ਮਦਰ ਟੇਰਸਾ
Mother Teresa
ਸੇਵਾ ਦੇ ਪੁੰਜ ਦੇ ਤੌਰ ਉੱਤੇ ਬਹੁਤ ਹੀ ਘੱਟ ਲੋਕਾਂ ਨੂੰ ਜਾਣਿਆਂ ਜਾਂਦਾ ਹੈ । ਇਸੇ ਤਰ੍ਹਾਂ ਹੀ ਮਨੁੱਖਤਾ ਦੀ ਸੇਵਾ ਕਰਨ ਲਈ ਇਕ ਨਾਂ ਹਮੇਸ਼ਾਂ ਲੋਕਾਂ ਦੀ ਜ਼ੁਬਾਨ ਉੱਤੇ ਰਹੇਗਾ, ਉਹ ਨਾਂ ਹੈ ਮਦਰ ਟੇਰਸਾ ॥ ਉਹ ਸਿਰਫ਼ ਭਾਰਤ ਦੇ ਗਰੀਬਾਂ ਦੀ ਹੀ ਨਹੀਂ ਬਲਕਿ ਪੂਰੇ ਸੰਸਾਰ ਦੇ ਗਰੀਬ ਲੋਕਾਂ ਦੀ ਮਾਂ ਦੇ ਤੌਰ ਉੱਤੇ ਜਾਣੀ ਜਾਂਦੀ ਰਹੇਗੀ ।
27 ਅਗਸਤ 1910 ਈਸਵੀ ਨੂੰ ਯੂਗੋਸਲਾਵਿਆ ਵਿਖੇ ਮਦਰ ਟੇਰਸਾ ਦਾ ਜਨਮ ਹੋਇਆ । ਇਹਨਾਂ ਦੇ ਪਿਤਾ ਜੀ ਸਟੋਰ ਕੀਪਰ ਦੇ ਅਹੁਦੇ ਉੱਤੇ ਕੰਮ ਕਰਦੇ ਸਨ । ਸਮਾਜ ਸੇਵਾ ਦੀ ਪ੍ਰੇਰਨਾ ਇਹਨਾਂ ਨੂੰ ਆਪਣੀ ਮਾਤਾ ਜੀ ਕੋਲੋਂ ਮਿਲੀ । 19 ਸਾਲ ਦੀ ਉਮਰ ਵਿੱਚ ਈਸਾਈ ਸਮਾਜ ਸੇਵਕ ਦੇ ਰੂਪ ਵਿੱਚ ਭਾਰਤ ਆਈ । ਭਾਰਤ ਅੰਦਰ ਆਪ ਕਲਕੱਤਾ ਦੇ ਸੈਂਟ ਮੈਰੀ ਹਾਈ ਸਕੂਲ ਵਿੱਚ ਅਧਿਆਪਕਾ ਲਗ ਗਈ । 10 ਸਤੰਬਰ, 1946 ਈਸਵੀ ਨੂੰ ਆਪ ਨੇ ਝੁੱਗੀ ਝੌਪੜੀ ਵਿੱਚ ਆਪ ਨੇ ਪਹਿਲਾ ਸਕੂਲ ਸਥਾਪਤ ਕੀਤਾ । ਬੀਮਾਰਾਂ ਦੀ ਸੇਵਾ ਲਈ , ਨਰਸ ਦੀ ਸਿੱਖਿਆ ਲੈਣੀ ਜ਼ਰੂਰੀ ਸੀ ਇਸ ਲਈ ਆਪ ਨੇ ਇਹ ਸਿੱਖਿਆ ਪ੍ਰਾਪਤ ਕੀਤੀ ।
ਕਲਕੱਤਾ ਵਿਖੇ ਮੋਤੀ ਝੀਲ ਅੰਦਰ ਆਪ ਨੇ ਆਪਣਾ ਸੇਵਾਂ ਆਸ਼ਰਮ ਬਣਾਇਆ ਜਿਸ ਦਾ ਨਾਂ ਨਿਰਮਲ ਆਸ਼ਰਮ ਰੱਖਿਆ । 1950 ਈਸਵੀ ਵਿੱਚ ‘ਮਿਸ਼ਨਰੀ ਆਫ ਚੈਰਿਟੀ' ਦੀ ਸਥਾਪਨਾ ਕੀਤੀ । ਭਾਰਤ ਅੰਦਰ ਆਪ ਵੱਲੋਂ ਚਲਾਏ ਜਾਂਦੇ ਤਕਰੀਬਨ 215 ਹਸਪਤਾਲ ਇਹੋ ਜਿਹੇ ਹਨ ਜਿਥੇ ਬੇਸਹਾਰਾ ਤੇ ਗਰੀਬ ਲੋਕਾਂ ਦਾ ਇਲਾਜ ਮੁਫ਼ਤ ਕੀਤਾ ਜਾਂਦਾ ਹੈ ।
ਮਦਰ ਟੇਰਸਾ ਨੇ ਲੋਕਾਂ ਨੂੰ ਇਕ ਮਾਂ, ਦੀ ਤਰਾਂ ਪਿਆਰ ਕੀਤਾ । ਆਪ ਨੇ ਵਿਆਹ ਨਹੀਂ ਕੀਤਾ, ਪਰ ਸੰਸਾਰ ਭਰ ਦੇ ਸਭ ਦੁਖੀ ਲੋਕ ਆਪ ਦੇ ਬੱਚੇ ਹਨ । ਆਪ ਨੇ ਲੋਕਾਂ ਦੀ ਸੇਵਾ ਕਰਨ ਲਈ ਗੰਦੀ ਬੱਸਤੀਆਂ ਵਿਚ ਹੀ ਆਪਣਾ ਸੇਵਾ ਦਾ ਕੰਮ ਚਾਲੂ ਕੀਤਾ । ਮਦਰ ਟੇਰਸਾਂ ਦੀ ਸੇਵਾ ਤੋਂ ਪ੍ਰਭਾਵਿਤ ਹੋ ਕੇ ਸੰਨ 1962 ਵਿੱਚ ਰਾਸ਼ਟਰਪਤੀ ਨੇ ਇਹਨਾਂ ਨੂੰ ‘ਪਦਮ ਸੀ’ ਦੀ ਪਦਵੀ ਪ੍ਰਦਾਨ ਕੀਤੀ । ਸੰਨ 1972 ਈਸਵੀ ਵਿੱਚ ਆਪ ਨੂੰ ਨੋਬਲ ਪੁਰਸਕਾਰ ਵੀ ਦਿੱਤਾ ਗਿਆ । ਆਪ ਨੂੰ ਜਿੰਨਾਂ ਵੀ ਪੈਸਾ ਇਨਾਮਾਂ ਰਾਹੀਂ ਮਿਲਦਾ ਉਹ ਸਾਰਾ ਪੈਸਾ ਆਪ ਸਕੂਲਾਂ ਤੇ ਹਸਪਤਾਲਾਂ ਉੱਤੇ ਖਰਚ ਕਰ ਦਿੰਦੀ ।
ਸਾਰੇ ਸੰਸਾਰ ਅੰਦਰ ਮਦਰ ਟੇਰਸਾ ਦਾ ਨਾਂ ਬੜੇ ਹੀ ਪਿਆਰ ਤੇ ਸਤਿਕਾਰ ਨਾਲ ਲਿਆ ਜਾਂਦਾ ਹੈ । ਏਨੀਆਂ ਸਹੂਲਤਾਂ ਆਪ ਨੇ ਲੋਕਾਂ ਨੂੰ ਪ੍ਰਦਾਨ ਕੀਤੀਆਂ ਹਨ ਸ਼ਾਇਦ ਇੰਨੀਆਂ ਸਹੂਲਤਾਂ ਕਿਸੇ ਦੇਸ਼ ਦੀ ਸਰਕਾਰ ਵੀ ਲੋਕਾਂ ਨੂੰ ਪ੍ਰਦਾਨ ਨਾ ਕਰ ਸਕੇ ।
ਆਖਰ 5 ਸਤੰਬਰ 1997 ਦੀ ਮਨਹੂਸ ਘੜੀ ਨੂੰ ਸ਼ਾਮ 9.30 ਵਜੇ ਇਹਨਾਂ ਨੇ ਸੁਆਸ ਤਿਆਗ ਦਿੱਤੇ । ਅੱਜ ਮਦਰ ਟੇਰਸਾ ਸਾਡੇ ਵਿੱਚ ਨਹੀਂ ਹੈ ਲੇਕਿਨ ਉਹਨਾਂ ਦੇ ਨਾਸ਼ਵਾਨ ਸ਼ਰੀਰ ਦਾ ਅੰਤ ਹੋ ਜਾਣ ਤੇ ਵੀ ਮਦਰ ਟੇਰਸਾ ਦੇ ਆਦਰਸ਼ 'ਤੇ ਅਤੇ ਸਿੱਖਿਆ ਸਮੇਂ ਸਮੇਂ ਤੇ ਸਾਡਾ ਮਾਰਗ ਦਰਸ਼ਨ ਕਰਦੀ ਰਹੇਗੀ । ਹੁਣ ਉਹਨਾਂ ਦੇ ਕਾਰਜਾਂ ਨੂੰ ਸਿਸਟਰ ਨਿਰਮਲਾ ਪੂਰਾ ਕਰ ਰਹੀ ਹੈ ।
1 Comments
Ki i hmm
ReplyDelete