15 ਅਗਸਤ- ਸੁਤੰਤਰਤਾ ਦਿਵਸ
15 August - Independence Day
ਕੁੱਝ ਤਿਉਹਾਰ ਧਾਰਮਿਕ ਹੁੰਦੇ ਹਨ ਤੇ ਕੁੱਝ ਤਿਉਹਾਰ ਰਾਸ਼ਟਰੀ । ਇਸੇ ਤਰ੍ਹਾਂ ਹੀ 15 ਅਗਸਤ ਸਾਡਾ ਰਾਸ਼ਟਰੀ ਤਿਉਹਾਰ ਹੈ । ਸਾਡਾ ਦੇਸ 15 ਅਗਸਤ 1947 ਈਸਵੀ ਨੂੰ ਸਾਡਾ ਦੇਸ਼ ਆਜ਼ਾਦ ਹੋਇਆ। ਇਸ ਦਿਨ ਹੀ ਸਾਡੀ ਗੁਲਾਮੀ ਦੀਆਂ ਜੰਜ਼ੀਰਾਂ ਟੁੱਟੀਆਂ ਸਨ ਅਤੇ ਅਸੀਂ ਅੰਗਰੇਜ਼ੀ ਰਾਜ ਤੋਂ ਆਜ਼ਾਦ ਹੋਏ ਸੀ। ਇਸ ਦਿਨ ਹੀ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੇ ਭਾਰਤ ਦਾ ਕੌਮੀ ਝੰਡਾ ਤਿਰੰਗਾ ਲਹਿਰਾਇਆ ਸੀ । ਇਸ ਤਿਉਹਾਰ ਨੂੰ ਸਾਰੇ ਭਾਰਤ ਵਿੱਚ ਬੜੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ।
ਦੇਸ਼ ਨੂੰ ਆਜ਼ਾਦ ਹੋਣ ਤੋਂ ਪਹਿਲਾਂ ਅੰਗਰੇਜ਼ਾਂ ਨੇ ਬਹੁਤ ਲੰਮੇ ਸਮੇਂ ਤਕ ਸਾਡੇ ਦੇਸ਼ ਤੇ ਰਾਜ ਕੀਤਾ ਸੀ ਅੰਗਰੇਜ਼ਾਂ ਦੁਆਰਾ ਭਾਰਤ ਛੱਡ ਕੇ ਚਲੇ ਜਾਣਾ ਕੋਈ ਛੋਟੀ ਜਿਹੀ ਗੱਲ ਨਹੀਂ ਸੀ ਲੇਕਿਨ ਆਪਣੀ ਕੋਈ ਚਾਲ ਦੇ ਕਾਰਣ ਜਾਂਦੇ ਜਾਂਦੇ ਵੀ ਉਹ ਭਾਰਤ ਦੇ ਦੋ ਟੁਕੜੇ ਕਰ ਗਏ । ਇਹ ਤਿਉਹਾਰ ਭਾਰਤ ਦੇ ਹਰ ਹਿੱਸੇ ਬਹੁਤ ਹੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ ਇਸ ਨੂੰ ਕਿਸੇ ਵਿਸ਼ੇਸ਼ ਧਰਮ ਜਾਂ ਜਾਤੀ ਦੇ ਲੋਕ ਹੀ ਨਹੀਂ ਬਲਕਿ ਹਰ ਧਰਮ ਤੇ ਜ਼ਾਤੀ ਦੇ ਲੋਕ ਰੱਲ-ਮਿਲ ਕੇ ਮਨਾਉਂਦੇ ਹਨ। ਇਸ ਦਿਨ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਲਾਲ ਕਿਲੇ ਤੇ ਕੰਮੀ ਝੰਡੇ ਨੂੰ ਸਲਾਮੀ ਦਿੰਦੇ ਹਨ । ਝੰਡਾ ਫਹਿਰਾਉਣ ਤੋਂ ਬਾਅਦ ਦੇਸ਼ ਦੇ ਪ੍ਰਧਾਨ ਮੰਤਰੀ ਦੇਸ਼ ਵਾਸੀਆਂ ਦੇ ਨਾਂ ਆਪਣਾ ਸੰਦੇਸ਼ ਦਿੰਦੇ ਹਨ ।
15 ਅਗੱਸਤ ਵਾਲੇ ਦਿਨ ਰਾਤ ਨੂੰ ਸਰਕਾਰੀ ਇਮਾਰਤਾਂ ਉੱਤੇ ਰੋਸ਼ਨੀ ਕੀਤੀ ਜਾਂਦੀ ਹੈ । ਭਾਵੇਂ ਕੋਈ ਬੱਚਾ, ਬੁੱਢਾ, ਨੌਜਵਾਨ ਕੋਈ ਵੀ ਹਰ ਕੋਈ ਆਪਣੀ ਖੁਸ਼ੀ ਦਾ ਇਜ਼ਹਾਰ ਕਰਦਾ ਹੈ ।
6 Comments
Baljinder kaur
ReplyDeleteYou are teacher in school
DeleteThanks
ReplyDeleteThnx
DeleteSira
ReplyDeletevery helpful
ReplyDelete