ਭਾਰਤੀ ਸੁਤੰਤਰਤਾ ਦੇ ਪੰਜਾਹ ਵਰੇ
Bharati Swatantrata de Panjah Vare
ਸਾਡੇ ਦੇਸ਼ ਨੂੰ ਆਜ਼ਾਦ ਕਰਾਉਣ ਵਾਰੇ ਅਨੇਕਾਂ ਲੋਕਾਂ ਨੇ ਆਪਣੀਆਂ ਜਾਨਾਂ ਨੂੰ ਕੁਰਬਾਨ ਕੀਤਾ। ਉਹਨਾਂ ਦੇ ਖੋਲੀਦਾਨ ਦਲਾਂ ਦੀ ਜਾਂ ਆਜ਼ਾਦੀ ਦਾ ਜੀਵਨ ਮਿਲਿਆ । ਸਾਡਾ ਦੇਸ਼ 15 ਅਗਸਤ 1947 ਨੂੰ ਆਜ਼ਾਦ ਹੋਇਆ। ਇਸ ਦੇ ਨਾਲ ਹੀ ਦੇਸ ਦੇ ਹਿੱਸਿਆਂ ਵਿੱਚ ਵੰਡਿਆਂ ਵੀ ਗਿਆ ਜਿਹੜਾ ਕਿ ਬਹੁਤੇ ਹੀ ਦੁਖਦਾਇਕ ਪਹਿਲੂ ਸੀ। ਉਨਾਂ ਮੈਂ ਸਾਡੇ ਦੇਸ਼ ਦੇ ਪ੍ਰਧਾਨਮੰਤਰੀ ਪੰਡਤ ਜਵਾਹਰਲਾਲ ਨਹਿਰੂ ਨੇ ਦੇ ਦੀ ਬਾਗਡੋਰ ਸੰਭਾਲੀ । ਨਹਿਰੂ ਜੀ ਤੋਂ ਬਾਅਦ ਲਾਲ ਚਾਹ ਦੀ ਨੇ ਵੀ ਉਸ ਨੂੰ ਆਤਮ ਨਿਰਭਰ ਬਣਨਾ ਮਿਖਾਇਆਂ। ਪੰਡਤ ਨਹਿਰੂ ਜੀ ਦੀ ਬੇਟੀ ਸ੍ਰੀਮਤੀ ਇੰਦਰਾ ਗਾਂਧੀ ਦੀ ਦੂਰ ਦ੍ਰਿਸ਼ਟੀ ਨੇ ਉਸ ਨੂੰ ਪ੍ਰਗਤੀ ਪ੍ਰਦਾਨ ਕੀਤੀ। ਉਹਨਾਂ ਦੇ ਬੇਟੇ ਰਾਜੀਵ ਗਾਂਧੀ ਜੀ ਨੇ ਦੇਸ਼ ਦੇ ਸਨਅਤੀ ਖੇਤਰ ਨੂੰ ਅੱਗੇ ਵਧਾਇਆ ।
ਸੁਤੰਤਰਤਾ ਦੇ ਪੰਜਾਹ ਵਰ੍ਹਿਆਂ ਵਿੱਚ ਦੇਸ਼ ਨੂੰ ਜਿਹੜੀਆਂ ਵੰਡੀਆਂ ਮੱਲਾਂ ਮਾਰੀਆਂ ਹਨ ਉਹ ਇਹ ਹਨ ।
1. ਅਨਾਜ ਤੇ ਖੇਤੀ ਵਿੱਚ ਆਤਮ ਨਿਰਭਰ
2. ਮਚਾਮਾਂਦੀਆਂ ਤੇ ਸੋਕੇ, ਉੱਤੇ ਨਿਯੰਤਰਣ
3. ਰਾਜਨੀਤੀ ਵਿੱਚ ਔਰਤਾਂ ਦੀ ਪਹੁੰਚ
4. ਪੁਲਾੜ, ਸੰਚਾਰ ਅਤੇ ਦੂਰਦਰਸ਼ਨ
5. ਗੁੱਟ ਨਿਰਪੇਖ ਅੰਢਲਨ ਦੀ ਅਗਵਾਈ
6. ਪਰਮਾਣੂ ਊਰਜਾ ਵਿੱਚ ਆਤਮ ਨਿਰਾ ।
ਅੱਜ ਸਾਡੇ ਦੇਸ ਦੀ ਜਿਹੜੀ ਸਥਿਤੀ ਹੈ ਉਸ ਦੀ ਕਲਪਨਾ ਸਾਡੇ ਸੁਤੰਤਰਤਾ ਸੈਨਾਨੀਆਂ ਨੇ ਕਦੇ ਵੀ ਨਹੀਂ ਸੀ ਕੀਤੀ । ਆਜ਼ਾਦੀ ਤੋਂ ਪਹਿਲਾਂ ਅਗੇਜ਼ੀ ਸਾਮਰਾਜ ਨੇ ਦੋ ਸੌ ਵਰਿਆਂ ਵਿੱਚ ਦੇਸ਼ ਦੀ ਜਿਹੜੀ ਆਰਥਿਕ ਪੱਖ ਤੋਂ ਹਾਲਤ ਖਰਾਬ ਕਰ ਦਿੱਤੀ ਸੀ । ਉਹ ਸਾਡੇ ਦੇਸ ਨੇ ਆਜ਼ਾਦ ਹੋਣ ਤੋਂ ਬਾਅਦ ਪੰਜਾਹ ਵਰਿਆਂ ਵਿੱਚ ਹੀ ਪ੍ਰਾਪਤ ਕਰ ਲਈ । ਯੂਰਪੀ ਮੁਲਕਾਂ ਦੇ ਗੁੱਟਨਿਰਪੇਖ ਅੰਦੋਲਨ ਨੇ ਭਾਰਤ ਨੂੰ ਇੱਕ ਨਵੀਂ ਦਿਸ਼ਾ ਪ੍ਰਦਾਨ ਕੀਤੀ । ਪੁਲਾੜ ਦੇ ਖੇਤਰ ਵਿੱਚ ਸ਼ਲਾਘਾਯੋਗ ਪ੍ਰਾਪਤੀਆਂ ਕੀਤੀਆਂ । ਇਹਨਾਂ ਸਾਰੀਆਂ ਗੱਲਾਂ ਦੇ ਬਾਵਜੂਦ ਜਿਹੜੀ ਸਭ ਤੋਂ ਵੱਡੀ ਗੱਲ ਹੈ ਉਹ ਇਹ ਕਿ ਭਾਰਤ ਦੁਨੀਆਂ ਦਾ ਸਭ ਤੋਂ ਵੱਡਾ ਤੇ ਸਫਲ ਲੋਕਰਾਜ ਵਾਲਾ ਦੇਸ ਹੈ ।
ਅੱਜ ਸਾਡਾ ਦੇਸ ਵਿਕਾਮ ਦੀ ਦੌੜ ਵਿੱਚ ਬਾਹਰਲੇ ਦੇਸ਼ਾਂ ਦੇ ਨਾਲ ਆ ਖਲੋਤਾ ਹੈ । ਇਹ ਸਭ ਤਾਂ ਹੀ ਸੰਭਵ ਹੋ ਸਕਿਆ ਹੈ ਕਿਉਂਕਿ ਇਥੋਂ ਦੇ ਰਹਿਣ ਵਾਲੇ ਲੋਕਾਂ ਨੇ ਇੱਕ ਜੁਟ ਹੋ ਕੇ ਦੇਸ਼ ਨੂੰ ਨਵੀਆਂ ਲੀਹਾਂ ਤੇ ਪਹੁੰਚਾਉਣ ਦਾ ਆਪਣੇ ਮਨਾਂ ਵਿੱਚ ਇਰਾਦਾ ਧਾਰਿਆ ਹੋਇਆ ਸੀ । ਅੱਜ ਸਾਡੇ ਦੇਸ਼ ਦੇ ਵਿਗਿਆਨੀਆਂ, ਇੰਜੀਨਿਅਰਾਂ, ਡਾਕਟਰਾਂ ਦੀ ਮੰਗ ਹਰ ਮੁਲਕ ਵਿਚ ਹੈ । ਇਹ ਸਭ ਤਾਂ ਹੀ ਸੰਭਵ ਹੋ ਸਕਿਆ ਹੈ। ਕਿਉਂਕਿ ਇਥੋਂ ਦੇ ਲੋਕ ਮਿਹਨਤੀ ਹੈ ਤੇ ਉਹ ਛੇਤੀ ਕੀਤਿਆਂ ਆਪਣੀਆਂ ਪੁਰਾਣੀਆਂ ਕਦਰਾਂ ਕੀਮਤਾਂ ਨੂੰ ਨਹੀਂ ਛੱਡਦੇ।
ਇਹਨਾਂ ਲੋਕਾਂ ਦੇ ਸਦਕੇ ਹੀ ਅਸੀ ਦੇਸ ਤੇ ਮਾਨ ਕਰ ਸਕਦੇ ਹਨ ਤੇ ਨਾਲ ਹੀ ਇਹ ਕਹਿ ਸਕਦੇ ਹਨ ਕਿ ਆਜ਼ਾਦੀ ਦੇ ਪੰਜਾਹ ਵਰਿਆਂ ਵਿੱਚ ਜੋ ਕੁੱਝ ਵੀ ਪ੍ਰਾਪਤ ਕੀਤਾ ਹੈ ਉਹ ਸਭ ਆਪਣੀ ਮਿਹਨਤ ਤੇ ਹਿੰਮਤ ਦੇ ਸਦਕੇ ਹੀ ਪ੍ਰਾਪਤ ਕੀਤਾ ਹੈ ।
0 Comments