Punjabi Grammar "Bahu Arthak Shabad in Punjabi Language", "ਬਹੁ-ਅਰਥਕ ਸ਼ਬਦ" Grammar in Punjabi Language.

ਬਹੁ-ਅਰਥਕ ਸ਼ਬਦ 
Bahu Arthak Shabad in Punjabi Language

ਬਹੁਅਰਥਕ ਸ਼ਬਦ - ਬਹੁਅਰਥਕ ਸ਼ਬਦ ਉਹ ਹੁੰਦਾ ਹੈ ਜਿਸ ਦੇ ਅਰਥ ਇੱਕ ਤੋਂ ਵੱਧ ਹੋਣ। ਆਮ ਤੌਰ ਤੇ ਬਹੁਅਰਥਕ ਸ਼ਬਦ ਉਹਨਾਂ ਸ਼ਬਦਾਂ ਨੂੰ ਕਿਹਾ ਜਾਂਦਾ ਹੈ ਜਿਨ੍ਹਾਂ ਦੇ ਸ਼ਬਦ-ਜੋੜ ਅਤੇ ਉਚਾਰਨ ਤਾਂ ਇੱਕੋ-ਜਿਹੇ ਹੁੰਦੇ ਹਨ ਪਰ ਅਰਥਾਂ ਵਿੱਚ ਢੇਰ ਅੰਤਰ ਹੁੰਦਾ ਹੈ। ਕਈ ਵਾਰੀ ਇਹ ਇੱਕੋ-ਜਿਹੇ ਜਾਪਦੇ ਸ਼ਬਦ ਵੱਖ-ਵੱਖ ਸੋਮਿਆਂ ਤੋਂ ਆਏ ਹੁੰਦੇ ਹਨ ਜਾਂ ਵੱਖ-ਵੱਖ ਪ੍ਰਸੰਗਾਂ ਵਿੱਚ ਲਗਾਤਾਰ ਵਰਤੋਂ ਕਾਰਨ ਵੱਖ-ਵੱਖ ਅਰਥਾਂ ਵਾਲੇ ਹੋ ਜਾਂਦੇ ਹਨ। 



1. ਉੱਚਾ---1. (ਉੱਚੀ ਥਾਂ)-ਇਹ ਥਾਂ ਸਭ ਤੋਂ ਉੱਚੀ ਹੈ। 

2. (ਚੰਗਾ)-ਰਾਮ ਦਾ ਆਚਰਨ ਉੱਚਾ ਹੈ। । 

3. (ਮੋਚਨਾ)-ਨਾਈ ਲਈ ਉੱਚਾ ਇਕ ਜ਼ਰੂਰੀ ਸੰਦ ਹੈ। 

4. (ਚਿਮਟਾ)-ਉਚਾ ਅੰਗੀਠੀ ਵਿਚੋਂ ਕੋਲੇ ਕੱਢਣ ਦੇ ਕੰਮ ਆਉਂਦਾ ਹੈ।


2. ਉਠਾ—1. (ਮਦਦ ਕਰਨੀ)-ਤੁਸੀਂ ਆਪਣੇ ਭਰਾ ਨੂੰ ਉਠਾ ਸਕਦੇ ਹੋ ।

2. (ਫੋੜਾ)-ਉਸ ਦੀ ਬਾਂਹ ਤੇ ਕੁਝ ਉਠਾ ਉਠਿਆ ਹੋਇਆ ਹੈ। 

3. (ਉਠਾਉਣਾ)-ਸੀਤਾ ਨੂੰ ਉਠਾ ਦਿਉ ।


3. ਉਲਟੀ-1. (ਕੇ) ਪਤਾ ਨਹੀਂ ਕੀ ਹੋ ਗਿਆ ਹੈ, ਅੱਜ ਸਵੇਰ ਦੀਆਂ ਮੈਨੂੰ ਉਲਟੀਆਂ ਆ ਰਹੀਆਂ ਹਨ।

2. (ਮੋੜੀ)-ਮੇਰੇ ਵੱਡੇ ਵੀਰ ਨੇ ਮੇਰੀ ਅੱਜ ਤਾਈਂ ਕੋਈ ਗੱਲ ਨਹੀਂ ਉਲਟੀ। 

3. (ਵਿਗੜੀ)-ਉਸ ਦੀ ਅਜਿਹੀ ਮਤ ਉਲਟੀ ਕਿ ਉਸ ਨੇ ਸਾਰੀ ਜ਼ਮੀਨ ਵੇਚ ਦਿੱਤੀ ।

4. (ਪੁਠੀ ਹੋਈ)-ਕਲ ਲੁਧਿਆਣੇ ਜਾਂਦਿਆਂ ਅਸੀਂ ਇਕ ਉਲਟੀ ਹੋਈ ਬੱਸ ਦੇਖੀ ।


4. ਉੱਤਰ--1, (ਉਤਰਨਾ)-ਟਿੰਕੂ ਦੀ ਮਾਂ ਕੋਠੇ ਤੋਂ ਉਤਰੀ । 

2. (ਜੁਆਬ)--ਤੇਰੇ ਪ੍ਰਸ਼ਨ ਦਾ ਉੱਤਰ ਠੀਕ ਨਹੀਂ ਹੈ। 

3. (ਇਕ ਦਿਸ਼ਾ)-ਹਿਮਾਲਾ ਭਾਰਤ ਦੇ ਉੱਤਰ ਵੱਲ ਸਥਿਤ ਹੈ। 


5. ਅੜੀ-1, (ਉਲਝਣਾ)--ਮੇਰੀ ਡੋਰ ਅੜੀ ਹੋਈ ਹੈ। 

2. (ਜ਼ਿੰਦ)-ਕਈ ਬੱਚੇ ਬਹੁਤ ਅੜੀ ਕਰਦੇ ਹਨ। 

3. (ਫਸਣਾ)-ਉਸ ਦੀ ਮੱਟਰ ਰੇਤਾ ਵਿਚ ਅੜੀ ਹੋਈ ਹੈ।


6. ਅੱਗ-1. (ਅੱਗਲਾ ਜਨਮ-ਸਾਧੂ-ਮਹਾਤਮਾ ਆਪਣਾ ਅੱਗਾ ਸੁਧਾਰ ਲੈਂਦੇ ਹਨ।

2. (ਆਉਣ ਵਾਲਾ ਸਮਾਂ)--ਹਰ ਕਿਸੇ ਚੰਗੇ ਕੰਮਾਂ ਨਾਲ ਆਪਣਾ ਅੱਗਾ ਸੁਧਾਰਨਾ ਚਾਹੀਦਾ ਹੈ।

3. (ਔਲਾਦ)--ਉਸ ਦੇ ਕੋਈ ਬੱਚਾ ਨਹੀਂ ਹੈ, ਇਸ ਲਈ ਉਸ ਦਾ ਅੱਗਾ ਮਾਰਿਆ ਗਿਆ।

4. (ਅੱਗਾ ਪਿਛਾ ਨਾ ਸਚਣਾ) - ਰਾਮ ਬੋਲਣ ਲੱਗਾ ਅੱਗਾ ਪਿੱਛਾ ਨਹੀਂ ਦੇਖਣਾ ਭਾਵੇਂ ਕੋਈ ਬੁਰੀ ਗੱਲ ਹੀ ਆਖ ਜਾਵ

5. (ਮੌਕਾ)-ਸਮਝਦਾਰ ਆਦਮੀ ਅੱਗਾ ਪਿੱਛਾ ਵੇਖ ਕੇ ਗੱਲ ਕਰਦਾ ਹੈ। 


7. ਅੱਕ-1. (ਬੱਕ ਜਾਣਾ)- ਅੱਜ ਮੈਂ ਪੜ-ਪੜ ਕੇ ਅੱਕ ਗਿਆ ।

2. (ਅੱਕ ਜਾਣਾ, ਤੰਗ ਪੈਣਾ)-ਬੁੱਢੇ ਦੇ ਵਤੀਰੇ ਤੋਂ ਅਸੀਂ ਸਾਰੇ ਹੀ ਅੱਕ ਗਏ ਹਾਂ ।

3. (ਇਕ ਬੂਟਾ)-ਅੱਕ ਦਾ ਬੂਟਾ ਔੜਾਂ ਵਿਚ ਹੁੰਦਾ ਹੈ। 


8. ਸੱਟ-(ਚੋਂ ਚ)-ਉਸ ਦੇ ਪੈਰ ਉੱਤੇ ਕਾਫੀ ਸੱਟ ਲੱਗੀ ਹੈ। 

2. (ਦੁਖ)--ਉਸ ਤੋਂ ਭਰਾ ਦੀ ਸੱਟ ਨਹੀਂ ਗਈ । 

3. (ਸੁਟਣਾ)-ਇਸ ਗੰਦ ਪਰੇ ਸੁੱਟ । 

4. (ਡੇਗਣਾ)--ਬਦਮਾਸ਼ਾਂ ਨੇ ਔਰਤ ਨੂੰ ਕੋਠਿਓ ਹੇਠਾਂ ਸੁੱਟ ਦਿੱਤਾ ।


9. ਸਰ-1. (ਹੋਣਾ)-ਉਸ ਦੀ ਮਦਦ ਦੇ ਨਾਲ ਹੀ ਮੇਰਾ ਕੰਮ ਸਰ ਸਕਦਾ ਸੀ।

2. (ਜਿੱਤਣਾ)-ਹਰੀ ਸਿੰਘ ਨਲੂਏ ਨੇ ਕਈ ਕਿਲੇ ਸਰ ਕੀਤੇ । 

3. (ਤਾਲਾਪ)-ਇਸ ਸਰ ਦਾ ਪਾਣੀ ਬੜਾ ਠੰਢਾ ਹੈ। 

4. (ਖਿਤਾਬ)-ਗੈਰ ਨੂੰ 'ਸਰ' ਦਾ ਖਿਤਾਬ ਮਿਲਿਆ ਸੀ। 


10. (ਸਾਰ-1, (ਖ਼ਬਰ ਸਾਰ)-ਰੀ ਕੋਈ ਸਾਰ ਨਹੀਂ ਲੈਂਦਾ । 

2. (ਨਿਚੋੜ)-ਇਸ ਕਹਾਣੀ ਦਾ ਸਾਰ ਲਿਖੋ । 

3. (ਮਲਦੇ ਸਾਰ)-ਮੈਂ ਚਿੱਠੀ ਮਿਲਦੇ ਸਾਰ ਹੀ ਤੁਰ ਪਿਆ ਸੀ। 


11. ਸੂਈ—1. (ਕਪੜੇ ਸੀਉਣ ਵਾਲੀ) ---ਮੇਰੀ ਬਈ ਗੰਮ ਗਈ ਹੈ। 

2. (ਮੱਝ ਦਾਣਾ)-ਸਾਡੀ ਮੱਝ ਕੱਲ ਸੂਈ ਸੀ। 

3. (ਘੜੀ ਦੀ ਸੂਈ)-ਮੇਰੀ ਘੜੀ ਦੀ ਸੂਈ ਟੁੱਟ ਗਈ ਹੈ।


12. ਸਿੱਟਾ-1. (ਕਣਕ ਦਾ)--ਇਸ ਸਾਲ ਕਣਕ ਨੂੰ ਕਾਫੀ ਮੋਟਾ ਸਿੱਟਾ ਪਿਆ ਹੈ।

2. (ਨਤੀਜਾ)-ਬੁਰੇ ਕੰਮਾਂ ਦਾ ਸਿੱਟਾ ਬੁਰਾ ਹੀ ਹੁੰਦਾ ਹੈ।

3. (ਜੁਆ)-ਕਈ ਲੋਕ ਸਿੱਟੇ ਵਿਚ ਸਭ ਕੁਝ ਹਾਰ ਜਾਂਦੇ ਹਨ। 


13. ਸੰਗ-1. (ਸਾਥ)-ਅਸੀਂ ਸੰਗ ਨਾਲ ਵਿਸਾਖੀ ਦੇ ਮੇਲੇ ਗਏ । 

2. (ਸ਼ੁਰੂਮਾ)-ਅੱਜ ਕਲ ਦੇ ਬਚਿਆਂ ਨੂੰ ਸੰਗ ਸ਼ੁਰੂਮ ਨਹੀਂ ਹੈ। 

3. (ਸੰਗ ਸਰਫ) - ਸਦਾ ਪੰਸਾਂ ਸੰਗ ਸੋਰਵੇ ਨਾਲ ਖਰਚੇ । 


14. ਹਾਰ-1. (ਫੁੱਲਾਂ ਦੇ)-ਸੀਤਾ ਦੇ ਗਲ ਵਿਚ ਹਾਰ ਪਾਓ । 

2. (ਹਾਰਨਾ)-ਪਾਕਿਸਤਾਨ ਦੀ ਕ੍ਰਿਕਟ ਟੀਮ ਹਾਰ ਗਈ । 

3. (ਵਾਂਗ)-ਉਸ ਨੇ ਸਾਰੀ ਪੁਸਤਕ ਹੈ ਤੇ ਹਾਰ ਰੱਟੀ ਹੋਈ ਹੈ। 

4. (ਇਕ ਗਹਿਣਾ)-ਸੋਨੀਆਂ ਦਾ ਸੋਨੇ ਦਾ ਹਾਰ ਗੁੰਮ ਹੋ ਗਿਆ ।


15. ਹੱਸ-1. (ਇਕ ਗਹਿਣਾ)-ਹੁਣ ਹੱਥ ਪਾਉਣ ਦਾ ਰਿਵਾਜ ਨਹੀਂ ਰਿਹਾ ।

2. (ਗਲੇ ਦੀ ਹੱਡੀ)-ਡਿੱਗੁਣ ਕਾਰਨ ਰਾਮ ਦਾ ਹੱਸ ਟੁੱਟ ਰਿਹਾ । 

3. (ਹੱਸਣਾ)-ਗੋਲਡੀ ਦੀ ਗੱਲ ਤੇ ਸਾਰੇ ਹੀ ਹੱਸ ਪਏ । 


16. ਹਿੱਕ -1. ਛਾਤੀ)-ਸਦਾ ਹਿੱਕ ਕੱਢ ਕੇ ਤੁਰੋ । 

2. (ਹਿਕਣਾ)-ਪਸ਼ੂਆਂ ਨੂੰ ਹਿੱਕ ਕੇ ਬਾਹਰ ਕੱਢ ਦਿਓ । 

3. (ਇਕ)-ਝਾਂਗ ਇਕ ਨੂੰ ਹਿੱਕ ਆਖਦੇ ਹਨ। 


17. ਕਲੀ-1. (ਫੁੱਲ)-ਚੰਬੇ ਦੀ ਕਲੀ ਦੀ ਖੁਸ਼ਬੋ ਮਿੱਠੀ ਹੁੰਦੀ ਹੈ। 

2. (ਛੋਟਾ ਹੁੱਕਾ)-ਮੇਰੇ ਦਾਦਾ ਜੀ ਸਦਾ ਕਲੀ ਪੀਂਦੇ ਹਨ।

3. (ਸਫੇਦੀ ਕਰਨਾ)-ਦੀਵਾਲੀ ਨੂੰ ਲੋਕ ਘਰਾਂ ਨੂੰ ਕਲੀ ਕਰਾਉਂਦੇ ਹਨ।

4. (ਭਾਂਡੇ ਕਲੀ ਕਰਨਾ)-ਅਸੀਂ ਅੱਜ ਆਪਣੇ ਭਾਂਡੇ ਕਲੀ ਕਰਵਾ ਲਏ ਹਨ।


18. ਕਾਫੀ-1. (ਬਹੁਤਾ)-ਮੇਰੇ ਲਈ ਤਾਂ ਇਹ ਚਾਹ ਹੀ ਕਾਫੀ ਹੈ। 

2. ਕਾਫੀ) -ਕਾਫੀ ਬੜੀ ਸੁਆਦੀ ਹੁੰਦੀ ਹੈ। 

3. (ਛੰਦ)-ਬੁਲੇ ਸ਼ਾਹ ਦੀਆਂ ਕਾਫੀਆਂ ਬੜੀਆਂ ਮਸ਼ਹੂਰ ਹਨ। 


19 ਕੰਡੀ-1. (ਤਕੜ)---ਕਲ੍ਹ ਦਾ ਮੇਰਾ ਕੰਡਾ ਟੁੱਟਾ ਪਿਆ ਹੈ।

2. (ਪੈਰ ਵਿਚ ਲੱਗਣਾ)-ਮੇਰੇ ਪੈਰ ਵਿਚ ਕੰਡਾ ਲੱਗ ਗਿਆ ਹੈ। 

3. (ਸੰਘ ਵਿਚ ਲਗਣਾ)-ਤਲੀ ਚੀਜ਼ ਖਾਣ ਤੋਂ ਕੰਡਾ ਪੈਂਦਾ ਹੈ। 


20. ਕਾਲ-1. (ਸਮਾਂ)-ਅੱਜ ਸਾਇੰਸ ਦਾ ਕਾਲ ਹੈ। 

2. (ਤੋੜਾ)-ਮੀਂਹ ਨਾ ਪੈਣ ਕਾਰਨ ਕਾਲ ਦਾ ਡਰ ਹੈ। 

3. (ਮਰਨਾ)-ਹਰਬੰਸ ਦਾ ਪਿਤਾ ਕਾਲਵਾਸ ਹੋ ਗਿਆ।


ਕੁਛ ਔਰ ਉਦਾਹਰਣਾਂ 


1. ਉੱਚਾ : 


1. ਉੱਚੀ ਥਾਂ - ਇਸ ਗਲੀ ਵਿੱਚ ਸਾਡਾ ਘਰ ਸਭ ਤੋਂ ਉੱਚਾ ਹੈ।

2. ਸੁਣਨ ਸ਼ਕਤੀ - ਗੁਰਦੇਵ ਸਿੰਘ ਨੂੰ ਉੱਚਾ ਸੁਣਦਾ ਹੈ। 

3. ਰਸੋਈ ਸੰਦ - ਤਵੇ 'ਤੇ ਰੋਟੀਆਂ ਰਾੜ੍ਹਨ ਲਈ ਉੱਚਾ ਵਰਤਿਆ ਜਾਂਦਾ ਹੈ।

4. ਬੁਰਾ ਬੋਲ - ਕਦੇ ਕਿਸੇ ਨੂੰ ਉੱਚਾ ਬੋਲ ਨਹੀਂ ਬੋਲਣਾ ਚਾਹੀਦਾ। 



2. ਉਲਟੀ: 


1. ਇੱਕ ਬਿਮਾਰੀ - ਬੱਸ ਦੇ ਸਫ਼ਰ ਦੌਰਾਨ ਕਈਆਂ ਨੂੰ ਉਲਟੀ ਆ ਜਾਂਦੀ ਹੈ।

2. ਗ਼ਲਤ ਗੱਲ - ਸ਼ਾਮ ਲਾਲ ਹਮੇਸ਼ਾ ਉਲਟੀ ਗੱਲ ਕਰਦਾ ਹੈ।

3. ਪੁੱਠੀ - ਦੁਰਘਟਨਾ ਵਾਲੇ ਸਥਾਨ 'ਤੇ ਕਾਰ ਉਲਟੀ ਪਈ ਸੀ। 



3. ਵੇਲ : 


1. ਵੇਲਣਾ - ਰੋਟੀ ਵੇਲ ਕੇ ਤਵੇ ਉੱਪਰ ਪਾ ਦਿੱਤੀ।

2. ਪੌਦਾ - ਅੰਗੂਰ ਦੀ ਵੇਲ ਪੁੰਗਰ ਆਈ।

3. ਵਾਰਨਾ - ਬੱਚੇ ਦੇ ਜਨਮ ਤੇ ਦਸ ਰੁਪੈ ਦੀ ਵੇਲ ਕੀਤੀ। 



4. ਉੱਤਰ : 


1. ਲਹਿਣਾ - ਬੱਚਾ ਪੌੜੀਆਂ ਤੋਂ ਉੱਤਰ ਰਿਹਾ ਹੈ।

2. ਜਵਾਬ - ਪ੍ਰਸ਼ਨ ਦਾ ਉੱਤਰ ਠੀਕ ਹੈ।

3. ਦਿਸ਼ਾ - ਸਾਡਾ ਘਰ ਪਿੰਡ ਦੀ ਉੱਤਰ ਦਿਸ਼ਾ ਵੱਲ ਹੈ। 



5. ਅੱਗਾ : 


1. ਆਪਣਾ ਭਲਾ ਕਰਨਾ - ਲੋੜਵੰਦਾਂ ਦੀ ਸੇਵਾ ਕਰਨ ਵਾਲੇ ਆਪਣਾ ਅੱਗਾ ਸੁਆਰ ਲੈਂਦੇ ਹਨ।

2. ਅਗਲਾ ਪਾਸਾ - ਇਸ ਕਮੀਜ਼ ਦਾ ਅੱਗਾ ਤਾਂ ਕੱਢਿਆ ਹੋਇਆ ਹੈ ਪਰ ਪਿੱਛਾ ਨਹੀ।

3. ਆਸ-ਪਾਸ - ਸਿਆਣੇ ਬੰਦੇ ਅੱਗਾ-ਪਿੱਛਾ ਵੇਖ ਕੇ ਗੱਲ ਕਰਦੇ ਹਨ। 


6. ਹਾਲ : 


1. ਪਹੀਏ ਦਾ ਭਾਗ - ਪਹੀਏ ਦਾ ਹਾਲ ਗਰਮ ਕਰ ਕੇ ਚੜ੍ਹਾਇਆ ਜਾਂਦਾ ਹੈ।

2. ਦੁੱਖ-ਸੁੱਖ - ਮਿਲਨ ਵੇਲ਼ੇ ਅਸੀਂ ਆਪਣੇ ਸਾਕ-ਸੰਬੰਧੀਆਂ ਦਾ ਹਾਲ ਪੁੱਛਦੇ ਹਾਂ।

3. ਸਮਾਂ - ਹਾਲ ਦੀ ਘੜੀ ਮੈਂ ਵਿਹਲਾ ਨਹੀਂ। 



7. ਕੱਚਾ : 


1. ਘੱਟ ਪੱਕਿਆ - ਇਹ ਪਰੰਠਾ ਤਾਂ ਕੱਚਾ ਹੈ।

2. ਕੰਮ ਦੀ ਕਿਸਮ - ਇਸ ਕਾਪੀ ਵਿੱਚ ਮੈਂ ਕੱਚਾ ਕੰਮ ਕਰਦੀ ਹਾਂ।

3. ਖ਼ਰਾਬ ਸਿਹਤ - ਮੇਰਾ ਜੀਅ ਕੱਚਾ ਹੋ ਰਿਹਾ ਹੈ ਕਿਤੇ ਉਲਟੀ ਹੀ ਨਾ ਆ ਜਾਵੇ। 



8. ਅਰਕ : 


1. ਦਵਾਈ - ਮੈਂ ਗੁਲਾਬ ਦਾ ਅਰਕ ਪੀ ਲਿਆ।

2. ਕੂਹਣੀ - ਮੇਰੀ ਅਰਕ 'ਤੇ ਸੱਟ ਲੱਗ ਗਈ। 

3. ਪਸੀਨਾ - ਗਰਮੀ ਨਾਲ ਸਰੀਰ ਦਾ ਅਰਕ ਨਿਕਲ ਆਉਂਦਾ ਹੈ।



9. ਸਰ : 


1. ਤਾਸ਼ ਦੀ ਸਰ - ਤਾਸ਼ ਖੇਡਦਿਆਂ ਮੇਰੀ ਕੋਈ ਸਰ ਨਾ ਬਈ।

2. ਸਰੋਵਰ - ਸਰ ਦਾ ਪਾਣੀ ਬਹੁਤ ਠੰਡਾ ਹੈ।

3. ਫਤਿਹ ਕਰਨਾ - ਭਾਰਤੀ ਫ਼ੌਜ ਨੇ ਜੰਗ ਸਰ ਕਰ ਲਈ। 



10. ਸੰਗ : 


1. ਸਾਥ - ਮੇਰਾ ਦੋਸਤ ਹਮੇਸ਼ਾ ਮੇਰੇ ਸੰਗ ਬੈਠਦਾ ਹੈ।

2. ਸ਼ਰਮ - ਮੈਨੂੰ ਤੁਹਾਡੇ ਤੋਂ ਸੰਗ ਆਉਂਦੀ ਹੈ।

3. ਪੱਥਰ - ਤਾਜ ਮਹਿਲ ਸੰਗਮਰਮਰ ਦਾ ਬਇਆ ਹੈ। 



11. ਸੂਤ : 


1. ਰਾਸ - ਮੇਰਾ ਕੰਮ ਤੇਰੇ ਸਾਥ ਨਾਲ਼ ਸੂਤ ਹੋ ਗਿਆ।

2. ਨਿਸ਼ਾਨ ਲਈ ਧਾਗਾ - ਤਰਖਾਣ ਨੇ ਸੂਤ ਲਾ ਕੇ ਲੱਕੜ ਚੀਰੀ।

3. ਮੱਕੀ ਦਾ ਸੂਤ - ਮੱਕੀ ਸੂਤ ਕੱਤ ਰਹੀ ਹੈ। | 


12. ਵਾਰ : 


1. ਦਿਨ - ਹਫ਼ਤੇ ਦੇ ਸੱਤ ਵਾਰ ਹਨ।

2. ਹਮਲਾ - ਮੈਂ ਵਾਰ ਕਰਕੇ ਸੱਪ ਮਾਰ ਦਿੱਤਾ।

3. ਕੁਰਬਾਨ - ਗੁਰੂ ਜੀ ਨੇ ਕੌਮ ਲਈ ਪਰਿਵਾਰ ਦਿੱਤਾ। 


13. ਸੂਆ : 


1. ਵੱਡੀ ਸੂਈ - ਸੂਏ ਨਾਲ਼ ਬਲਦ ਦੇ ਨੱਥ ਪਾ ਦਿੱਤੀ।

2. ਛੋਟੀ ਨਹਿਰ - ਸਾਡੇ ਪਿੰਡ ਕੋਲ ਦੀ ਸੂਆ ਲੰਗਦਾ ਹੈ।

3. ਮੱਝ ਦਾ ਸੂਆ - ਸਾਡੀ ਮੱਝ ਪਹਿਲੇ ਸੂਏ ਹੈ। 


14. ਹਾਰ : 


1. ਹਾਰਨਾ - ਭਾਰਤ ਮੈਚ ਹਾਰ ਗਿਆ।

2. ਗਲ ਦਾ ਗਹਿਣਾ - ਔਰਤ ਦੇ ਗਲ ਵਿੱਚ ਹਾਰ ਪਾਇਆ ਹੈ।

3. ਘਾਟਾ - ਮੈਨੂੰ ਵਪਾਰ ਵਿੱਚ ਹਾਰ ਹੋਈ। 


15. ਕਹੀ : 


1. ਆਖੀ - ਮੇਰੀ ਕਹੀ ਗੱਲ ਯਾਦ ਰੱਖਣਾ।

2. ਇੱਕ ਸੰਦ - ਕਿਸਾਨ ਕਹੀ ਮੋਢੇ 'ਤੇ ਰੱਖ ਕੇ ਖੇਤ ਜਾ ਰਿਹਾ ਹੈ।

3. ਕਿੰਨੀ - ਆਧਿਆਪਕ ਨੇ ਕਹੀ ਸੋਹਣੀ ਗੱਲ ਆਖੀ। 


16. ਕਾਲ : 


1, ਸਮਾਂ - ਕਾਲ ਤਿੰਨ ਪ੍ਰਕਾਰ ਦੇ ਹੁੰਦੇ ਹਨ।

2. ਮੌਤ - ਕੋਈ ਨਹੀਂ ਜਾਣਦਾ ਕਾਲ ਕਦੋਂ ਆ ਜਾਵੇ।

3. ਕਮੀ - ਐਤਕੀ ਮੀਹ ਦਾ ਕਾਲ ਲੱਗਦਾ ਹੈ। 


17. ਕੋਟ : 


1. ਕੱਪੜਾ - ਮੈਂ ਸਰਦੀ ਤੋਂ ਬਚਣ ਲਈ ਕੋਟ ਪਾ ਲਿਆ।

2. ਕਿਲ੍ਹਾ - ਫ਼ੌਜ ਨੇ ਕੋਟ ਨੂੰ ਘੇਰਾ ਪਾ ਲਿਆ।

3. ਤਾਸ ਦੀ ਬਾਜੀ - ਤਾਸ਼ ਦੀ ਪਹਿਲੀ ਬਾਜੀ ਮੇਰੇ ਸਿਰ ਕੋਟ ਹੋ ਗਿਆ। 


18. ਖੱਟੀ : 


1. ਰੰਗ - ਕੁੜੀ ਨੇ ਖੱਟੀ ਚੁੰਨੀ ਲਈ ਹੈ।

2. ਫ਼ਲ – ਅਸੀ ਖੱਟੀ ਦਾ ਰਸ ਪੀਤਾ। 

3. ਇੱਕ ਸਵਾਦ - ਲੱਸੀ ਬਹੁਤ ਖੱਟੀ ਹੈ।


19. ਘੜੀ : 


1. ਸਮਾਂ ਯੰਤਰ - ਮੈਨੂੰ ਤੋਹਫ਼ੇ ਵਿੱਚ ਘੜੀ ਮਿਲੀ।

2. ਸਮੇ ਦਾ ਅੰਸ਼ - ਕੁਝ ਘੜੀ ਮੇਰੇ ਕੋਲ ਰੁਕ ਜਾ॥

3. ਤਰਾਛਣਾ - ਮੈਂ ਚਾਕੂ ਨਾਲ ਕਲਮ ਘੜੀ। 


20. ਛਾਪਾ : 


1. ਅਚਾਨਕ ਤਲਾਸੀ - ਪਿੰਡ ਵਿਚ ਪੁਲਿਸ ਦਾ ਛਾਪਾ ਪੈ ਗਿਆ।

2. ਛਪਾਈ - ਕੱਪੜੇ ਦਾ ਛਾਪਾ ਬਹੁਤ ਸੁੰਦਰ ਹੈ।

3. ਪੈਸ - ਛਾਪਾਖਾਨਾ ਵਧੀਆ ਛਪਾਈ ਕਰਦਾ ਹੈ। 


21. ਜੱਗ : 


1. ਦੁਨੀਆ - ਮਹਾਨ ਲੋਕਾਂ ਨੂੰ ਸਾਰਾ ਜੱਗ ਯਾਦ ਰੱਖਦਾ ਹੈ।

2, ਬਰਤਨ - ਜੱਗ ਪਾਈ ਦਾ ਭਰ ਕੇ ਲਿਆ।

3. ਲੰਗਰ - ਪਿੰਡ ਵਿੱਚ ਚੌਲਾਂ ਦਾ ਜੱਗ ਕੀਤਾ ਗਿਆ। 



22. ਟੋਟਾ : 


1.ਟੁਕੜਾ - ਮੈਂ ਗੰਨੇ ਦਾ ਟੋਟਾ ਚੂਪਿਆ।

2. ਘਾਟਾ - ਮੈਨੂੰ ਹਰ ਕੰਮ ਵਿੱਚ ਇੱਕ ਵਾਰ ਟੋਟਾ ਅਤੇ ਫਿਰ ਲਾਭ ਹੋਇਆ।

3. ਟੁੱਟੇ ਚਾਵਲ - ਮੈਂ ਬਜ਼ਾਰ ਵਿਚੋਂ ਚਾਵਲ ਦਾ ਟੋਟਾ ਖਰੀਦਿਆ। 


23. ਦੌਰਾ : 


1. ਭਾਂਡਾ - ਲਲਾਰੀ ਨੇ ਦੌਰੇ ਵਿੱਚ ਰੰਗ ਘੋਲਿਆ।

2. ਬਿਮਾਰੀ - ਰਾਮ ਨੂੰ ਮਿਰਗੀ ਦਾ ਦੌਰਾ ਪੈਂਦਾ ਹੈ।

3. ਸੈਰ - ਰਾਸ਼ਟਰਪਤੀ ਵਿਦੇਸ਼ੀ ਦੌਰੇ 'ਤੇ ਗਏ। 


24, ਧਾਰ : 


1. ਮੱਝ ਦੀ ਧਾਰ - ਭੈਣ ਨੇ ਮੱਝ ਦੀ ਧਾਰ ਕੱਢੀ।

2. ਪਾਈ ਦੀ ਧਾਰ - ਮੈਂ ਪਾਈ ਦੀ ਧਾਰ ਹੇਠਾਂ ਨਹਾ ਲਿਆ।

3. ਤਲਵਾਰ ਦੀ ਧਾਰ - ਤਲਵਾਰ ਦੀ ਧਾਰ ਬਹੁਤ ਤੇਜ ਹੈ। | 


25. ਫੁੱਟ : 


1. ਉੱਗਣਾ ਗੁਲਾਬ ਦੀ ਕਲਮ ਫੁੱਟ ਪਈ।

2. ਝਗੜਾ - ਸਾਨੂੰ ਧਾਰਮਿਕ ਫੁੱਟ ਤੋਂ ਦੂਰ ਰਹਿਣਾ ਚਾਹੀਦਾ ਹੈ।

3. ਫ਼ਲ - ਫੁੱਟ ਦਾ ਸਵਾਦ ਵਿੱਕਾ ਹੁੰਦਾ ਹੈ। 


26. ਫੁੱਲ : 


1. ਹੱਡੀਆਂ - ਰਾਮ ਆਪਣੀ ਮਾਂ ਦੇ ਫੁੱਲ ਗੰਗਾ ਪਾਉਣ ਗਿਆ।

2. ਪੌਦੇ ਦਾ ਭਾਗ - ਗੁਲਾਬ ਦਾ ਫੁੱਲ ਸੁੰਦਰ ਹੈ।

3. ਖੁਸ਼ ਹੋਣਾ - ਮੈਂ ਆਪਣੀ ਤਰੀਫ਼ ਸੁਣ ਕੇ ਫੁੱਲ ਗਿਆ। 


27. ਬੋਲੀ : 


1. ਭਾਸ਼ਾ - ਸਾਡੀ ਮਾਂ-ਬੋਲੀ ਪੰਜਾਬੀ ਹੈ।

2. ਮਿਹਣਾ - ਉਸ ਦੀ ਬੋਲੀ ਮੇਰਾ ਸੀਨਾ ਚੀਰ ਗਈ।

3. ਗੀਤ ਦਾ ਰੂਪ - ਮੈਂ ਗਿੱਧੇ ਵਿੱਚ ਬੋਲੀ ਪਾਈ। 


28. ਲੜ : 


1. ਡੰਗ ਮਾਰਨਾ - ਮੇਰੇ ਮੱਛਰ ਲੜ ਰਿਹਾ ਹੈ।

2. ਝਗੜਾ - ਕੱਲ ਮੇਰਾ ਦੋਸਤ ਮੇਰੇ ਨਾਲ ਲੜ ਪਿਆ। 

3. ਪੱਗ ਦਾ ਲੜ - ਮੇਰੀ ਪੱਗ ਦਾ ਲੜ ਘਟ ਗਿਆ।



29. ਵੱਟ : 


1. ਵੱਟਣਾ - ਕਿਸਾਨ ਨੇ ਸਣ ਦਾ ਰੱਸਾ ਵੱਟ ਲਿਆ।

2. ਵਲ - ਕੱਪੜੇ ਵਿੱਚ ਵੱਟ ਪੈ ਗਏ।

3. ਬੰਨਾ - ਮੈਂ ਖੇਤ ਦੀ ਵੱਟ ਤੇ ਤੁਰ ਆਇਆ। 


30. ਚਕ : 


1. ਮਿੱਟੀ ਦੇ ਬਰਤਨ ਬਣਾਉਣ ਸੰਦ - ਘੁਮਿਆਰ ਚੱਕ ਉੱਤੇ ਮਿੱਟੀ ਦੇ ਸੁੰਦਰ ਭਾਂਡੇ ਬਣਾਉਂਦਾ ਹੈ।

2. ਦੰਦੀ - ਕੱਲ੍ਹ ਸ਼ਾਲੂ ਨੂੰ ਕੁੱਤੇ ਨੇ ਚੱਕ ਵੱਢ ਲਿਆ ਸੀ ਤਦੇ ਤਾਂ ਉਹ ਅੱਜ ਸਕੂਲ ਨਹੀਂ ਆਈ।

3. ਖੂਹ ਲਾਉਣਾ - ਚੰਗੀ ਜ਼ਮੀਨ ਵੇਖ ਕੇ ਸਾਡੇ ਵਡੇਰਿਆਂ ਨੇ ਇੱਥੇ ‘ਚੱਕ ਬੱਧਾ ਸੀ, ਇਸ ਪਿੰਡ ਦਾ ਨਾਂ ਫੱਤੂ ਚੱਕ ਹੈ। | 


31. ਤਰ : 


1. ਤੈਰਨਾ - ਮੈਂ ਤਰ ਕੇ ਨਹਿਰ ਨੂੰ ਪਾਰ ਕੀਤਾ।

2. ਗਿੱਲਾ - ਫ਼ਰਸ਼ ਨੂੰ ਤਰ ਕਰੋ ਤਾਂਕਿ ਸੀਮਿੰਟ ਪੱਕ ਜਾਵੇ।

3. ਇੱਕ ਸਬਜੀ - ਰੋਟੀ ਨਾਲ ਤਰ ਖਾਈ ਗੁਣਕਾਰੀ ਹੁੰਦੀ ਹੈ । 


32. ਲਾਵਾਂ : 


1. ਵਿਆਹ ਦੀ ਰਸਮ - ਵਿਆਹ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੁਆਲੇ ਚਾਰ ਲਾਵਾਂ ਲਈਆਂ ਜਾਂਦੀਆਂ ਹਨ।

2. ਮਾਤਰਾ - ਹੋੜੇ ਅਤੇ ਕਨੌੜੇ ਵਾਂਗ ਲਾਂਵਾਂ ਵੀ ਅੱਖਰ ਦੇ ਉੱਪਰ ਲੱਗਦੀਆਂ ਹਨ।

3. ਤੱਕੜੀ ਦੀਆਂ ਰੱਸੀਆਂ - ਇਸ ਤੱਕੜੀ ਨਾਲ ਤੋਲਿਆ ਨਹੀਂ ਜਾ ਸਕਦਾ ਕਿਉਂਕਿ ਇਸ ਦੀਆਂ ਥਾਂਵਾਂ ਟੁੱਟੀਆਂ ਹਨ। | 


33. ਵਾਹ : 

1. ਹਲ ਚਲਾਉਣਾ - ਦੱਬ ਕੇ ਵਾਹ ਤੇ ਰੱਜ ਕੇ ਖਾਹ।

2. ਵਿਸਮਕ ਸ਼ਬਦ - ਵਾਹਾ ਤੂੰ ਕਿੰਨਾ ਸੋਹਣਾ ਗੀਤ ਗਾਇਆ। 

3. ਕੋਸ਼ਸ਼ - ਚੰਗੇ ਡਾਕਟਰ ਮਰੀਜ਼ ਨੂੰ ਠੀਕ ਕਰਨ ਲਈ ਪੂਰੀ ਵਾਹ ਲਾਉਂਦੇ ਹਨ।





Post a Comment

2 Comments