ਵਿਸ਼ਵ ਸ਼ਾਂਤੀ
Vishav Shanti
ਸਾਰਾ ਸੰਸਾਰ ਹੀ ਅਮਨ ਚਾਹੁੰਦਾ ਹੈ ਲੇਕਿਨ ਫਿਰ ਵੀ ਸ਼ਾਂਤੀ ਨਾਂ ਦੀ ਚੀਜ਼ ਹੈ ਹੀ ਨਹੀਂ । ਇਤਿਹਾਸ ਦੇ ਪੰਨੇ ਦੱਸਦੇ ਹਨ ਕਿ ਸਾਰਾ ਸੰਸਾਰ ਦੀ ਲੜਾਈਂ ਝਗੜਿਆਂ ਵਿਚ ਉੱਲਝਿਆ ਰਿਹਾ ਹੈ । ਮਨੁੱਖ ਜਰ, ਚੋਰ ਤੇ ਜ਼ਮੀਨ, ਖਾਤਰ ਹਮੇਸ਼ਾ ਲੜਿਆ ਹੈ | ਅਰੰਭ ਤੋਂ ਲੈ ਕੇ ਬੇਸ਼ਕ ਮਨੁੱਖ ਤੇ ਕਿਤਨੀ ਤਰੱਕੀ ਕਰ ਲਈ ਹੈ । ਪੇਂਡੂ ਲੜਾਈ ਉਵੇਂ ਦਾ ਉਵੇਂ ਕਰਦਾ ਆ ਰਿਹਾ ਹੈ ।
1914-18 ਵਿਚ ਪਹਿਲਾਂ ਵਿਸ਼ਵ ਯੁੱਧ ਹੋਇਆ ਅਤੇ ਹਰ ਦੇਸ਼ ਦਾ ਕਾਫ਼ੀ ਨੁਕਸਾਨ ਹੋਇਆ | ਲੜਾਈ ਰੋਕਣ ਲਈ ਲੀਗ ਆਫ਼ ਨੇਸ਼ਨਜ਼ ਬਣਾਈ ਗਈ ਪ੍ਰੰਤੂ ਉਹ ਬਹੁਤ ਦੇਰ ਨਾ ਚਲ ਸਕੀ। 1939-45 ਵਿੱਚ ਵਿਸ਼ਵ ਦਾ ਦੂਸਰਾ ਯੁੱਧ ਹੋਇਆ । ਜਾਨੀ ਮਾਲੀ ਨੁਕਸਾਨ ਦਾ ਕੋਈ ਹਿਸਾਬ ਨਹੀਂ ਸੀ । ਬਾਦ ਵਿਚ ਸੰਯੁਕਤ ਰਾਸ਼ਟਰ ਸੰਘ ਦੀ ਸਥਾਪਨਾ ਕੀਤੀ ਗਈ ਤੇ ਸੁੱਰਖਿਆ ਦੇ ਵਿਸ਼ੇ ਤੇ ਵਿਚਾਰ ਲਈ ਸੁਰੱਖਿਆ ਕੌਸ਼ਲ ਦੀ ਸਥਾਪਨਾ ਵੀ ਕੀਤੀ ਗਈ ।
ਸੰਯੁਕਤ ਰਾਸ਼ਟਰ ਸੰਘ ਦੇਸ਼ਾਂ ਦੀਆਂ ਲੜਾਈਆਂ ਮਿਟਾਉਣ ਲਈ ਕੋਸ਼ਿਸ਼ ਪਰੀ ਕਰ ਰਿਹਾ ਹੈ ਲੇਕਿਨ ਕਈ ਝਗੜੇ ਇਸ ਦੀ ਸਮੱਰਥਾ ਤੋਂ ਬਾਹਰ ਹਨ ਜਿਵੇਂ ਕਸ਼ਮੀਰ ਦਾ ਝਗੜਾ, ਈਰਾਨ-ਈਰਾਕ ਦਾ ਝਗੜਾ, ਕੁਵੈਤ-ਈਰਾਕ ਦਾ ਝਗੜਾ ਆਦਿ| ਅੱਜ ਦੀ ਲੜਾਈ ਹਾਈਡਰੋਜਨ ਤੇ ਐਟਮ ਬੰਬਾਂ ਦੀ ਖੁੱਲੀ ਲੜਾਈ ਹੈ ਜੋ ਵਿਸ਼ਵ ਨੂੰ ਆਪਣੀ ਲਪੇਟ ਵਿਚ ਲੈ ਕੇ ਮਿੰਟਾਂ ਸਕਿੰਟਾਂ ਵਿਚ ਖ਼ਤਮ ਕਰ ਸਕਦੀ ਹੈ ।
ਇਹ ਵੇਖਿਆ ਗਿਆ ਹੈ ਕਿ ਇਕ ਦੇਸ ਦੂਸਰੇ ਦੇਸ਼ ਦੀ ਖੁਸ਼ਹਾਲੀ- ਉੱਨਤੀ ਤੇ ਪ੍ਰਗਤੀ ਨੂੰ ਵੇਖ ਨਹੀਂ ਸਖਾਉਂਦਾ ਅਤੇ ਉਹ ਇਸ ਕਰਕੇ ਉਸ ਦਾ ਧਿਆਨ ਪ੍ਰਤੀ ਵਲੋਂ ਹਟਾ ਕੇ ਲੜਾਈ ਵੱਲ ਲਗਾਉਣਾ ਚਾਹੁੰਦਾ ਹੈ । ਸਾਰਾ ਵਿਸ਼ਵ ਵੱਖ ਵੱਖ ਧੜਿਆਂ ਵਿੱਚ ਵੰਡਿਆ ਹੋਇਆ ਹੈ । ਮੁੱਖ ਤੌਰ ਤੇ ਦੋ ਧੜੇ ਅਮਰੀਕਾ ਤੇ ਰੂਸ ਹਨ । ਇਹ ਦੋਵੇ ਧੜੇ ਆਪਣੇ ਆਪ ਨੂੰ ਬਲਵਾਨ ਤੇ ਸ਼ਕਤੀਸ਼ਾਲੀ ਹੋਣ ਦਾ ਦਾਅਵਾ ਪੇਸ਼ ਕਰਦੇ ਹਨ । ਇਨ੍ਹਾਂ ਦੀ ਕੋਸ਼ਿਸ਼ ਇਕ ਦੂਜੇ ਤੇ ਭਾਰੀ ਹੋਣ ਦੀ ਰਹਿੰਦੀ ਹੈ । ਦੇਸਾਂ ਨੂੰ ਆਪਣੀ ਭੂਮੀ ਵਧਾਉਣ ਦਾ ਲਾਲਚ ਹੁੰਦਾ ਹੈ ਜਿਸ ਕਰਕੇ ਉਨ੍ਹਾਂ ਦਾ ਧਿਆਨੇ ਲੜਾਈ ਵਲ ਜਾਂਦਾ ਹੈ । ਇਸ ਕਰਕੇ ਹੀ ਪਾਕਿਸਤਾਨ ਦੇ ਕਸ਼ਮੀਰ ਨੂੰ ਹਥਿਆਉਣਾ ਚਾਹੁੰਦਾ ਹੈ ਅਤੇ ਚੀਨ ਭਾਰਤ ਨੂੰ।
ਸ਼ਾਂਤੀ ਸਥਾਪਤ ਕਰਨ ਲਈ ਸੰਯੁਕਤ ਰਾਸ਼ਟਰ ਨੂੰ ਹੋਰ ਸ਼ਕਤੀਸ਼ਾਲੀ ਤੋਂ ਬਣਾਉਣਾ ਚਾਹੀਦਾ ਹੈ । ਇਹ ਤਾਂ ਹੀ ਹੋ ਸਕਦਾ ਹੈ ਜੇਕਰ ਦੇਸ਼ ਆਪਣਾ ਧਿਆਂਨ ਹਥਿਆਰਾਂ ਤੋਂ ਹਟਾ ਕੇ ਦੇਸ਼ ਦੀ ਉੱਨਤੀ ਵੱਲ ਧਿਆਨ ਦੇਣ । ਸਾਰੇ ਵਿਸ਼ਵ ਨੂੰ ਇਕ ਪਰਿਵਾਰ ਦੀ ਤਰ੍ਹਾਂ ਰਹਿ ਕੇ ਆਪਸੀ ਭਾਈਚਾਰਾ ਵਧਾਉਣਾ ਚਾਹੀਦਾ ਹੈ | ਅਜ ਦੇ ਨਾਜ਼ੁਕ ਸਮੇਂ ਵਿਚ ਬਹੁਤ ਹੀ ਜਰੂਰਤ ਹੈ ਕਿ ਪਰਮਾਣੂ ਬੰਬ ਤੇ ਹੋਰ ਹਥਿਆਰਾਂ ਦੀ ਮਿਕਦਾਰ ਨੂੰ ਘਟਾਇਆ ਜਾਏ ।
ਭਾਰਤ ਇਕ ਅਮਨ ਪਸੰਦ ਦੇਸ ਹੈ। ਸਾਡੀ ਸਰਕਾਰ ਪਰਮਾਣੁ ॥ ਸ਼ਕਤੀ ਦੇਸ਼ ਦੀ ਸ਼ਾਂਤੀ ਦੇ ਵਿਸਤਾਰ ਅਤੇ ਉੱਨਤੀ ਦੇ ਕੰਮਾਂ ਵਿਚ ਲਗਾਉਣ ਵਿਚ ਵਿਸ਼ਵਾਸ ਰੱਖਦੀ ਹੈ | ਭਾਰਤ ਇਹ ਹਥਿਆਰ ਕਿਸੇ ਦੇ ਵਿਰੁੱਧ . ਨਹੀਂ ਵਰਤੇਗਾ ਅਤੇ ਨਾ ਹੀ ਕਿਸੇ ਨੂੰ ਡਰਾਏਗਾ।
0 Comments