ਚਾਚਾ ਜੀ ਨੂੰ ਜਨਮਦਿਨ ਦੇ ਉਪਹਾਰ ਲਈ ਧਨਵਾਦ ਪੱਤਰ
Chacha ji nu Janamdin de uphar layi Dhanyawad Patar
ਪ੍ਰੀਖਿਆ ਭਵਨ
ਸ਼ਹਿਰ ......
ਮਿਤੀ....
ਸਤਿਕਾਰਯੋਗ ਚਾਚਾ ਜੀ,
ਸਤਿ ਸ੍ਰੀ ਅਕਾਲ ।
ਕਲ ਮੇਰਾ ਜਨਮ ਦਿਨ ਸੀ । ਮੈਂ ਆਪ ਦੇ ਆਉਣ ਦੀ ਬੜੀ ਬੇਸਬਰੀ ਨਾਲ ਉਡੀਕ ਕਰ ਰਿਹਾ ਸਾਂ ਕਿ ਅਚਾਨਕ ਡਾਕੀਏ ਨੇ ਦਰਵਾਜ਼ਾ ਖੜਕਾਇਆ । ਉਸ ਦੇ ਹੱਥ ਵਿਚ ਤੁਹਾਡਾ ਭੇਜਿਆ ਹੋਇਆ ਪਾਰਸਲ ਸੀ । ਉਸ ਪਾਰਸਲ ਵਿਚ ਆਪ ਜੀ ਦੀ ਭੇਜੀ ਹੋਈ ਸੁੰਦਰ ਘੜੀ ਦੇਖ ਕੇ ਮੇਰਾ ਮਨ ਖੁਸ਼ੀ ਨਾਲ ਝੂਮ ਉਠਿਆ| ਮੈਨੂੰ ਇਸ ਘੜੀ ਦੀ ਬਹੁਤ ਲੋੜ ਸੀ । ਕਈ ਵਾਰ ਸਮੇਂ ਦਾ ਪਤਾ ਨਾ ਲੱਗਣ ਕਰਕੇ ਮੈਂ ਅਕਸਰ ਸਕੂਲੋਂ ਲੇਟ ਹੋ ਜਾਇਆ ਕਰਦਾ ਸੀ। ਹੁਣ ਮੈਂ ਆਪਣੇ ਸਾਰੇ ਕੰਮ ਸਮੇਂ ਸਿਰ ਕਰ ਸਕਾਂਗਾ |
ਆਪ ਵਲੋਂ ਭੇਜੇ ਇਸ ਤੋਹਫੇ ਦਾ ਬਹੁਤ ਧੰਨਵਾਦ । ਮੈਂ ਆਪ ਨੂੰ ਵਿਸ਼ਵਾਸ ਦਿਵਾਉਂਦਾ ਹਾਂ ਕਿ ਮੈਂ ਆਪ ਦੇ ਭੇਜੇ ਇਸ ਖੂਬਸੂਰਤ ਤੋਹਫ਼ੇ ਨੂੰ ਹਿਰਦੇ ਨਾਲ ਲਾ ਕੇ ਰੱਖਾਂਗਾ।
ਮੰਮੀ, ਪਾਪਾ ਅਤੇ ਮੇਰੇ ਵਲੋਂ ' ਚਾਚੀ ਜੀ ਨੂੰ ਸਤਿ ਸ੍ਰੀ ਅਕਾਲ ।
ਆਪ ਦਾ ਪਿਆਰਾ ਭਤੀਜਾ
ਸਦੀ ਵਿੱਚ ਜਾਂਚ
ਰਮੇਸ਼
0 Comments