ਗੁਰੂ ਗੋਬਿੰਦ ਸਿੰਘ ਜੀ
Guru Gobind Singh Ji
ਗੁਰ ਗੋਬਿੰਦ ਸਿੰਘ ਜੀ ਨੇ ਭਾਰਤ ਦੀ ਸੁੱਤੀ ਹੋਈ ਕੌਮ ਨੂੰ ਜਗਾਇਆ ਤੇ ਉਹਨਾਂ ਦੀ ਮੁਰਦਾ ਰੂਹ ਵਿੱਚ ਜਾਨ ਪਾਈ । ਆਪ ਮਹਾਨ ਕਵੀ, ਬਹਾਦਰ ਜਰਨੈਲ, ਸੂਝਵਾਨ ਆਗੂ ਅਤੇ ਦੁਖੀਆਂ ਦੇ ਦਰਦ ਦੂਰ ਕਰਨ ਵਾਲੇ ਸਨ । ਪੰਜਾਬੀ ਦਾ ਮਹਾਨ ਸ਼ਾਇਰ ਬੁੱਲੇ ਸ਼ਾਹ ਗੁਰੂ ਗੋਬਿੰਦ ਸਿੰਘ ਜੀ ਬਾਰੇ ਇਉਂ ਕਹਿੰਦਾ ਹੈ ਕਿ:-
ਨਾ ਕਹੂੰ ਅਬ ਕੀ, ਨਾ ਕਹੂੰ ਤਬ ਕੀ,
ਬਾਤ ਕਹੂੰ ਜਬ ਕੀ ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ ॥
ਤੋਂ ਸੁਨੰਤ ਹੋਤੀ ਸਭ ਕੀ ।
ਗੁਰੂ ਗੋਬਿੰਦ ਸਿੰਘ ਦਾ ਜਨਮ 1666 ਈਸਵੀ ਵਿੱਚ ਪਟਨਾ ਵਿਖੇ . ਮਾਤਾ ਗੁਜਰੀ ਜੀ ਦੀ ਕੁੱਖੋਂ ਹੋਇਆ । ਉਸ ਸਮੇਂ ਗੁਰੂ ਤੇਗ ਬਹਾਦਰ ਜੀ ਆਸਾਮ ਵਿੱਚ ਸਨ ਤੇ ਆਪ ਦੀ ਦੇਖਭਾਲ ਵਾਸਤੇ ਆਪ ਦੇ ਮਾਮਾ ਕਿਰਪਾਲ ਜੀ ਆਪ ਕੋਲ ਸਨ । ਆਪ ਨੇ ਆਪਣਾ ਬਚਪਨ ਪਟਨੇ ਵਿਖੇ ਹੀ ਗੁਜ਼ਾਰਿਆ । ਇਥੇ ਹੀ ਆਪ ਨੇ ਪੰਜਾਬੀ, ਫਾਰਸੀ, ਹਿੰਦੀ, ਸੰਸਕ੍ਰਿਤ ਤੇ ਬ੍ਰਿਜ ਭਾਸ਼ਾ ਵਿਚ ਨਿਪੁੰਨਤਾ ਪ੍ਰਾਪਤ ਕਰਨ ਦੇ ਨਾਲ ਸ਼ਸਤਰ ਤੇ ਧਾਰਮਿਕ ਵਿਦਿਆ ਹਾਸਲ ਕੀਤੀ ।
ਬਾਲ ਗੋਬਿੰਦ ਨੇ ਕਸ਼ਮੀਰੀ ਪੰਡਤਾਂ ਦੀ ਫਰਿਆਦ ਸੁਣ ਕੇ ਆਪਣੇ ਪਿਤਾ ਜੀ ਗੁਰੂ ਤੇਗ ਬਹਾਦਰ ਜੀ ਨੂੰ ਉਹਨਾਂ ਦੀ ਰੱਖਿਆ ਕਰਨ ਲਈ ਕਿਹਾ । ਗੁਰੂ ਤੇਗ ਬਹਾਦਰ ਜੀ ਦੇ ਮੁਸਲਮਾਨ ਨਾ ਬਣਨ ਤੇ ਔਰੰਗਜੇਬ ਦੁਆਰਾ ਉਹਨਾਂ ਨੂੰ ਚਾਂਦਨੀ ਚੌਕ ਵਿਖੇ ਸ਼ਹੀਦ ਕਰ ਦਿੱਤਾ ਗਿਆ ।
ਗੁਰੂ ਗੋਬਿੰਦ ਸਿੰਘ ਜੀ ਨੂੰ ਸਾਲਾਂ ਦੀ ਉਮਰ ਵਿਚ ਗੁਰਗੱਦੀ ਉੱਤੇ ਬੈਠੇ । ਆਪ ਨੇ ਸਮਾਜ ਦੇ ਦੱਬੇ ਕੁਚਲੇ ਲੋਕਾਂ ਨੂੰ ਇਕੱਠੇ ਕਰਕੇ ਉਹਨਾਂ ਵਿੱਚ ਸ਼ਕਤੀ ਤੇ ਬਲ ਭਰਨ ਦਾ ਨਿਸ਼ਚਾ ਕਰ ਲਿਆ । ਗੁਰੂ ਜੀ ਨੇ ( 1 ਲੋਕਾਂ ਵਿੱਚ ਏਕਤਾ, ਪਿਆਰ ਤੇ ਕੁਰਬਾਣੀ ਦਾ ਜਜ਼ਬਾ ਭਰ ਦਿੱਤਾ ।
ਆਨੰਦਪੁਰ ਵਿਖੇ 13 ਅਪ੍ਰੈਲ 1699 ਨੂੰ ਵਿਸਾਖੀ ਵਾਲੇ ਦਿਨ ਆਪ ਨੇ ਤਲਵਾਰ ਦੀ ਧਾਰ ਵਿਚੋਂ ਖਾਲਸਾ ਪੰਥ ਦੀ ਸਥਾਪਨਾ ਕੀਤੀ ਤੇ ਗੁਰੂ ਨਾਨਕ ਦੇਵ ਜੀ ਦੁਆਰਾ ਚਲਾਏ ਹੋਏ ਸਿੱਖ ਧਰਮ ਨੂੰ ਇਕ ਵੱਖਰੀ ਨੁਹਾਰ ਦਿੱਤੀ । ਉਹਨਾਂ ਦੇ ਅਨੁਸਾਰ ਮੈਂ ਆਪਣੇ ਖਾਲਸੇ ਨੂੰ ਅਜਿਹੀ ਦਿੱਖ ਪ੍ਰਦਾਨ ਕਰ ਦਿਆਂਗਾ ਜਿਹੜਾ ਕਿ ਹਜ਼ਾਰਾਂ ਲੋਕਾਂ ਦੀ ਭੀੜ ਵਿੱਚ ਪਛਾਣਿਆ ਜਾ ਸਕੇ ।
ਗੁਰੂ ਗੋਬਿੰਦ ਸਿੰਘ ਨੇ ਜ਼ੁਲਮ ਦੇ ਟਾਕਰੇ ਲਈ ਆਪਣਾ ਸਾਰਾ ਪਰਵਾਰ ਕੁਰਬਾਣ ਕਰ ਦਿੱਤਾ । ਇਹੋ ਜਿਹੀ ਮਿਸਾਲ ਸਾਨੂੰ ਸੰਸਾਰ ਵਿੱਚ ਕਿਤੇ ਵੀ ਨਹੀਂ ਮਿਲਦੀ ।
1707 ਈਸਵੀ ਵਿੱਚ ਇਕ ਪਠਾਨ ਨੇ ਆਪ ਦੇ ਪੇਟ ਵਿੱਚ ਛੁਰਾ । ਮਾਰ ਕੇ ਆਪ ਨੂੰ ਸਖ਼ਤ ਜ਼ਖ਼ਮੀ ਕਰ ਦਿੱਤਾ । ਜਿਸ ਕਰਕੇ 7 ਅਕਤੂਬਰ 1708 ਈਸਵੀ ਨੂੰ ਨਾਂਦੇੜ ਵਿਖੇ ਆਪ ਜੋਤੀ ਜੋਤ ਸਮਾ ਗਏ । ਆਪ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਸਿੱਖਾਂ ਨੂੰ ਹੁਕਮ ਦਿੱਤਾ ਕਿ ਅੱਜ ॥ ਤੋਂ ਬਾਅਦ ਉਹਨਾਂ ਦੇ ਗੁਰੂ, ਗੁਰੂ ਗ੍ਰੰਥ ਸਾਹਿਬ ਜੀ ਹੋਣਗੇ । ਇਤਿਹਾਸ ਵਿੱਚ ਆਪ ਦੀ ਕੁਰਬਾਨੀ ਨੂੰ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਵੇਗਾ ।
0 Comments