ਵਿਦਿਆਰਥੀਆਂ ਦੇ ਫ਼ਰਜ
Vidyarthi De Faraz
ਕਿਸੇ ਵੀ ਰਾਸ਼ਟਰ ਦੀ ਉੱਨਤੀ ਵਿੱਚ ਉਥੋਂ ਦੇ ਨੌਜਵਾਨਾਂ ਦਾ ਵਿਸ਼ੇਸ਼ ਹੱਥ ਹੁੰਦਾ ਹੈ । ਆਜ਼ਾਦੀ ਦੀ ਲਹਿਰ ਵਿੱਚ ਜ਼ਿਆਦਾਤਰ ਵਿਦਿਆਰਥੀ : ਨੌਜਵਾਨਾਂ ਨੇ ਆਪਣੀਆਂ ਜਾਨਾਂ ਬਾਨ ਕੀਤੀਆਂ ਸਨ ।
ਵਿਦਿਆਰਥੀਆਂ ਦੇ ਇਸ ਦੇਸ਼ ਪ੍ਰਤੀ ਕੁੱਝ ਫਰਜ਼ ਹਨ ਜਿਨ੍ਹਾਂ ਨੂੰ ਪੂਰਾ ਕਰਨਾ ਹਰ ਇਕ ਵਿਦਿਆਰਥੀ ਦਾ ਫ਼ਰਜ਼ ਬਣਦਾ ਹੈ ਭਾਵੇਂ ਉਹ ਕਿਸੇ ਵੀ ਜਮਾਤ ਦਾ ਵਿਦਿਆਰਥੀ ਕਿਉਂ ਨਾ ਹੋਵੇ। ਅੱਜ ਸਾਡੇ ਦੇਸ਼ ਦੀ ਬਾਗਡੋਰ ਇਹਨਾਂ ਨੌਜਵਾਨਾਂ ਦੇ ਹੱਥ ਹੈ । ਸਿਆਣੇ ਕਹਿੰਦੇ ਹਨ ਕਿ, ਮਨੁੱਖ ਇਕ ਸਮਾਜਿਕ ਪ੍ਰਾਣੀ ਹੈ । ਸਾਡਾ ਦੇਸ਼ ਇਕ ਅਵਿਕਸਿਤ ਤੇ ਗਰੀਬ ਦੇਸ ਹੈ । ਇਸ ਦੀ ਉੱਨਤੀ ਲਈ ਇਸ ਦੇ ਨੌਜਵਾਨ ਵਿਦਿਆਰਥੀਆਂ ਨੂੰ ਅੱਗੇ ਹੋਣ ਦੀ ਜ਼ਰੂਰਤ ਹੈ । ਵਿਦਿਆਰਥੀ ਆਪਣੇ ਪੜਾਈ ਦੇ ਨਾਲ ਨਾਲ ਦੇਸ਼ ਦੀ ਉੱਨਤੀ ਵਿਚ ਆਪਣਾ ਹਿੱਸਾ ਪਾ ਸਕਦੇ ਹਨ । ਲੋਕਾਂ ਨੂੰ ਸਮਾਜਿਕ ਕੁਰੀਤੀਆਂ ਵਿਚੋਂ ਕੱਢਣ, ਖੇਤੀਬਾੜੀ ਨੂੰ ਉੱਨਤ ਕਰਨ ਅਤੇ ਦੇਸ਼ ਦੇ ਪਿਛੜੇ ਹੋਏ ਲੋਕਾਂ ਨੂੰ ਸਿੱਖਿਆ ਦੇ ਕੇ ਉਹ ਆਪਣਾ ਫ਼ਰਜ ਪੂਰਾ ਕਰ ਸਕਦੇ ਹਨ ।
ਵਿਦਿਆਰਥੀਆਂ ਦਾ ਸਭ ਤੋਂ ਪਹਿਲਾਂ ਇਹ ਵੀ ਫਰਜ਼ ਬਣਦਾ ਹੈ। ਕਿ ਉਹ ਆਪਣੀ ਬੁੱਧੀ ਦਾ ਵਿਕਾਸ ਕਰਨ ਤੇ ਸ਼ਰੀਰ ਨੂੰ ਤੰਦਰੁਸਤ ਬਣਾਉਣ । ਬੁੱਧੀ ਦੇ ਸਰਵ-ਪੱਖੀ ਵਿਕਾਸ ਲਈ ਸ਼ਰੀਰ ਦਾ ਤੰਦਰੁਸਤ ਹੋਣਾ ਬਹੁਤ ਜ਼ਰੂਰੀ ਹੈ । ਤੰਦਰੁਸਤ ਰਹਿਣ ਲਈ ਕਸਤਰ ਬਹੁਤ ਜ਼ਰੂਰੀ ਹੈ । ਵਿਕਸਿਤ ਬੁੱਧੀ ਤੇ ਤੰਦਰੁਸਤ ਸਰੀਰ ਹੋਣ ਤੇ ਹੀ ਵਿਦਿਆਰਥੀ ਆਪਣੇ ਫ਼ਰਜ਼ ਚੰਗੀ ਤਰਾਂ ਨਿਭਾ ਸਕਦਾ ਹੈ। ਸਾਡੇ ਦੇਸ਼ ਅੰਦਰ ਅਨਪੜ੍ਹ ਲੋਕਾਂ ਦੀ ਕੋਈ ਕਮੀ ਨਹੀਂ ਹੈ । ਉਹ ਅਜਿਹੇ ਲੋਕਾਂ ਨੂੰ ਪੜਾ ਕੇ ਆਪਣਾ ਫ਼ਰਜ ਪੂਰਾ ਕਰ ਸਕਦਾ ਹੈ । ਸਾਡੇ ਦੇਸ਼ ਅੰਦਰ ਅਨੇਕਾਂ ਤਰਾਂ ਦੀ ਸਮਾਜਿਕ ਬੁਰਾਈਆਂ ਹਨ| ਅਜਿਹੇ ਲੋਕ ਗ਼ੈਰ ਜ਼ਰੂਰੀ ਕੰਮਾਂ ਤੇ ਆਪਣਾ ਪੈਸਾ ਖਰਚ ਕਰਦੇ ਹਨ । ਸਮਾਜਿਕ ਬੁਰਾਈਆਂ ਵਿਚ ਦਾਜ ਪ੍ਰਥਾ, ਛੋਟੀ ਉਮਰੇ ਵਿੱਚ ਵਿਆਹ ਹੋ ਜਾਣਾ ਆਦਿ ਮੁੱਖ ਬੁਰਾਈਆਂ ਹਨ ।
ਵਿਦਿਆਰਥੀਆਂ ਨੂੰ ਚਾਹੀਦਾ ਹੈ ਕਿ ਉਹ ਇਹਨਾਂ ਬੁਰਾਈਆਂ ਵਿਰੁੱਧ ਪ੍ਰਚਾਰ ਕਰਨ । ਨਸ਼ਾ ਕਰਨ ਵਾਲੇ ਨੌਜਵਾਨਾਂ ਨੂੰ ਸਹੀ ਰਾਹ ਤੇ ਲਿਆਉਣ । ਵਿਦਿਆਰਥੀ ਲੋਕਾਂ ਨੂੰ ਬੀਮਾਰੀਆਂ ਬਾਰੇ ਜਾਣਕਾਰੀ ਦੇ ਸਕਦੇ ਹਨ | ਅਨਪੜ ਔਰਤਾਂ ਨੂੰ ਬੱਚੇ ਦੇ ਜਨਮ ਸਮੇਂ ਲੱਗਣ ਵਾਲੇ ਟੀਕਿਆਂ ਬਾਰੇ ਜਾਣਕਾਰੀ ਦੇ ਸਕਦੇ ਹਨ | ਪਿੰਡਾਂ ਤੇ ਸ਼ਹਿਰਾਂ ਵਿਚ ਗੰਦਗੀ ਨੂੰ ਦੂਰ ਕਰਨ ਲਈ ਪ੍ਰਚਾਰ ਕਰ ਸਕਦੇ ਹਨ । ਲੋਕਾਂ ਨੂੰ ਆਪਣੇ ਵਾਤਾਵਰੁਣ ਅਰਥਾਤ ਆਲੇ ਦੁਆਲੇ ਨੂੰ ਸਾਫ ਕਰਨ ਲਈ ਪ੍ਰੇਰਣਾ ਦੇ ਸਕਦੇ ਹਨ । ਸਮਾਜ ਵਿੱਚ ਭਟਕੇ ਹੋਏ ਲੋਕਾਂ ਨੂੰ ਸਿੱਧੇ ਰਾਹ । ਤੇ ਲਿਆ ਕੇ ਸਮਾਜ ਦੀ ਉੱਨਤੀ ਕਰ ਸਕਦੇ ਹਨ |
ਅੰਤ ਵਿੱਚ ਅਸੀਂ ਇਹ ਕਹਿ ਸਕਦੇ ਹਾਂ ਕਿ ਅੱਜ ਦੇ ਸਮੇਂ ਵਿੱਚ ਵਿਦਿਆਰਥੀਆਂ ਦੇ ਕਰਨ ਲਈ ਬਹੁਤ ਸਾਰੇ ਕੰਮ ਹਨ ਜਿੰਨਾਂ ਨੂੰ ਪੂਰਾ ਕਰਕੇ ਵਿਦਿਆਰਥੀ ਆਪਣੇ ਦੇਸ ਪ੍ਰਤੀ ਫ਼ਰਜ ਪੂਰਾ ਕਰ ਸਕਦੇ ਹਨ ਅਤੇ ਦੇਸ਼ ਦੀ ਉੱਨਤੀ ਵਿੱਚ ਪੂਰਾ ਯੋਗਦਾਨ ਦੇ ਸਕਦੇ ਹਨ । ਜਿਸ ਨਾਲ ਸਾਡਾ ਦੇਸ ਦਿਨ ਰਾਤ ਚੌਗੁਣ ਤਰੱਕੀ ਦੀਆਂ ਰਾਹਾਂ ਤੇ ਨਿੱਤ ਨਵੇਂ ਪੁੱਟ ਸਕੇ ।
1 Comments
👌
ReplyDelete