ਡਾਇਰੈਕਟਰ, ਦੂਰਦਰਸ਼ਨ ਜਲੰਧਰ ਨੂੰ ਬਿਨੈ-ਪੱਤਰ ਲਿਖੋ ਜਿਸ ਵਿਚ ਪ੍ਰਸਾਰਿਤ ਕੀਤੇ ਜਾ ਰਹੇ ਪ੍ਰੋਗਰਾਮਾਂ ਬਾਰੇ ਰਾਇ ਦੇ ਕੇ ਉਹਨਾਂ ਨੂੰ ਹੋਰ ਚੰਗੇਰਾ ਬਣਾਉਣ ਲਈ ਸੁਝਾਅ ਦਿਓ।
ਪ੍ਰੀਖਿਆ ਭਵਨ,
......ਸ਼ਹਿਰ,
15 ਫਰਵਰੀ, 19......
ਸੇਵਾ ਵਿਖੇ
ਡਾਇਰੇਕਟਰ,
ਦੂਰਦਰਸ਼ਨ ਕੇਂਦਰ,
ਜਲੰਧਰ ਸ਼ਹਿਰ ।
ਸ਼੍ਰੀਮਾਨ ਜੀ,
ਦੂਰਦਰਸ਼ਨ ਦੀ ਮਹੱਤਾ ਨੂੰ ਮੁੱਖ ਰੱਖਦਿਆਂ ਹੋਇਆਂ ਮੈਂ ਤੁਹਾਡੇ ਪ੍ਰੋਗਰਾਮ ਰੋਜ਼ਾਨਾ ਦੇਖਦਾ ਹਾਂ ਪਰ ਬੜੇ ਦੁਖ ਨਾਲ ਆਖਣਾ ਪੈਂਦਾ ਹੈ ਕਿ ਕੁਝ ਪ੍ਰੋਗਰਾਮ ਛੱਡ ਕੇ ਬਾਕੀ ਸਾਰੇ ਪ੍ਰੋਗਰਾਮ ਬੜੇ ਨਰਮ ਤੇ ਨੀਵੇਂ ਪੱਧਰ ਦੇ ਹੁੰਦੇ ਹਨ ! ਮੈਂ ਕੁਝ ਖਾਸ ਪ੍ਰੋਗਰਾਮਾਂ ਵਲ ਆਪ ਦਾ ਉਚੇਚਾ ਧਿਆਨ ਦੁਆਉਂਦਾ ਹਾਂ ਤੇ ਬੇਨਤੀ ਕਰਦਾ ਹਾਂ ਕਿ ਇਨ੍ਹਾਂ ਨੂੰ ਸੁਧਾਰਨ ਦੀ ਕੋਸ਼ਿਸ਼ ਕੀਤੀ ਜਾਵੇ।
ਸਭ ਤੋਂ ਪਹਿਲਾਂ ਤਾਂ ਮੈਂ ਆਪ ਦਾ ਧਿਆਨ ਨੌਜਵਾਨਾਂ ਲਈ ਟੈਲੀਕਾਸਟ ਕੀਤੇ ਜਾਂਦੇ ਪ੍ਰਗਰਾਮ ‘ਜਵਾਂ ਤਰ ਵਲ ਦਿਆਉਣਾ ਚਾਹੁੰਦਾ ਹਾਂ । ਇਹ ਪ੍ਰੋਗਰਾਮ ਬਹੁਤ ਹੀ ਰਸਹੀਨ ਹੁੰਦਾ ਹੈ ਜਿਸ ਵਿਚ ਕੋਈ ਖਾਸ ਖਿੱਚ ਨਹੀਂ ਹੁੰਦੀ। ਇਸ ਪ੍ਰੋਗਰਾਮ ਨੂੰ ਵਧੇਰੇ ਖਿੱਚ ਭਰਪੂਰ ਤੇ ਗਿਆਨ-ਉਪਯੋਗੀ ਬਣਾਉਣਾ ਚਾਹੀਦਾ ਹੈ। ਇਸ ਨੂੰ ਹਫਤੇ ਵਿਚ ਘੱਟੋ-ਘੱਟ ਤਿੰਨ ਵਾਰੀ ਜ਼ਰੂਰ ਦਿਖਾਓ।
ਪ੍ਰੋਗਰਾਮ “ਅਸੀਂ ਤੇ ਕਾਨੂੰਨ ਵੀ ਕਾਫੀ ਚੰਗਾ ਹੁੰਦਾ ਹੈ। ਇਹ ਪ੍ਰੋਗਰਾਮ ਕਾਫੀ ਗਿਆਨ ਭਰਪੂਰ ਹੈ ਤੇ ਲੋਕਾਂ ਲਈ ਕਾਫੀ ਲਾਹੇਵੰਦ ਹੈ। ਪਰ ਇਸ ਨੂੰ ਪੇਸ਼ ਕਰਨ ਦਾ ਢੰਗ ਬਹੁਤ ਕੁਚੱਜਾ ਹੈ। ਕਦੇ-ਕਦੇ ਕਾਨੂੰਨ ਦੇ ਮਾਹਿਰ ‘ਵਿਸ਼' ਤੋਂ ਬਾਹਰੀ ਗੱਲਾਂ ਕਰਨ ਲੱਗ ਪੈਂਦੇ ਹਨ।
ਡਰਾਮੇ, ਖਾਸ ਕਰਕੇ ਪੰਜਾਬੀ ਡਰਾਮੇ ਵੇਖਕੇ ਇੰਜ ਲਗਦਾ ਹੈ ਕਿ ਪੰਜਾਬ ਵਿਚ ਕਲਾਕਾਰਾਂ ਦੀ ਬੜੀ ਘਾਟ ਹੈ। ਨਾ ਤਾਂ ਕਿਸੇ ਦੀ ਐਕਟਿੰਗ ਵਿਚ ਕੋਈ ਜਾਨ ਦਿਖਾਈ ਦੇਂਦੀ ਹੈ ਤੇ ਨਾ ਹੀ ਕਿਸੇ ਕਹਾਣੀ ਵਿਚੋਂ ਕੋਈ ਸਾਹਿਤਕ ਰੰਗਢੰਗ ਦਿਖਾਈ ਦਿੰਦਾ ਹੈ। ਇਨ੍ਹਾਂ ਡਰਾਮਿਆਂ ਨੂੰ ਸੁਧਾਰਨ ਦੀ ਕਾਫੀ ਲੋੜ ਹੈ।
ਪੰਜਾਬੀ ਦਾ ਪ੍ਰੋਗਰਾਮ ‘ਦਰਪਣ' ਪੰਜਾਬੀ ਸਾਹਿਤ ਨੂੰ ਉੱਚਾ ਚੁੱਕਣ ਲਈ ਬਹੁਤ ਵੱਡਾ ਕਦਮ ਹੈ। ਪੰਜਾਬੀ ਦੇ ਲਿਖਾਰੀਆਂ ਤੇ ਉਨਾਂ ਦੀਆਂ ਰਚਨਾਵਾਂ ਬਾਰੇ ਜਾਣਕਾਰੀ ਦੇਣ ਲਈ ਇਹ ਉਤਸ਼ਾਹ-ਜਨਕ ਸਾਧਨ ਹੈ। ਪਰ ਜਦੋਂ ਵੀ ਕਿਸੇ ਲਿਖਾਰੀ ਆਦਿ ਨਾਲ ਮੁਲਾਕਾਤ ਵਿਖਾਈ ਜਾਂਦੀ ਹੈ ਤਾਂ ਅਕਸਰ ਸਵਾਲਾਂ ਦੀ ਭਰਮਾਰ ਹੀ ਸੁਣਾਈ ਦੇਂਦੀ ਹੈ, ਆਏ ਲਿਖਾਰੀ ਨੂੰ ਉੱਤਰ ਦੇਣ ਦਾ ਮੌਕਾ ਹੀ ਨਹੀਂ ਦਿੱਤਾ ਜਾਂਦਾ ਹੈ। ਉਹ ਕਈ ਸਵਾਲ ਦਾ ਠੀਕ ਉੱਤਰ ਦੇ ਸਕੇ ਜਾਂ ਨਾ ਕੋਈ ਗੱਲ ਨਹੀਂ ਉਹ ਅਜੇ ਜਵਾਬ ਦੇ ਹੀ ਰਿਹਾ ਹੁੰਦਾ ਹੈ ਕਿ ਪ੍ਰਸ਼ਨ-ਕਰਤਾ ਵਿਚੋਂ ਹੀ ਟੁੱਕ ਦਿੰਦਾ ਹੈ ਜੋ ਬੜਾ ਹੀ ਭੱਦਾ ਲਗਦਾ ਹੈ। ਸਵਾਲ ਸਾਹਮਣੇ ਪਏ ਕਾਗਜ਼ਾਂ ਤੋਂ ਇੰਝ ਪੁਛੇ ਜਾਂਦੇ ਹਨ ਜਿਵੇਂ ਕਿ ਵਗਾਰ ਪੂਰੀ ਕੀਤੀ ਜਾ ਰਹੀ ਹੋਵੇ ।
ਗਰਾਮ ਮਿੱਟੀ ਦੀ ਮਹਿਕ ਤਾਂ ਬਿਲਕੁਲ ਨਾਂ ਦੇ ਉਲਟ ਪ੍ਰੋਗਰਾਮ ਹੈ। ਉਸ ਵਿਚ ਵੰਨਗੀ ਤਾਂ ਸਭ ਨੂੰ ਪਸੰਦ ਹੈ ਪਰ ਪੇਸ਼ ਕਰਨ ਦਾ ਢੰਗ ਬਹੁਤ ਹੀ ਭੱਦਾ ਹੁੰਦਾ ਹੈ। ਤਿੰਨ ਚਾਰ ਬੰਦੇ ਆਪ ਵਿਚ ਗੱਪਾਂ ਮਾਰ ਕੇ ਵਕਤ ਪੂਰਾ ਕਰਨ ਦੀ ਗਲ ਕਰਦੇ ਹਨ। ਚੰਗਾ ਹੋਵੇ ਜੇ ਇਕ ਹੀ ਬੰਦਾ ਸਾਰੇ ਆਏ ਕਲਾਕਾਰਾਂ ਦੀ ਜਾਣ-ਪਛਾਣ ਕਰਵਾ ਕੇ ਉਨ੍ਹਾਂ ਨੂੰ ਦਰਸ਼ਕਾਂ ਸਾਹਮਣੇ ਪੇਸ਼ ਕਰੇ ।
ਮੈਨੂੰ ਪੂਰੀ ਆਸ ਹੈ ਕਿ ਤੁਸੀਂ ਮੇਰੀ ਬੇਨਤੀ ਤੇ ਵਿਚਾਰ ਕਰੋਗੇ ਤੇ ਦਰਦਰਸ਼ਨ ਦੇ ਪ੍ਰੋਗਰਾਮਾਂ ਵਿਚ ਸੁਧਾਰ ਲਿਆ ਕੇ ਦਰਸ਼ਕਾਂ ਨੂੰ ਧੰਨਵਾਦੀ ਬਣਾਉਗੇ ।
ਆਪ ਦਾ ਸ਼ੁਭਚਿੰਤਕ
ਰਾਜ ਬਹਾਦਰ ਸਿੰਘ ।
ਪਿੰਡ , ਬੇਗਮਪੁਰਾ,
ਫਿਰੋਜ਼ਪੁਰ ।
0 Comments