Punjabi Letter on "Chori di Suchna den layi thane de SHO nu Patar", "ਚੋਰੀ ਦੀ ਸੂਚਨਾ ਦੇਣ ਲਈ ਥਾਣੇ ਦੇ ਐਸ. ਐਚ.ਓ. ਨੂੰ ਪੱਤਰ" Complete Punjabi Patra

ਆਪਣੇ ਇਲਾਕੇ ਦੇ ਥਾਣੇ ਦੇ ਐਸ. ਐਚ.ਓ. ਨੂੰ ਆਪਣੇ ਘਰ ਹੋਈ ਚੋਰੀ ਦੀ ਸੂਚਨਾ ਦੇਣ ਲਈ ਪੱਤਰ ਲਿਖੋ । 

ਚੋਰੀ ਦੀ ਸੂਚਨਾ ਦੇਣ ਲਈ ਥਾਣੇ ਦੇ ਐਸ. ਐਚ.ਓ. ਨੂੰ ਪੱਤਰ
Chori di Suchna den layi thane de SHO nu Patar

ਸੇਵਾ ਵਿਖੇ,

ਐਸ. ਐਚ ਓ ਸਾਹਿਬ, 

ਪੁਲਿਸ ਸਟੇਸ਼ਨ,

ਸਰੋਜਨੀ ਨਗਰ, ਦਿੱਲੀ । 


ਸ੍ਰੀ ਮਾਨ ਜੀ,

ਮੈਂ ਸਰੋਜਨੀ ਨਗਰ ਦਾ ਨਿਵਾਸੀ ਹਾਂ । ਕਲ੍ਹ ਰਾਤ ਨੂੰ ਸਾਡੇ ਘਰ ਚੋਰੀ ਹੋ ਗਈ, ਜਿਸ ਕਰਕੇ ਕੁਝ ਸਮਾਨ, ਕੱਪੜੇ ਅਤੇ ਭਾਂਡੇ ਚੋਰੀ ਹੋ ਗਏ ਇਸ ਘਟਨਾ ਦਾ ਪੂਰਾ ਵੇਰਵਾ ਇਸ ਪ੍ਰਕਾਰ ਹੈ :

ਕੱਲ ਰਾਹੀਂ ਅਸੀਂ 9 ਵਜੇ ਖਾਣਾ ਖਾ ਕੇ ਸੌਂ ਗਏ । ਗਰਮੀ ਜ਼ਿਆਦਾ ਹੋਣ ਕਰਕੇ ਮੈਨੂੰ ਪਿਆਸ ਲੱਗੀ ਤੇ ਮੈਂ ਪਾਣੀ ਪੀਣ ਲਈ ਰਸੋਈ ਵਿਚ ਗਿਆ ਤਾਂ ਮੈਂ ਦੇਖਿਆ ਕਿ ਰਸੋਈ ਦਾ ਦਰਵਾਜ਼ਾ ਖੁੱਲਾ ਸੀ ਅਤੇ ਕੁੱਝ ਭਾਂਡੇ ਗਾਇਬ ਸੀ । ਦੂਜੇ ਕਮਰੇ ਵਿਚ ਜਾ ਕੇ ਦੇਖਿਆ , ਤਾਂ ਉਸ ਦਾ ਦਰਵਾਜ਼ਾ ਵੀ ਖੁੱਲਾ ਸੀ ਇਸ ਕਮਰੇ ਵਿਚੋਂ ਘੜੀ, ਰੇਡੀਓ , ਟੀ.ਵੀ. ਅਤੇ ਕੁੱਝ ਕੀਮਤੀ ਸਾਮਾਨ ਨਹੀਂ ਸਨ ।

ਸੋ ਆਪ ਜੀ ਅੱਗੇ ਬੇਨਤੀ ਹੈ ਕਿ ਆਪ ਚੋਰਾਂ ਨੂੰ ਫੜ ਕੇ ਸਖ਼ਤ ਤੋਂ ਸਖ਼ਤ ਸਜ਼ਾ ਦਿਓ । 

ਧੰਨਵਾਦ ਸਹਿਤ

ਆਪ ਜੀ ਦਾ ਵਿਸ਼ਵਾਸਪਾਤਰ

ਨਿਹਾਲ ਸਿੰਘ





Post a Comment

0 Comments