ਮਹਾਰਾਜਾ ਰਣਜੀਤ ਸਿੰਘ
Maharaja Ranjit Singh
ਸਾਰੇ ਪੰਜਾਬ ਅੰਦਰ ਸਾਂਝੀਵਾਲਤਾ ਦੇ ਤੌਰ 'ਤੇ ਜਿਹੜੇ ਰਾਜੇ ਨੂੰ ਜਾਣਿਆ ਜਾਂਦਾ ਹੈ, ਉਹ ਸਨ ਸ਼ੇਰ-ਏ-ਪੰਜਾਬ ਮਹਾਰਾਜ ਰਣਜੀਤ ਸਿੰਘ । ਇਹਨਾਂ ਦੀ ਸੂਝ ਬੂਝ ਤੇ ਦੂਰ ਅੰਦੇਸੀ ਦਾ ਅੰਗਰੇਜ਼ ਵੀ ਲੋਹਾ ਮੰਨਦੇ ਸਨ ।
ਇਸੇ ਹੀ ਸ਼ੇਰ-ਏ-ਪੰਜਾਬ ਦਾ ਜਨਮ 1780 ਈਸਵੀ ਨੂੰ ਗੁਜਰਾਂਵਾਲਾ, (ਪਾਕਿਸਤਾਨ) ਵਿੱਚ ਸ਼ੁਕਰਚੱਕੀਆ ਮਿਸਲ ਦੇ ਉੱਘੇ ਸਰਦਾਰ ਮਹਾਂ ਸਿੰਘ ਦੇ ਘਰ ਸਰਦਾਰਨੀ ਰਾਜ ਕੌਰ ਦੀ ਕੁੱਖੋਂ ਹੋਇਆ । ਛੋਟੀ ਉਮਰ ਹੀ ਆਪ ਨੂੰ ਚੇਚਕ ਨੇ ਘੇਰ ਲਿਆ । ਜਿਸ ਦੇ ਸਦਕਾ ਆਪ ਦੀ ਇੱਕ ਅੱਖ ਦੀ ਰੋਸ਼ਨੀ ਜਾਂਦੀ ਰਹੀ । ਬਚਪਨ ਵਿੱਚ ਆਪ ਦਾ ਨਾਂ ਬੁੱਧ ਸਿੰਘ ਸੀ । ਲੇਕਿਨ ਜਦੋਂ ਆਪ ਦੇ ਪਿਤਾ ਜੀ ਜੰਗ ਜਿੱਤ ਕੇ ਆਏ ਤਾਂ ਉਹਨਾਂ ਨੇ ਆਪ ਦਾ ਨਾਂ ਰਣਜੀਤ ਸਿੰਘ ਰੱਖਿਆ ।
12 ਵਰਿਆਂ ਦੀ ਉਮਰ ਵਿੱਚ ਆਪ ਦੇ ਪਿਤਾ ਜੀ ਪਰਲੋਕ ਗਮਨ ਕਰ ਗਏ । ਜਿਸ ਕਾਰਣ 1792 ਵਿੱਚ ਮਿਸਲ ਦੇ ਰਾਜ ਦਾ ਸਾਰਾ ਭਾਰ ਆਪ ਦੇ ਮੋਢਿਆਂ ਤੇ ਆ ਪਿਆ। ਜਿਸ ਕਾਰਣ ਆਪ ਨੂੰ ਸਿੱਖਿਆ ਪ੍ਰਾਪਤ ਕਰਨ ਦਾ ਮੌਕਾ ਹੀ ਨਹੀਂ ਮਿਲਿਆ ।
ਘਨ੍ਹਈਆ ਮਿਸਲ ਦੀ ਸਰਦਾਰਨੀ ਸਦਾ ਕੌਰ ਦੀ ਸਪੁੱਤਰੀ ਮਹਿਤਾਬ ਕੌਰ ਨਾਲ ਸੰਨ 1796 ਈਸਵੀ ਵਿੱਚ ਆਪ ਦਾ ਵਿਆਹ ਕਰ ਦਿੱਤਾ ਗਿਆ । ਆਪ ਉੱਚੇ ਕੱਦ ਕੱਠ ਦੇ ਉੱਚੇ ਨੌਜਵਾਨ ਸਨ । ਭਾਵੇਂ ਕਿ ਆਪ ਦੇ ਚਿਹਰੇ ਤੇ ਚੇਚਕ ਦੇ ਦਾਗ਼ ਸਨ ਲੇਕਿਨ ਫੇਰ ਵੀ ਚਿਹਰੇ ਉੱਤੇ ਏਨਾਂ ਜਲਾਲ ਸੀ ਕਿ ਵੇਖਣ ਵਾਲੇ ਦੰਗ ਰਹਿ ਜਾਂਦੇ ਸਨ ।
ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਸਿੱਖਾਂ ਦੀਆਂ ਵੱਖਰੀਆਂਵੱਖਰੀਆਂ ਮਿਸਲਾਂ ਨੂੰ ਇੱਕ ਝੰਡੇ ਥੱਲੇ ਲਿਆਂਦਾ । 1799 ਈਸਵੀ ਵਿੱਚ ਆਪ ਨੇ ਲਾਹੌਰ ਨੂੰ ਆਪਣੇ ਅਧੀਨ ਲਿਆਂਦਾ । ਜਿਸ ਦੇ ਫਲਸਰੂਪ 1802 ਈਸਵੀ ਨੂੰ ਆਪ ਨੇ ‘ਸ਼ੇਰ-ਏ-ਪੰਜਾਬ', ਦੀ ਉਪਾਧੀ ਧਾਰਨ : ਕੀਤੀ । ਇਸ ਤੋਂ ਬਾਅਦ ਨੌਸ਼ਹਿਰਾ, ਪਨੂੰ, ਜਮਰੌਦ, ਪਿਸ਼ਾਵਰ, ਕਾਂਗੜਾ, ਲੱਦਾਖ, ਕਸ਼ਮਰੀ, ਕਾਬੁਲ ਅਤੇ ਤਿੱਬਤ ਵਰਗੇ ਇਲਾਕਿਆਂ ਨੂੰ ਵੀ ਆਪ ਨੇ ਆਪਣੇ ਅਧੀਨ ਕਰ ਲਿਆ । ਸਰਦਾਰ ਹਰੀ ਸਿੰਘ ਨਲੂਏ ਦੀ ਕਮਾਨ ਹੇਠ ਆਪ ਦੀਆਂ ਫ਼ੌਜਾਂ ਨੇ ਹਰ ਮੈਦਾਨ ਵਿੱਚ ਜਿੱਤ ਪ੍ਰਾਪਤ ਕੀਤੀ । ਆਪ ਦੀ ਇਸੇ ਹੀ ਬਹਾਦਰੀ ਨੂੰ ਵੇਖ ਕੇ ਹੀ ਅੰਗਰੇਜ਼ਾਂ ਨੇ ਆਪ ਨਾਲ ਅਮਨ ਤੇ ਮਿੱਤਰਤਾ ਦੀ ਸੰਧੀ ਕਰ ਲਈ । ਸਤਲੁਜ ਦਰਿਆ ਦੀ ਦੋਨਾਂ ਹੀ ਦੇਸ਼ਾਂ ਨੇ ਹੱਦ ਮੰਨ ਲਈ ।
ਆਪ ਦੇ ਦਰਬਾਰ ਵਿੱਚ ਹਰ ਧਰਮ ਦੇ ਲੋਕ ਉੱਚੀਆਂ-ਉੱਚੀਆਂ ਪਦਵੀਆਂ ਉੱਤੇ ਲੱਗੇ ਹੋਏ ਸਨ । ਅਨਪੜ ਹੁੰਦਿਆਂ ਵੀ ਆਪ ਨੇ ਬੜੀ ॥ ਹੀ ਨਿਪੁੰਣਤਾ ਨਾਲ ਰਾਜ ਨੂੰ ਚਲਾਇਆ । ਮਹਾਰਾਜਾ ਰਣਜੀਤ ਸਿੰਘ ਇੱਕ ਬਹਾਦਰ ਯੋਧੇ ਸਨ । ਜਿਸ ਕਰਕੇ ਆਪ ਦੀ ਸ਼ਕਤੀ ਦੀਆਂ ਧੁੰਮਾਂ ਪੂਰੇ ਯੂਰਪ ਤੱਕ ਫੈਲੀਆਂ ਹੋਈਆਂ ਸਨ । ਸਾਰੇ ਪੰਜਾਬੀਆਂ ਦਾ ਹਰਮਨ ਪਿਆਰਾਂ ਮਹਾਰਾਜਾ 1839 ਈਸਵੀ ਨੂੰ ਲੰਮੀ ਬੀਮਾਰੀ ਤੋਂ ਬਾਅਦ ਅਕਾਲ ਚਲਾਣਾ ਕਰ ਗਿਆ । ਮਹਾਰਾਜੇ ਦੇ ਅੱਖਾਂ ਮੀਟਦੇ ਹੀ ਸਾਰਾ ਖਾਲਸਾ ਰਾਜ ਖੇਰੂੰ ਖੇਰੂੰ ਹੋ ਗਿਆ ।
0 Comments