ਛੋਟੇ ਭਰਾ ਨੂ ਬੁਰੀ ਸੰਗਤ ਤੋਂ ਬਚਣ ਵਾਸਤੇ ਪੱਤਰ
Chote bhra nu Buri Sangat to bachan vaster Patar
214/ 31, ਹਰੀ ਗਰ
ਨਵੀਂ ਦਿੱਲੀ- 18
ਮਿਤੀ…………………
ਛੋਟੇ ਵੀਰ ਨਰਿੰਦਰ,
ਪਿਆਰ ਭਰੀ ਨਮਸਤੇ,
ਅਸੀਂ ਸਭ ਇੱਥੇ ਠੀਕ ਠਾਕ ਹਾਂ ਅਤੇ ਤੇਰੀ ਰਾਜੀ ਖੁਸ਼ੀ ਨੇਕ ਮੰਗਦੇ ਹਾਂ । ਅੱਗੇ ਸਮਾਚਾਰ ਇਹ ਹੈ ਕਿ ਸਾਨੂੰ ਤੇਰੇ ਬਾਰੇ ਪਤਾ ਲੱਗਿਆ ਹੈ ਕਿ ਤੂੰ ਅੱਜਕਲ ਆਵਾਰਾ ਕਿਸਮ ਦੇ ਮੁੰਡਿਆਂ ਨਾਲ ਰਹਿਣਾ ਸ਼ੁਰੂ ਕਰ ਦਿੱਤਾ ਹੈ । ਤੇਰੇ ਤੇ ਉਹਨਾਂ ਦੀ ਸੰਗਤ ਦਾ ਅਸਰ ਹੋਣ ਕਰਕੇ ਨੂੰ ਪੜ੍ਹਾਈ ਵੱਲ ਘਟ ਧਿਆਨ ਦੇ ਰਿਹਾ ਹੈ ।
ਮੈਂ ਤੈਨੂੰ ਸਖਤ ਹਿਦਾਇਤ ਕਰਦਾ ਹਾਂ ਕਿ ਤੂੰ ਉਹਨਾਂ ਮੁੰਡਿਆਂ ਦਾ ਸਾਥ ਛੱਡ ਦੇ । ਬੁਰੀ ਸੰਗਤ ਤੋਂ ਬਚਣ ਦੀ ਕੋਸ਼ਿਸ਼ ਕਰ ਨਹੀਂ ਤਾਂ ਆਪਣੀ ਜ਼ਿੰਦਗੀ ਨੂੰ ਬਰਬਾਦ ਕਰ ਲਵੇਂਗਾ । ਤੇਰੀ ਪ੍ਰੀਖਿਆ ਸਿਰ ਤੇ ਹੈ, ਤੇ ਇਸ ਲਈ ਦਿਲ ਲਾ ਕੇ ਤਿਆਰੀ ਕਰ ਜਿਸ ਨਾਲ ਤੇਰੀ ਜ਼ਿੰਦਗੀ ਸਫ਼ਲ ਹੋਵੇ |
ਹੋ ਸਕਿਆ ਤਾਂ ਮੈਂ ਆਪ ਤੇਰੇ ਕੋਲ ਸਮਾਂ ਕੱਢ ਕੇ ਮਿਲਣ ਵਾਸਤੇ ਆਵਾਂਗਾ ।
ਤੇਰਾ ਵੱਡਾ ਵੀਰ
ਵਰਿੰਦਰਜੀਤ ਸਿੰਘ
1 Comments
Nice patar. It helped me alot
ReplyDelete