ਆਪਣੇ ਰਾਜ ਤੇ ਸਿਹਤ ਵਿਭਾਗ ਤੇ ਡਾਇਰੈਕਟਰ ਨੂੰ ਆਪਣੇ ਇਲਾਕੇ ਵਿਚ ਹਸਪਤਾਲ ਖੋਲ੍ਹਣ ਲਈ ਇਕ ਬਿਨੈ-ਪੱਤਰ ਲਿਖੋ ।
ਪ੍ਰੀਖਿਆ ਸੈਂਟਰ,
...... ਸ਼ਹਿਰ ।
ਮਿਤੀ......!
ਸੇਵਾ ਵਿਖੇ
ਡਾਇਰੈਕਟਰ ਸਾਹਿਬ,
ਸਿਹਤ ਵਿਭਾਗ ਪੰਜਾਬ,
ਚੰਡੀਗੜ੍ਹ।
ਵਿਸ਼ਾ-ਡੇਰਾ ਬਾਬਾ ਨਾਨਕ ਵਿਚ ਹਸਪਤਾਲ ਦੀ ਲੋੜ ਬਾਰੇ ।
ਸ਼੍ਰੀਮਾਨ ਜੀ,
ਨਿਮਰਤਾ ਸਹਿਤ ਬੇਨਤੀ ਹੈ ਕਿ ਮੈਂ ਜ਼ਿਲਾ ਗੁਰਦਾਸਪੁਰ ਦੇ ਕਸਬੇ ਡੇਰਾ ਬਾਬਾ ਨਾਨਕ ਦਾ ਵਸਨੀਕ ਹਾਂ । ਇਸ ਇਲਾਕੇ ਵਿਚ ਪੰਜ ਛੇ ਕਿਲੋਮੀਟਰ ਦੇ ਘੇਰੇ ਵਿਚ ਕੋਈ ਵੀ ਹਸਪਤਾਲ ਨਹੀਂ, ਜਿਸ ਕਰਕੇ ਬੀਮਾਰਾਂ ਨੂੰ ਬਹੁਤ ਮੁਸ਼ਕਲ ਬਣਦੀ ਹੈ ਤੇ ਬੀਮਾਰੀਆਂ ਵੀ ਝਟਪਟ ਫੈਲਦੀਆਂ ਹਨ। ਜੇਕਰ ਡੇਰਾ ਬਾਬਾ ਨਾਨਕ ਵਿਚ ਇਕ ਹਸਪਤਾਲ ਖੋਲ ਦਿੱਤਾ ਜਾਵੇ ਤਾਂ ਇਲਾਕੇ ਦੇ ਲੋਕਾਂ ਦੀਆਂ ਸਾਰੀਆਂ ਮੁਸ਼ਕਲਾਂ ਦੂਰ ਹੋ ਸਕਦੀਆਂ ਹਨ।
ਹਸਪਤਾਲ ਦੀ ਅਣਹੋਂਦ ਕਾਰਨ ਹੀ ਇਥੇ ਕਈ ਅਣਆਈਆਂ ਮੌਤਾਂ ਹੋ ਜਾਂਦੀਆਂ ਹਨ। ਇਸ ਕਰਕੇ ਇਸ ਇਲਾਕੇ ਨੂੰ ਸਰਕਾਰੀ ਹਸਪਤਾਲ ਦੀ ਬੜੀ . ਲੋੜ ਹੈ। ਆਪ ਨੂੰ ਕਦੇ ਸਮਾਂ ਮਿਲੇ ਤਾਂ ਇਸ ਇਲਾਕੇ ਦਾ ਦੌਰਾ ਕਰੋ ਤਾਂ ਤੁਸੀਂ ਆਪ ਸਾਰੀ ਹਕੀਕਤ ਤੋਂ ਜਾਣੂ ਹੋ ਜਾਵੋਗੇ । ਹਸਪਤਾਲ ਦੀ ਅਣਹੋਂਦ ਕਾਰਨ ਹੀ ਪਿਛਲੀ ਬਰਸਾਤ ਵਿਚ ਇਥੇ ਮਲੇਰੀਆ ਫੈਲਿਆ ਤੇ ਹੈਜ਼ੇ ਨਾਲ ਅਨੇਕਾਂ ਮੌਤਾਂ ਹੋਈਆਂ ।
ਇਸ ਕਰਕੇ ਬੇਨਤੀ ਹੈ ਕਿ ਆਪ ਇਸ ਬਿਨੈ-ਪੱਤਰ ਨੂੰ ਧਿਆਨ ਵਿਚ ਰੱਖਦੇ ਹੋਏ ਇਲਾਕੇ ਵਿਚ ਹਸਪਤਾਲ ਖੱਣ ਦਾ ਹੁਕਮ ਜਾਰੀ ਕਰ ਦਿਓ । ਇਸ ਲਈ ਡੇਰਾ ਬਾਬਾ ਨਾਨਕ ਹੀ ਠੀਕ ਸਥਾਨ ਰਹੇਗਾ, ਕਿਉਂਕਿ ਸਾਰੇ ਇਲਾਕੇ ਦਾ ਕੇਦਰ ਇਹੋ ਹੀ ਹੈ।
ਮੈਂ ਆਸ ਕਰਦਾ ਹਾਂ ਕਿ ਆਪ ਇਸ ਬਿਨੈ-ਪੱਤਰ ਨੂੰ ਪਰਵਾਨ ਕਰ ਕੇ ਸਾਡੇ ਸਾਰੇ ਇਲਾਕੇ ਦੀਆਂ ਅਸੀਸਾਂ ਪ੍ਰਾਪਤ ਕਰੋਗੇ। ਧੰਨਵਾਦ ਸਹਿਤ,
ਆਪ ਦਾ ਸ਼ੁਭਚਿੰਤਕ,
ਰੋਲ ਨੰ:....
0 Comments