ਪੰਜਾਬੀ ਭਾਸ਼ਾ ਵਿੱਚ ਯੋਜਕ ਦੀ ਜਾਣ -ਪਛਾਣ
Introduction of Yojak in Punjabi Language
ਜਿਹੜੇ ਸ਼ਬਦ ਦੋ ਵਾਕਾਂ ਦੇ ਸ਼ਬਦਾਂ ਜਾਂ ਵਾਕਾਂਸ਼ਾਂ ਨੂੰ ਜੋੜਨ ਦਾ ਕੰਮ ਕਰਨ, ਉਹਨਾਂ ਨੂੰ ਯੋਜਕ ਕਿਹਾ ਜਾਂਦਾ ਹੈ । ਜਿਵੇਂ :- ਤੇ, ਕਿ, ਅਤੇ ਪਰ ਆਦਿ ।
ਯੋਜਕ ਦੋ ਤਰ੍ਹਾਂ ਦੇ ਹੁੰਦੇ ਹਨ :
1. ਸਮਾਨ ਯੋਜਕ :- ਜਿਹੜੇ ਸ਼ਬਦ ਦੋ ਵਾਕਾਂ, ਦੋ ਸ਼ਬਦਾਂ ਨੂੰ ਜੋੜਨ ਦਾ ਕੰਮ ਕਰਨ ਉਹਨਾਂ ਨੂੰ ਸਮਾਨ ਯੋਜਕ ਕਹਿੰਦੇ ਹਨ । ਜਿਵੇਂ :- ਸੁਖਬੀਰ ਤੇ ਦਲਜੀਤ ਭਰਾ ਹਨ ।
2. ਅਧੀਨ ਯੋਜਕ :- ਜਿਹੜੇ ਯੋਜਕ ਮਿਸ਼ਰਤ ਵਾਕ ਵਿੱਚ ਪ੍ਰਧਾਨ ਉਪਵਾਕ ਤੇ ਅਧੀਨ ਉਪਵਾਕਾਂ ਨੂੰ ਆਪਸ ਵਿੱਚ ਜੋੜਨ ਦਾ ਕੰਮ ਕਰਨ, ਉਹਨਾਂ ਨੂੰ ਅਧੀਨ ਯੋਜਕ ਕਹਿੰਦੇ ਹਨ । ਜਿਵੇਂ :- ਕਿ, ਕਿਉਂਕਿ, ਤਾਂ ਕਿ ਆਦਿ ।
ਵਿਸਮਿਕ ਜਿਹੜੇ ਸ਼ਬਦ ਕਿਸੇ ਨੂੰ ਬੁਲਾਉਣ ਲਈ, ਖੁਸ਼ੀ, ਹੈਰਾਨੀ ਤੇ ਗਮੀ । ਦੇ ਭਾਵਾਂ ਨੂੰ ਪ੍ਰਗਟ ਕਰਨ ਉਹਨਾਂ ਨੂੰ ਵਿਸਮਿਕ ਕਹਿੰਦੇ ਹਨ । ਜਿਵੇਂ :- ਵਾਹ-ਵਾਹ ! ਸਾਬਾਸ਼ !, ਓਏ ! ਉਫ ! ਆਦਿ ।
0 Comments