ਵਿਗਿਆਨ ਸ਼ਰਾਪ ਜਾ ਵਰਦਾਨ
Vigyan Shrap Ja Vardan
ਵੀਹਵੀਂ ਸਦੀ ਵਿਗਿਆਨ ਦੀ ਸਦੀ ਹੈ। ਅੱਜ ਇਸ ਸੰਸਾਰ ਵਿਚ ਵਿਚਰ ਰਹੀ ਅਤੇ ਬਣ ਰਹੀ ਹਰੇਕ ਚੀਜ਼ ਤੇ ਵਿਗਿਆਨ ਦੀ ਛਾਪ ਲੱਗ ਹੋਈ ਦਿਖਾਈ ਦਿੰਦੀ ਹੈ । ਵਿਗਿਆਨ ਨੇ ਜਿੱਥੇ ਮਨੁੱਖ ਲਈ ਸੁੱਖ ਅਰਾਮ ਦੇਣ ਵਾਲੀਆਂ ਅਨੇਕਾਂ ਕਾਢਾਂ ਕੱਢ ਕੇ ਉਸ ਨੂੰ ਸੁੱਖ ਰਹਿਣਾ ਬਣਾ ਦਿੱਤਾ ਹੈ, ਉੱਥੇ ਮਨੁੱਖ ਦੀ ਤਬਾਹੀ ਦੇ ਵੀ ਪੂਰੇ ਸਮਾਨ ਤਿਆਰ ਕਰ ਲਏ ਹਨ ।
ਜੇ ਅਸੀਂ ਇਹ ਕਹਿ ਲਈਏ ਕਿ ਵਿਗਿਆਨ ਨੇ ਮਨੁੱਖ ਨੂੰ ਹੱਡ ਹਰਾਮੀ ਤੇ ਸੁੱਖੀ ਰਹਿਣਾ ਬਣਾ ਦਿੱਤਾ ਹੈ ਤਾਂ ਅੱਤਕਥਨੀ ਨਹੀਂ ਹੋਵੇਗੀ । ਅੱਜ ਬਿਜਲੀ ਦੇ ਪੱਖੇ, ਕੱਪੜੇ ਧੋਣ ਵਾਲੀਆਂ ਮਸ਼ੀਨਾਂ, ਮਸਾਲਾ ਪੀਸਣ ਵਾਲੀਆਂ ਮਸ਼ੀਨਾਂ, ਇੱਥੋਂ ਤੱਕ ਕਿ ਰੋਟੀ, ਸਬਜ਼ੀ ਤਿਆਰ ਕਰਨ ਲਈ ਮਸ਼ੀਨਾਂ ਬਣ ਗਈਆਂ ਹਨ । ਪਹਿਲਾਂ ਇਸਤਰੀਆਂ ਆਪ ਹੀ ਹੱਥੀਂ ਕੰਮ ਕਰ ਲੈਂਦੀਆਂ ਸਨ ਤੇ ਸਰੀਰਕ ਤੌਰ ਤੇ ਨਰੋਈਆਂ ਰਹਿੰਦੀਆਂ ਸਨ । ਹੁਣ ਇਹਨਾਂ ਕਾਢਾਂ ਨੇ ਉਹਨਾਂ ਨੂੰ ਸੁੱਖ ਰਹਿਣਾ ਬਣਾ ਕੇ ਡਾਕਟਰਾਂ ਦਾ ਮੁਥਾਜ ਬਣਾ ਦਿੱਤਾ ਹੈ ।
ਖੇਤੀ-ਬਾੜੀ ਦੇ ਖੇਤਰ ਵਿਚ ਵਿਗਿਆਨੀ ਨੇ ਬੜੀਆਂ ਸ਼ਲਾਘਾਯੋਗ ਨੰਗਲ, ਪੰਗ ਡੈਮ, ਹੀਰਾ ਕੁੰਡ ਡੈਮ ਆਦਿ ਤਿਆਰ ਕਰਕੇ ਜਿੱਥੇ ਦਸਤਕਾਰੀ ਕੇਂਦਰਾਂ ਅਤੇ ਘਰੋਗੀ ਲੋੜਾਂ ਲਈ ਬਿਜਲੀ ਪੈਦਾ ਕੀਤੀ ਹੈ ਉੱਥੇ ਜ਼ਮੀਨਾਂ ਨੂੰ ਸਿੰਜਣ ਲਈ ਪਾਣੀ ਦੀ ਘਾਟ ਨੂੰ ਪੂਰਾ ਕੀਤਾ ਹੈ । ਟਿਊਬਵੈਲ, ਟਰੈਕਟਰ, ਬੀਜਾਂ ਬਾਰੇ ਨਵੀਆਂ-ਨਵੀਆਂ ਕਾਢਾਂ ਆਦਿ ਏਸ ਖੇਤਰ ਵਿਚ ਬੜੀਆਂ ਲਾਹੇਵੰਦ ਸਿੱਧ ਹੋਈਆਂ ਹਨ । ਰਸਾਇਣਿਕ ਕਾਢਾਂ ਨੇ ਉਪਜ ਵਿਚ ਕਈ ਗੁਣਾ ਵਾਧਾ ਕਰ ਦਿੱਤਾ ਹੈ ।
ਵਿਗਿਆਨ ਨੇ ਆਵਾਜਾਈ ਦੇ ਸਾਧਨਾਂ ਵਿਚ ਬੜਾ ਸ਼ਲਾਘਾਯੋਗ . ਕੰਮ ਕੀਤਾ ਹੈ । ਮੋਟਰ ਸਾਈਕਲ, ਸਕੂਟਰ, ਕਾਰਾਂ ਬੱਸਾਂ, ਰੇਲ ਗੱਡੀਆਂ ਇਦ ਸਭ ਹੈਰਾਨ ਕਰਨ ਵਾਲੀਆਂ ਕਾਢਾਂ ਹਨ ਤੇ ਮਨੁੱਖ ਨੂੰ ਇਸ ਦੇ ਬੜੇ ਸੁੱਖ ਹਨ । ਰੇਡੀਓ, ਟੈਲੀਵਿਜ਼ਨ ਅਤੇ ਟੈਲੀਫ਼ੋਨ ਦੀਆਂ ਕਾਢਾਂ ਹੋਰ ਵੀ ਹੈਰਾਨ ਕਰਨ ਵਾਲੀਆਂ ਹਨ ਪਹਿਲਾਂ ਤਾਂ ਅਸੀਂ ਰੇਡੀਓ ਅਤੇ ਟੈਲੀਫੋਨ ਰਾਹੀਂ ਬੋਲਣ ਵਾਲੇ ਦੀ ਆਵਾਜ਼ ਸੁਣ ਸਕਦੇ ਸੀ ਪਰ ਅਜ ਉਹਨਾਂ ਦੀ ਤਸਵੀਰ ਵੀ ਵੇਖ ਸਕਦੇ ਹਾਂ । ਇਹਨਾਂ ਕਾਢਾਂ ਨੇ ਸੰਸਾਰ ਨੂੰ ਬਹੁਤ ਛੋਟਾ ਕਰ ਦਿਤਾ ਹੈ । ਬਿਜਲੀ ਦੀ ਕਾਢ ਵੀ ਬੜੀ ਹੈਰਾਨੀ ਵਾਲੀ ਹੈ । ਘਰਾਂ ਦੇ, ਖੇਤੀ ਬਾੜੀ, ਸਿਹਤ ਵਿਗਿਆਨ ਕੋਈ ਐਸੀ . ਥਾਂ ਨਹੀਂ ਜਿਹੜੇ ਬਿਜਲੀ ਬਿਨਾਂ ਚਲ ਸਕੇ ।
ਜਿੱਥੇ ਧੁੱਪ ਹੈ ਉੱਥੇ ਨਾਲ ਛਾਂ ਵੀ ਹੈ ਅਤੇ ਜਿੱਥੇ ਫੁਲ ਹੈ ਉਥੇ ਕੰਡੇ ਵੀ ਹਨ । ਜਿਥੇ ਵਿਗਿਆਨ ਦੇ ਲਾਭ ਹਨ ਉੱਤੇ ਹਾਨੀਆਂ ਵੀ ਹਨ । ਵਿਗਿਆਨੀਆਂ ਨੇ ਅਜਿਹੇ ਹਥਿਆਰ ਬਣਾ ਲਏ ਹਨ ਕਿ ਜਿਹਨਾਂ ਦੇ ਇਕ ਵਾਰ ਨਾਲ ਸਾਰਾ ਸੰਸਾਰ ਤਹਿਸ ਨਹਿਸ ਹੋ ਸਕਦਾ ਹੈ । ਮਨੁੱਖੀ ਨਸਲ ਦਾ ਮਲੀਆਮੇਟ ਹੋ ਸਕਦਾ ਹੈ । 1945 ਈ: ਵਿਚ ਹੀਰੋਸ਼ੀਮਾ ਅਤੇ ਨਾਗਾਸਾਕੀ ਦੀ ਜੇ ਖੇਹ ਉਡਾਈ ਗਈ, ਉਸ ਨੂੰ ਅਸੀਂ ਹਾਲੇ ਤਕ ਨਹੀਂ ਭੁੱਲ ਸਕਦੇ ।
ਵਿਗਿਆਨ ਆਪ ਘਾਤਕ ਨਹੀਂ । ਵਿਗਿਆਨੀਆਂ ਨੂੰ ਚਾਹੀਦਾ ਹੈ ਕਿ ਵਿਗਿਆਨ ਨੂੰ ਉਸਾਰੂ ਕੰਮ ਵਿਚ ਲਿਆਉਣਾ ਚਾਹੀਦਾ ਹੈ ।
0 Comments