Punjabi Letter on "Bus conductor di Badsaluki bare Manager Punjab Roadways nu Patar", "ਕੰਡਕਟਰ ਦੀ ਬਦਸਲੂਕੀ ਬਾਰੇ ਪੰਜਾਬ ਰੋੜਵੇਸ ਦੇ ਜਨਰਲ ਮੈਨੇਜਰ ਨੂੰ ਪੱਤਰ "

ਪੰਜਾਬ ਰੋੜਵੇਸ ਦੇ ਜਨਰਲ ਮੈਨੇਜਰ ਨੂੰ ਕੰਡਕਟਰ ਦੀ ਬਦਸਲੂਕੀ ਬਾਰੇ ਪੱਤਰ ਲਿਖੋ ।

Bus conductor di Badsaluki bare Manager Punjab Roadways nu Patar

 

ਸੇਵਾ ਵਿਖੇ,

ਮਾਨਯੋਗ ਜਨਰਲ ਮੈਨੇਜਰ, 

ਪਟਿਆਲਾ  ਡਿਪੋ, ..

ਦਿੱਲੀ । 


ਸ੍ਰੀ ਮਾਨ ਜੀ,

ਬੇਨਤੀ ਇਹ ਹੈ ਕਿ ਮੈਂ ਇਸ ਪੱਤਰ ਰਾਹੀ ਆਪ ਦਾ ਧਿਆਨ ਬਸ ਦੇ ਕੰਡਕਟਰ ਦੀ ਬਦਸਲੂਕੀ ਵਲ ਦੁਆਉਣਾ ਚਾਹੁੰਦਾ ਹਾਂ । ਮੈਂ ਪਟਿਆਲਾ ਡਿਪੋ ਦੀ ਬਸ ਪੰਜਾਬ ਰੋੜਵੇਸ 6033 ਵਿਚ ਮਿਤੀ 7.5.200__ ਨੂੰ ਪ੍ਰੀਤ ਵਿਹਾਰ ਤੋਂ ਮੋਰੀ ਗੇਟ ਜਾਣ ਵਾਸਤੇ ਬੈਠਾ ਸੀ ।

ਜਦੋਂ ਮੈ ਬਸ ਵਿਚ ਚੜਨ ਹੀ ਲੱਗਾ ਤਾਂ ਕੰਡਕਟਰ ਨੇ ਝੱਟ ਵਿਸਲ ਦੇ ਕੇ ਬਸ ਚਲਵਾ ਦਿੱਤੀ ਜਿਸ ਕਰਕੇ ਮੈਂ ਮਸਾਂ ਹੀ ਡਿਗਦੇ ਹੋਏ ਬਚਿਆ । ਜਦੋਂ ਮੈਂ ਕੰਡਕਟਰ ਕੋਲੋਂ ਸ਼ਿਕਾਇਤ ਦੀ ਪੁਸਤਕ ਮੰਗੀ ਤਾਂ ਉਸ ਨੇ ਮੈਨੂੰ ਗਾਲਾਂ ਕੱਢੀਆਂ ।

ਇਸ ਲਈ ਆਪ ਅੱਗੇ ਬੇਨਤੀ ਹੈ ਕਿ ਆਪ ਇਸ ਕੰਡਕਟਰ ਦੇ ਖਿਲਾਫ ਸਖਤ ਕਾਰਵਾਈ ਕਰਨ ਦੀ ਖੇਚਲ ਕਰੋਗੇ । ਆਪ ਦੀ ਬੜੀ ਮਿਹਰਬਾਨੀ ਹੋਵੇਗੀ । 

ਧੰਨਵਾਦ

ਦੁਖੀ ਯਾਤਰੀ 

ਰਾਮ ਅਵਤਾਰ

ਬਹਾਦੁਰ ਗੱਡ , ਪਟਿਆਲਾ 





Post a Comment

0 Comments