Punjabi Essay, Paragraph on "Shaheed Udham Singh, " ਸ਼ਹੀਦ ਉਧਮ ਸਿੰਘ " for Class 8, 9, 10, 11, 12 of Punjab Board, CBSE Students.

ਸ਼ਹੀਦ ਉਧਮ ਸਿੰਘ 
Shaheed Udham Singh



ਦੇਸ਼ ਨੂੰ ਆਜ਼ਾਦ ਕਰਾਉਣ ਵਿੱਚ ਜਿਥੇ ਭਾਰਤ ਦੇ ਵੱਖ ਵੱਖ ਰਾਜਾਂ ਦੇ ਰਹਿਣ ਵਾਲੇ ਲੋਕਾਂ ਨੇ ਆਪਣਾ ਹਿੱਸਾ ਪਾਇਆ ਹੈ ਉਥੇ ਹੀ ਪੰਜਾਬ ਦੇ ਰਹਿਣ ਵਾਲੇ ਲੋਕਾਂ ਨੇ ਆਪਣੀਆਂ ਕੁਰਬਾਨੀਆਂ ਦੇ ਕੇ ਸਭ ਤੋਂ ਉੱਤੇ ਆਪਣੇ ਰਾਜ ਦਾ ਨਾਂ ਕਰ ਦਿੱਤਾ। ਸ਼ਾਇਦ ਹੀ ਕਿਸੇ ਹੋਰ ਰਾਜ ਨੇ ਏਨੀਆਂ ਕੁਰਬਾਨੀਆਂ ਕੀਤੀਆਂ ਹਨ ਜਿੰਨੀਆਂ ਕਿ ਪੰਜਾਬ ਨੇ ਕੀਤੀਆਂ ਹਨ


ਉਧਮ ਸਿੰਘ ਦਾ ਜਨਮ ਪੰਜਾਬ ਦੇ ਇੱਕ ਜਿਲੇ ਸੁਨਾਮ ਵਿਖੇ ਹੋਇਆ। ਬਚਪਨ ਵਿੱਚ ਹੀ ਉਹਨਾਂ ਦੀ ਮਾਤਾ ਜੀ ਦਾ ਦੇਹਾਂਤ ਹੋ ਗਿਆ ਸੀ ਇਹਨਾਂ ਦੇ ਪਿਤਾ ਜੀ ਰੇਲਵੇ ਫਾਟਕ ਤੇ ਚੌਕੀਦਾਰੀ ਦਾ ਕੰਮ ਕਰਦੇ ਸਨ ਪਿਤਾ ਜੀ ਦੇ ਦੇਹਾਂਤ ਤੋਂ ਬਾਅਦ ਇਹਨਾਂ ਨੂੰ ਪੰਜ ਛੇ ਸਾਲਾਂ ਦੀ ਉਮਰ ਵਿੱਚ ਅੰਮ੍ਰਿਤਸਰ ਦੇ ਕੇਂਦਰੀ ਖਾਲਸਾ ਯਤੀਮ ਖਾਨੇ ਵਿੱਚ ਦਾਖ਼ਲ ਕਰਾ ਦਿੱਤਾ ਗਿਆ


ਊਧਮ ਸਿੰਘ ਅਜੇ ਸਕੂਲ ਵਿੱਚ ਹੀ ਪੜ੍ਹ ਰਿਹਾ ਸੀ ਕਿ ਅੰਮ੍ਰਿਤਸਰ ਵਿਚ ਜਲਿਆਂ ਵਾਲੇ ਬਾਗ਼ ਦਾ ਖੂਨੀ ਸਾਕਾ ਵਾਪਰ ਗਿਆ ਊਧਮ ਸਿੰਘ ਨੇ ਆਪਣੀ ਅੱਖਾਂ ਨਾਲ ਇਸ ਖੂਨੀ ਸਾਕੇ ਨੂੰ ਵੇਖਿਆ ਸੀ ਉਹਨਾਂ ਦੇ ਮਨ ਉੱਤੇ ਇਸ ਖੂਨੀ ਸਾਕੇ ਦਾ ਬੜਾ ਹੀ ਡੂੰਘਾ ਅਸਰ . ਹੋਇਆ ਉਹ ਕਿਸੇ ਵੀ ਤਰੀਕੇ ਨਾਲ ਇਸ ਦਾ ਬਦਲਾ ਲੈਣਾ ਚਾਹੁੰਦਾ ਸੀ ਲੇਕਿਨ ਬੱਚਾ ਹੋਣ ਕਰਕੇ ਚੁੱਪ ਰਹਿ ਗਿਆ। ਊਧਮ ਸਿੰਘ ਭਗਤ ਸਿੰਘ ਨੂੰ ਆਪਣਾ ਗੁਰੂ ਮੰਨਦਾ ਸੀ ਤੇ ਕਰਤਾਰ ਸਿੰਘ ਸਰਾਭਾ ਅਤੇ ਸ਼ਹੀਦ ਮਦਨ ਲਾਲ ਢੀਂਗਰਾ ਦੀ ਕੁਰਬਾਨੀ ਤੋਂ ਵੀ , ਬਹੁਤ ਪ੍ਰਭਾਵਿਤ ਸੀ ਇਸੇ ਕਰਕੇ ਉਸਦੇ ਮਨ ਵਿੱਚ ਇਨਕਲਾਬ ਛਾਲਾਂ ਮਾਰਨ ਲੱਗ ਪਿਆ ਸੀ


ਊਧਮ ਸਿੰਘ ਆਪਣੇ ਮਨ ਦੀ ਗੱਲ ਕਿਸੇ ਨੂੰ ਘੱਟ ਹੀ ਦੱਸਿਆ ਕਰਦਾ ਸੀ ਸਰ ਮਾਈਕਲ ਓਡਵਾਇਰ, ਜਲੀਆਂ ਵਾਲੇ ਬਾਗ ਦੇ ਖੂਨੀ ਸਾਕੇ ਦਾ ਜਿੰਮੇਵਾਰ ਸੀ ਇਸ ਕਾਰਨ ਸਰਦਾਰ ਉਧਮ ਸਿੰਘ ਪਹਿਲਾਂ ਕਸ਼ਮੀਰ ਤੇ ਫੇਰ ਇੰਗਲੈਂਡ ਗਿਆ ਕਿਉਂਕਿ ਉਹ ਹਰ ਹਾਲਤ ਵਿਚ ਸਰ ਮਾਈਕਲ ਓਡਵਾਈਅਰ ਤੋਂ ਬਦਲਾ ਲੈਣਾ ਚਾਹੁੰਦਾ ਸੀ


ਸੰਨ 1940 ਨੂੰ ਊਧਮ ਸਿੰਘ ਨੂੰ ਪਤਾ ਲੱਗਿਆ ਕਿ ਮਾਈਕਲ ਉਡਵਾਇਰ ਨੇ ਇਕ ਮੀਟਿੰਗ ਵਿੱਚ ਹਿੱਸਾ ਲੈਣਾ ਹੈ। ਮੀਟਿੰਗ ਵਾਲੇ ਦਿਨ ਊਧਮ ਸਿੰਘ ਕਿਸੇ ਨਾ ਕਿਸੇ ਤਰੀਕੇ ਨਾਲ ਉਥੇ ਪਹੁੰਚ ਗਿਆ। ਮੀਟਿੰਗ ਖ਼ਤਮ ਹੁੰਦੇ ਹੀ ਉਸ ਨੇ ਆਪਣਾ ਪਿਸਤੌਲ ਕੱਢਿਆ ਤੇ ਮਾਈਕਲ ਉਡਵਾਇਰ ਨੂੰ ਗੋਲੀਆਂ ਮਾਰ ਕੇ ਖ਼ਤਮ ਕਰ ਦਿੱਤਾ


ਮਾਈਕਲ ਉਡਵਾਇਰ ਨੂੰ ਮਾਰ ਕੇ ਉਧਮ ਸਿੰਘ ਉੱਥੋਂ ਭੱਜਿਆ ਨਹੀਂ ਸਗੋਂ ਆਪਣੇ ਆਪ ਨੂੰ ਗ੍ਰਿਫ਼ਤਾਰੀ ਲਈ ਪੇਸ਼ ਕਰ ਦਿੱਤਾ। ਪੁਲਿਸ ਨੇ ਡਰਦਿਆਂ-ਡਰਦਿਆਂ ਊਧਮ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਊਧਮ ਸਿੰਘ ਉੱਤੇ ਇੰਗਲੈਂਡ ਅੰਦਰ ਮੁੱਕਦਮਾ ਚਲਾਇਆ ਗਿਆ ਉਹਨਾਂ ਜੱਜ ਨੂੰ ਬਿਆਨ ਦਿੰਦਿਆਂ ਕਿਹਾ, “ਮੈਂ ਮਾਈਕਲ ਉਡਵਾਇਰ ਨੂੰ ਮਾਰ ਕੇ ਆਪਣੇ ਦੇਸ਼ ਦੀ ਖ਼ਾਤਰ ਫ਼ਰਜ ਨਿਭਾਇਆ ਹੈ ਇਸ ਲਈ ਮੈਂ ਫਾਂਸੀ ਤੇ ਝੂਲ ਜਾਣਾ ਹੀ ਚੰਗਾ ਸਮਝਾਂਗਾ ਭਾਵੇਂ ਉਹ ਅੱਜ ਦੁਨੀਆਂ ਵਿੱਚ ਨਹੀਂ ਲੇਕਿਨ ਰਹਿੰਦੀ ਦੁਨੀਆਂ ਤੱਕ ਉਸ ਦਾ ਨਾਂ ਹਮੇਸ਼ਾ ਰਹੇਗਾ

Post a Comment

4 Comments