਾਵਲ ਨਗਰ ਵਿਖੇ ਜਾਣਾ ਪੈਂਦਾ ਹੈ । ਇਸ ਲਈ ਆਪ ਜੀ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇਸ ਸਕੂਲ ਨੂੰ ਅਪਗਰੇਡ ਕਰਵਾਇਆ। ਜਾਵੇ ਤਾਂ ਜੋ ਬੱਚਿਆਂ ਨੂੰ ਏਨੀ ਦੂਰ ਪੜ੍ਹਨ ਲਈ ਨਾ ਜਾਣਾ ਪਵੇ ।

ਆਪ ਜੀ ਦੀ ਬੜੀ ਮਿਹਰਬਾਨੀ ਹੋਵੇਗੀ । 

ਧੰਨਵਾਦ

ਆਪ ਜੀ ਦਾ ਸ਼ੁਭਚਿੰਤਕ

ਅਸ਼ਰਫ ਖਾਨ

ਲੋਕਰਾਜ ਮੋਰਚਾ 

ਰਾਮਨਗਰ ਨਵੀਂ ਦਿੱਲੀ ।





Post a Comment

0 Comments