ਤੁਹਾਡਾ ਸਾਈਕਲ ਚੋਰੀ ਹੋ ਗਿਆ ਹੈ। ਸਾਈਕਲ ਬਾਰੇ ਵੇਰਵਾ ਦਿੰਦੇ ਹੋਏ ਨੇੜੇ ਦੇ ਥਾਣੇ ਵਿਚ ਰਿਪੋਰਟ ਦਰਜ ਕਰਵਾਉਣ ਲਈ ਬਿਨੈ-ਪੱਤਰ ਲਿਖੋ ।
ਸੇਵਾ ਵਿਖੇ
ਐਸ. ਐਚ. ਓ. ਸਾਹਿਬ,
ਬਾਣਾ ਆਦਮ,
ਆਦਮਪੁਰ ।
ਮਾਨ ਜੀ,
ਮੈਂ ਆਪਣੇ ਸਾਈਕਲ ਦੇ ਚੋਰੀ ਹੋ ਜਾਣ ਬਾਰੇ ਰਿਪੋਰਟ ਦਰਜ ਕਰਾਉਣੀ ਚਾਹੁੰਦੇ ਹਾਂ। ਕੱਲ ਸ਼ਾਮ ਵੇਲੇ ਮੈਂ ਬਜ਼ਾਰ ਵਿਚ ਚੀਜ਼ ਖ਼ਰੀਦ ਰਿਹਾ ਸਾਂ । ਮੈਂ “ਸਾਧ ਦੀ ਹੱਟੀ ਅੱਗੇ ਆਪਣਾ ਸਾਈਕਲ ਖੜਾ ਕਰਕੇ ਅੰਦਰ ਸਾਮਾਨ ਖ਼ਰੀਦਣ ਲਈ ਚਲਾ ਗਿਆ। ਸਾਈਕਲ ਨੂੰ ਤਾਲਾ ਲਗਾ ਦਿੱਤਾ ਸੀ । ਸਾਮਾਨ ਲੈਦਿਆਂ ਲਗਭਗ ਅੱਧਾ ਘੰਟਾ ਲਗ ਗਿਆ। ਜਦੋਂ ਮੈਂ ਸਾਮਾਨ ਖ਼ਰੀਦ ਕੇ ਦੁਕਾਨ ਤੋਂ ਬਾਹਰ ਆਇਆ ਤਾਂ ਵੇਖਿਆ ਕਿ ਮੇਰਾ ਸਾਈਕਲ ਗਾਇਬ ਸੀ । ਨਾਲ ਦੇ ਅਤੇ ਸਾਹਮਣੇ ਦੇ ਦੁਕਾਨਦਾਰਾਂ ਤੋਂ ਪੁੱਛ-ਪੜਤਾਲ ਕੀਤੀ ਪਰ ਕਿਸੇ ਨੂੰ ਵੀ ਮੇਰੇ ਸਾਈਕਲ ਬਾਰੇ ਕੁਝ ਪਤਾ ਨਹੀਂ ਸੀ । ਅੱਧਾ ਕੁ ਘੰਟਾ ਪੁੱਛਗਿੱਛ ਕਰਨ ਤੋਂ ਬਾਅਦ ਮੈਂ ਇਸ ਸਿੱਟੇ ਤੇ ਪੁੱਜਾ ਕਿ ਸਾਈਕਲ ਚੋਰੀ ਹੋ ਗਿਆ ਹੈ।
ਮੈਂ ਇਹ ਸਾਈਕਲ ਇਸੇ ਸਾਲ ਜਲੰਧਰ ਤੋਂ ਖਰੀਦਿਆ ਸੀ । ਮੇਰੇ ਪਾਸ ਦੁਕਾਨ ਦੀ ਰਸੀਦ ਹੈ। ਸਾਈਕਲ ਬੀ. ਐਸ. ਏ. ਕੰਪਨੀ ਦਾ ਹੈ ਅਤੇ ਇਸ ਦਾ ਨੰ: ਕੇ-825684 ਹੈ। ਸਾਈਕਲ ਦਾ ਰੰਗ ਹਰਾ ਹੈ। ਕੈਰੀਅਰ ਅਤੇ ਸਟਡ ਲੱਗੇ ਹੋਏ ਹਨ। ਹੈਂਡਲ ਉਪਰ ਮੇਰਾ ਨਾਂ ਖੁਦਿਆ ਹੈ।
ਕਿਰਪਾ ਕਰਕੇ ਇਸ ਸਾਈਕਲ ਨੂੰ ਲੱਭਣ ਬਾਰੇ ਯੋਗ ਕਾਰਵਾਈ ਕਰਨ ਦੀ ' ਖੇਚਲ ਕੀਤੀ ਜਾਵੇ । ' ਧੰਨਵਾਦ ਸਹਿਤ,
ਆਪ ਦਾ ਵਿਸ਼ਵਾਸ ਪਾਤਰ,
ਪ੍ਰੀਤਮ ਸਿੰਘ,
ਮਕਾਨ ਨੰ: 921,
ਮਿਤੀ : 4 ਅਪ੍ਰੈਲ, 19 ...
ਆਦਮਪੁਰ, ਜ਼ਿਲ੍ਹਾ ਜਲੰਧਰ ।
0 Comments