ਗੁਰੂ ਨਾਨਕ ਦੇਵ ਜੀ
Guru Nanak Dev Ji
ਸਿਆਣੇ ਮਨੁੱਖ ਕਹਿੰਦੇ ਹਨ ਕਿ ਜਦੋਂ ਪਾਪ ਦਾ ਘੜਾ ਭਰ ਜਾਂਦਾ ਹੈ ਤਾਂ ਉਸ ਸਮੇਂ ਕੋਈ ਇਲਾਹੀ ਜੋਤ ਇਸ ਧਰਤੀ ਤੇ ਆਉਂਦੀ ਹੈ। ਅਤੇ ਇਥੋਂ ਦੇ ਲੋਕਾਂ ਦਾ ਦੁੱਖ ਦੂਰ ਕਰਦੀ ਹੈ । ਠੀਕ ਇਸੇ ਸਮੇਂ ਦੇ ਦੌਰਾਨ ਹੀ ਗੁਰੂ ਨਾਨਕ ਦੇਵ ਜੀ ਨੇ ਇਸ ਧਰਤੀ ਤੇ ਜਨਮ ਲਿਆ ਸੀ ।
ਗੁਰੂ ਨਾਨਕ ਦੇਵ ਜੀ ਦਾ ਜਨਮ 15 ਅਪ੍ਰੈਲ, 1469 ਈਸਵੀ ਨੇ ਰਾਇ ਭੋਇ ਦੀ ਤਲਵੰਡੀ (ਪਾਕਿਸਤਾਨ) ਵਿਖੇ ਪਿਤਾ ਮਹਿਤਾ ਕਾਲੂ ਤੇ ਮਾਤਾ ਤ੍ਰਿਪਤਾ ਦੀ ਕੁੱਖੋਂ ਹੋਇਆ । ਸਿੱਖਾਂ ਵਿੱਚ ਪੁਰਾਤਨ ਰਵਾਇਤ ਅਨੁਸਾਰ ਆਪ ਦਾ ਜਨਮ ਕਤੱਕ ਦੀ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਹੈ । ਗੁਰੂ ਨਾਨਕ ਦੇਵ ਜੀ ਦੇ ਜਨਮ ਬਾਰੇ ਭਾਈ ਗੁਰਦਾਸ ਜੀ ਨੇ , ਆਪਣੀ ਬਾਣੀ ਵਿੱਚ ਇਸ ਦਾ ਵਰਣਨ ਇਉਂ ਕੀਤਾ ਹੈ :-
ਸਤਿਗੁਰੂ ਨਾਨਕ ਪ੍ਰਗਟਿਆ, ਮਿਟੀ ਧੁੰਧ ਜਗ ਚਾਨਣ ਹੋਆ ।
ਗੁਰੂ ਨਾਨਕ ਦੇਵ ਜੀ ਬਚਪਨ ਤੋਂ ਹੀ ਵਿਚਾਰਸ਼ੀਲ ਸੁਭਾਅ ਦੇ ਸਨ । ਜਦੋਂ ਆਪ ਨੂੰ ਪੜ੍ਹਨ ਲਈ ਪਾਇਆ ਗਿਆ ਤਾਂ ਆਪ ਨੇ ਪੰਡਤ ਅਤੇ ਮੌਲਵੀ ਨੂੰ ਸੱਚ ਦਾ ਗਿਆਨ ਕਰਾਉਣ ਲਈ ਕਿਹਾ । ਇਸੇ ਤਰਾਂ ਹੀ 9 ਸਾਲ ਦੀ ਉਮਰ ਵਿੱਚ ਜਨੇਊ ਪਾਉਣ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਮੈਨੂੰ ਦਇਆ ਅਤੇ ਸਤ ਸੰਤੋਖ ਦਾ ਜਨੇਊ ਹੀ ਪਾਉਣਾ ਹੈ । ਫੇਰ ਆਪ ਨੂੰ ਮੱਝਾਂ ਚਾਰਨ ਲਈ ਕਿਹਾ ਗਿਆ ਤਾਂ ਆਪ ਦਰਖ਼ਤ ਦੇ ਹੇਠਾਂ ਸੋਂ ਗਏ ਜਿਥੇ ਸੱਪ ਦੇ ਦੁਆਰਾ ਛਾਂ ਕਰ ਦਿੱਤੇ ਜਾਣ ਤੇ ਰਾਇ ਬੁਲਾਰ ਦੁਆਰਾ ਆਪ ਨੂੰ ਵੇਖੇ ਜਾਣ ਤੇ ਇਹ ਕਹਿਣਾ ਕਿ ਕਾਲੁ ਤੇਰਾ ਇਹ ਪੁੱਤਰ ਅੱਲਾ ਦਾ ਰੂਪ ਹੈ ।
ਗੁਰੂ ਨਾਨਕ ਦੇਵ ਜੀ ਦੇ ਪਿਤਾਜੀ ਉਹਨਾਂ ਦੇ ਆਤਮਕ ਗੁਣਾਂ ਤੋਂ ਜਾਣੂ ਨਹੀਂ ਸਨ । ਉਹਨਾਂ ਨੇ ਗੁਰੂ ਨਾਨਕ ਦੇਵ ਜੀ ਨੂੰ 20 ਰੁਪਏ - ਦੇ ਕੇ ਸੱਚਾ ਸੌਦਾ ਕਰਨ ਲਈ ਭੇਜਿਆ ਕਿ ਸ਼ਾਇਦ ਇਹਨਾਂ ਦਾ ਮਨ ਵਪਾਰ ਵਾਲੇ ਪਾਸੇ ਲੱਗ ਜਾਏ । ਲੇਕਿਨ ਗੁਰੂ ਨਾਨਕ ਦੇਵ ਜੀ ਦੁਆਰਾ ! ਉਹਨਾਂ ਪੈਸਿਆਂ ਦਾ ਭੁੱਖੇ ਸਾਧੂਆਂ ਨੂੰ ਭੋਜਨ ਛਕਾ ਦਿੱਤਾ ਗਿਆ।
ਗੁਰੂ ਨਾਨਕ ਦੇਵ ਜੀ ਨੇ ਸੰਸਾਰ ਦਾ ਬੇੜਾ ਪਾਰ ਕਰਨ ਲਈ ਚਾਰ ਉਦਾਸੀਆਂ ਕੀਤੀਆਂ ਜਿਨ੍ਹਾਂ ਨੂੰ ਯਾਤਰਾਵਾਂ ਦੇ ਨਾਂ ਨਾਲ ਜਾਣਿਆ ਜਾਂਦਾ ਹੈ । ਆਪ ਨੇ ਲੋਕਾਂ ਨੂੰ ਮੂਰਤੀ ਪੂਜਾ ਕਰਨ ਤੋਂ ਵਰਜਿਆ ਤੇ ਦੱਸਿਆ ਕਿ ਉਸ ਪ੍ਰਭੂ ਦਾ ਕੋਈ ਆਕਾਰ ਨਹੀਂ ਹੈ ।
ਗੁਰੂ ਨਾਨਕ ਦੇਵ ਜੀ 70 ਸਾਲ ਦੀ ਉਮਰ ਵਿੱਚ 1538 ਈਸਵੀ ਨੂੰ ਜੋਤੀ ਜੋਤ ਸਮਾ ਗਏ । ਇਸ ਤੋਂ ਪਹਿਲਾਂ ਆਪ ਨੇ ਗੁਰਿਆਈ ਦੀ ਗੁਰ ਗੱਦੀ ਭਾਈ ਲਹਿਣਾ ਜੀ ਨੂੰ ਸੌਂਪ ਦਿੱਤੀ ਜਿਹੜੇ ਕਿ ਬਾਅਦ ਗੁਰੂ ਅੰਗਦ ਦੇ ਨਾਂ ਨਾਲ ਮਸ਼ਹੂਰ ਹੋਏ ।
ਆਪ ਨੇ ਕੌਡਾ ਰਾਕਸ਼ਸ਼, ਮਲਕ ਭਾਗੋ, ਵਲੀ ਕੰਧਾਰੀ, ਸੱਜਣ : ਠੱਗ ਵਰਗੇ ਆਦਿ ਭੁੱਲੇ ਭਟਕੇ ਲੋਕਾਂ ਨੂੰ ਸਿੱਧੇ ਰਾਹ ਤੇ ਪਾਇਆ। ਹੱਥੀਂ ਕਿਰਤਨ ਕਰਨ ਅਤੇ ਗਰੀਬਾਂ ਦੀ ਸਹਾਇਤਾ ਕਰਨ ਵਿੱਚ ਆਪ ਦਾ ਪੱਕਾ ਵਿਸ਼ਵਾਸ ਸੀ । ਇਸ ਕਰਕੇ ਆਪ ਆਪਣੇ ਅੰਤ ਸਮੇਂ ਤੱਕ ਹੱਥੀਂ ਕਿਰਤ ਕਰਦੇ ਰਹੇ। ਆਪ ਨੇ ਆਸਾ ਦੀ ਵਾਰ, ਜਪੁਜੀ ਸਾਹਿਬ, ਦੱਖਣੀ ਓਅੰਕਾਰ ਆਦਿ ਬਾਣੀ ਦੀ ਵੀ ਰਚਨਾ ਕੀਤੀ ।
0 Comments