ਵਿਦਿਆਰਥੀ ਤੇ ਫੈਸ਼ਨ
Vidyarthi Te Fashion
ਰਹਿਣ ਸਹਿਣ ਅਤੇ ਪਹਿਰਾਵੇ ਵਿੱਚ ਨਵੇਪਨ ਦਾ ਦੂਜਾ ਨਾਂ ਹੀ ਫੈਸ਼ਨ ਹੈ । ਫੈਸ਼ਨ ਜਿਹੜਾ ਵੀ ਚੱਲਦਾ ਹੈ ਉਹ ਥੋੜੇ ਦਿਨ ਹੀ ਰਹਿੰਦਾ ਹੈ । ਇਸ ਤੋਂ ਬਾਅਦ ਫਿਰ ਨਵਾਂ ਫੈਸ਼ਨ ਉਸ ਦੀ ਥਾਂ ਲੈ ਲੈਂਦਾ ਹੈ । ਸੱਚ ਤਾਂ ਇਹ ਹੈ ਕਿ ਅੱਜ ਕੱਲ ਦੇ ਨੌਜਵਾਨ ਮੁੰਡੇ ਕੁੜੀਆਂ ਫੈਸ਼ਨ ਦੇ ਗੇੜ ਵਿੱਚ ਪੈ ਕੇ ਆਪਣੀਆਂ ਜ਼ਿੰਮੇਵਾਰੀਆਂ ਨੂੰ ਹੀ ਭੁੱਲਦੇ ਜਾ ਰਹੇ ਹਨ ਜਾਂ ਫਿਰ ਪਿੱਛੇ ਹਟਦੇ ਜਾ ਰਹੇ ਹਨ ।
ਮਨੁੱਖ ਨੂੰ ਆਪਣੇ ਆਪ ਨੂੰ ਸਿੰਗਾਰਨ-ਸੰਵਾਰਨ ਲਈ ਫੈਸ਼ਨ ਕੀਤਾ ਜਾਂਦਾ ਹੈ। ਸਾਡੇ ਬਜ਼ੁਰਗ ਵੀ ਫੈਸ਼ਨ ਕਰਦੇ ਸਨ। ਅਜਾਇਬ ਘਰਾਂ ਵਿੱਚ ਰੱਖੀਆਂ ਪੁਰਾਤਨ-ਕਾਲ ਦੀਆਂ ਮੂਰਤੀਆਂ ਇਸ ਗੱਲ ਦੀ ਗਵਾਹੀ ਭਰਦੀਆਂ ਹਨ ਕਿ ਉਸ ਸਮੇਂ ਔਰਤਾਂ ਵੀ ਗਹਿਣੇ ਪਾਉਂਦੀਆਂ ਸਨ ਅਤੇ ਆਪਣੇ ਆਪ ਨੂੰ ਸੰਵਾਰ ਕੇ ਰੱਖਦੀਆਂ ਸਨ । ਲੇਕਿਨ ਅੱਜ ਕੱਲ ਆਧੁਨਿਕ ਫੈਸ਼ਨ ਦੇ ਚੱਕਰ ਵਿੱਚ ਮੁੰਡੇ ਕੁੜੀਆਂ ਅੱਧ ਨੰਗੇ ਹੁੰਦੇ ਜਾ ਰਹੇ ਹਨ ।
ਲੇਕਿਨ ਵਿਦਿਆਰਥੀ ਵਰਗ ਦੇ ਬੱਚੇ ਫੈਸ਼ਨ ਕਰਨ ਇਹ ਸਮਝ ਤੋਂ ਬਾਹਰ ਦੀ ਗੱਲ ਹੈ । ਫੈਸ਼ਨ ਦੀ ਸ਼ੁਰੂਆਤ ਹੀ ਵਿਦਿਆਰਥੀਆਂ ਤੋਂ ਕੀਤੀ ਜਾਂਦੀ ਹੈ । ਉਹ ਰੰਗ ਬਿਰੰਗੇ ਕਪੜਿਆਂ ਨਾਲ ਆਪਣੇ ਸਰੀਰ ਨੂੰ ਸਜਾਉਂਦੇ ਹਨ । ਉਹ ਇਸ ਤਰ੍ਹਾਂ ਦੇ ਕਪੜੇ ਪਾਉਂਦੇ ਹਨ ਕਿ ਜਿਸ ਨਾਲ ਉਨ੍ਹਾਂ ਨੂੰ ਪਛਾਣਨਾ ਮੁਸ਼ਕਲ ਹੋ ਜਾਂਦਾ ਹੈ । ਅੱਜ ਫੈਸ਼ਨੇ ਦਾ ਯੁੱਗ ਹੈ | ਪਲਕ ਝਪਕਦੇ ਹੀ ਪੁਰਾਣੇ ਫੈਸ਼ਨ ਦੀ ਥਾਂ ਨਵਾਂ ਫੈਸ਼ਨ ਲੈ ਲੈਂਦਾ ਹੈ । ਇਸ ਫੈਸ਼ਨ ਦਾ ਢੰਗ ਵੀ ਅਜੀਬ ਹੈ । ਜਿਹੜਾ ਕਪੜਾ ਅੱਜ ਪਾਇਆ ਹੈ ਉਸ ਨੂੰ ਕੱਲ ਪੁਰਾਣਾ ਕਹਿ ਕੇ ਉਤਾਰ ਦਿੱਤਾ ਜਾਂਦਾ ਹੈ । ਦਾੜੀ ਮੁੱਛ ਜਿਹੜੀ ਕਿ ਮਰਦ ਦੀ ਬਹਾਦਰੀ ਤੇ ਉਸ ਦੀ ਪਛਾਣ ਸਮਝੀ ਜਾਂਦੀ ਸੀ ਇਸ ਫੈਸ਼ਨ ਨੇ ਗਾਇਬ ਕਰ ਦਿੱਤੀ ਹੈ ।
ਬੈਲ ਬਾਟਮ, ਬੈਂਗੀ, ਸੱਕੀਨ ਟਾਈਟ ਜੀਂਸ ਇਹ ਸਭ ਫੈਸ਼ਨ ਦੇ ਵੱਖਰੇ ਵੱਖਰੇ ਰੂਪ ਹਨ । ਕੋਈ ਸਮਾਂ ਸੀ ਜਦੋਂ ਕਿ ਇਸਤਰੀ ਨੂੰ ਘਰ ਦੀ ਸੋਭਾ ਸਮਝਿਆ ਜਾਂਦਾ ਸੀ । ਉਸ ਨੂੰ ਸ਼ਰਧਾ ਦਾ ਨਾਂ ਦਿੱਤਾ ਜਾਂਦਾ ਸੀ ਲੇਕਿਨ ਅੱਜ ਦੇ ਫੈਸ਼ਨ ਨੇ ਉਸ ਨੂੰ ਤਿਤਲੀ ਬਣਾ ਦਿੱਤਾ ਹੈ । ਉਹ ਹਰ ਰੋਜ ਵਾਲਾਂ ਦੇ ਨਵੇਂ ਸਟਾਈਲ ਬਣਾ ਕੇ ਵੇਖਦੀ ਹੈ । ਇਸ ਤਰ੍ਹਾਂ ਦੇ ਫੈਸ਼ਨ ਨੇ ਦਿਲ ਨੂੰ ਸ਼ਾਂਤੀ ਦੇਣ ਦੀ ਬਜਾਏ ਉਸ ਵਿੱਚ ਅਨੇਕ ਤਰ੍ਹਾਂ ਬੁਰਾਈਆਂ ਨੂੰ ਭਰ ਦਿੱਤਾ ਹੈ । • ਅੱਜ ਕੱਲ ਬਣ ਰਹੀਆਂ ਫਿਲਮਾਂ ਵੀ ਵਿਦਿਆਰਥੀ ਵਰਗ ਨੂੰ ਫੈਸ਼ਨ, ਅਪਣਾਉਣ ਉੱਤੇ ਵਧੇਰੇ ਜ਼ੋਰ ਦੇ ਰਹੀਆਂ ਹਨ | ਅਮੀਰ ਘਰਾਂ ਦੇ ਬੱਚੇ ਪੈਸੇ ਨੂੰ ਖਰਚ ਕਰਨ ਲਈ ਪੁੱਠੇ ਸਿੱਧੇ ਫੈਸ਼ਨ ਨੂੰ ਅਪਣਾਉਂਦੇ ਹਨ ਤੇ ਗਰੀਬਾਂ ਘਰਾਂ ਦੇ ਬੱਚੇ ਉਹਨਾਂ ਵਰਗੀ ਦਿੱਖ ਬਣਾਉਣ ਖਾਤਰ ਚੋਰੀ ਚਕਾਰੀ ਜਾਂ ਫਿਰ ਹੇਰਾ ਫੇਰੀ ਕਰਕੇ ਫੈਸ਼ਨ ਨੂੰ ਅਪਣਾਉਂਦੇ ਹਨ ।
ਸੋਚਣ ਵਾਲੀ ਗੱਲ ਇਹ ਹੈ ਕਿ ਫੈਸ਼ਨ ਨੂੰ ਵਿਦਿਆਰਥੀਆਂ ਵਿੱਚੋਂ ਦੁਰ ਕਰਕੇ ਉਹਨਾਂ ਸਾਦਾ ਜੀਵਨ ਅਪਣਾਉਣ ਉੱਤੇ ਜੋਰ ਦੇਣਾ ਚਾਹੀਦਾ ਹੈ । ਸਗੋਂ ਵਿਦਿਆਰਥੀਆਂ ਨੂੰ ਫੈਸ਼ਨ ਨੂੰ ਦੂਰ ਤੋਂ ਹੀ ਪ੍ਰਣਾਮ ਕਰਨਾ ਚਾਹੀਦਾ ਹੈ ।
0 Comments