Punjabi Essay, Lekh on "Varkha Da Yadgar Din", "ਵਰਖ਼ਾ ਦਾ ਯਾਦਗਾਰੀ ਦਿਨ" Paragraph, Speech for Class 8, 9, 10, 11, 12 Students in Punjabi Language.

ਵਰਖ਼ਾ ਦਾ ਯਾਦਗਾਰੀ ਦਿਨ 
Varkha Da Yadgar Din



ਜੁਲਾਈ ਦਾ ਮਹੀਨਾ ਸੀ । 22 ਜੁਲਾਈ ਨੂੰ ਸਿਰ ਤੋਂ ਲੈ ਕੇ ਪੈਰਾਂ ਚੀਕ ਮੁੜਕਾ ਚੋ ਰਿਹਾ ਸੀ । ਸੂਰਜ ਪੂਰੇ ਰੋਹ ਨਾਲ ਅੱਗ ਦੀਆਂ ਲਾਟਾਂ ਛੱਡ ਰਿਹਾ ਸੀ | ਸੜਕਾਂ ਵੀ ਅੱਗ ਦੇ ਚਰਿਆਂ ਵਾਂਗ ਲਾਟਾਂ ਛੱਡ ਰਹੀਆਂ ਸਨ ।

ਅਚਨਚੇਤ ਹਵਾ ਰੁਕਣ ਲੱਗੀ । ਫਿਰ ਹਵਾ ਤੇਜ਼ ਹੋ ਗਈ । ਛੇਤੀ ਹੀ ਸਾਰਾ ਆਕਾਸ਼ ਬੱਦਲਾਂ ਨਾਲ ਢੱਕ ਗਿਆ | ਵਰਖਾ ਦੇ ਵੱਡੇ ਵੱਡੇ ਤੱਪਕੇ ਡਿੱਗਣੇ ਸ਼ੁਰੂ ਹੋ ਗਏ | ਅਕਾਸ਼ ਵਿੱਚ ਬੱਦਲ ਗਰਜ ਰਹੇ ਸਨ ਅਤੇ ਬਿਜਲੀ ਚਮਕ ਰਹੀ ਸੀ। ਵਰਖ਼ਾ ਪੂਰੇ ਜ਼ੋਰ ਨਾਲ ਚਾਲੂ ਹੈ ਗਈ । ਇੰਜ਼ ਪ੍ਰਤੀਤ ਹੁੰਦਾ ਸੀ ਜਿਵੇਂ ਬੱਦਲਾਂ ਦੀਆਂ ਫੌਜਾਂ ਨੇ ਧਰਤੀ ਉੱਤੇ ਹੱਲਾ ਬੋਲ ਦਿੱਤਾ ਹੋਵੇ| ਬੱਚੇ ਨੰਗੇ ਹੋ ਕੇ ਗਲੀਆਂ ਵਿੱਚ ਇੱਧਰਉਧਰ ਦੌੜ ਰਹੇ ਸਨ ਅਤੇ ਇਹ ਗੀਤ ਗਾ ਰਹੇ ਸਨ -

“ਰੱਬਾ ਰੱਬਾ ਮੀਂਹ ਵਸਾ,

ਸਾਡੀ ਕੋਠੀ ਦਾਣੇ ਪਾ ।” 

ਲਗਭਗ ਦੋ ਘੰਟੇ ਤੀਕ ਵਰਖਾ ਹੁੰਦੀ ਰਹੀ । ਸੜਕਾਂ ਅਤੇ ਨਾਲੀਆਂ ਨਹਿਰਾਂ ਹੀ ਬਣੀਆਂ ਹੋਈਆਂ ਸਨ । ਬੱਚੇ ਗੋਡੇ-ਗੋਡੇ ਪਾਣੀ ਵਿਚ ਡੁੱਬਕੀਆਂ ਲਗਾ ਰਹੇ ਸਨ |

ਲਗਭਗ ਇਕ ਘੰਟੇ ਪਿਛੋਂ ਭਾਰੀ ਵਰਖ਼ਾ ਹਲਕੀ ਵਰਖਾ ਦਾ ਰੂਪ ਧਾਰਨ ਕਰ ਗਈ । ਲੋਕ ਛੱਤਰੀਆਂ ਤਾਣ ਕੇ ਅਤੇ ਬਰਸਾਤੀ ਪਹਿਨ ਕੇ ਘਰ ਤੋਂ ਬਾਹਰ ਨਿਕਲਣ ਲੱਗੇ । ਰੁੱਖਾਂ ਉੱਤੇ ਪੰਛੀ ਚਹਿਚਹਾਣ ਲੱਗੇ । ਬੱਚੇ ਕਾਗਜ਼ ਦੀਆਂ ਕਿਸ਼ਤੀਆਂ ਬਣਾ ਕੇ ਉਹਨਾਂ ਨੂੰ ਪਾਣੀ ਦੇ ਤਲ ਉੱਪਰ ਤੈਰਾਨ ਲੱਗ ਪਏ ਸਨ ।

ਮੈਂ ਆਪਣੀ ਘੜੀ ਵਿਚ ਵੇਖਿਆ ਤਾਂ ਹਾਲੇ ਦੇ ਹੀ ਵੱਜੇ ਸਨ । ਮੈਂ ਬਰਸਾਤੀ ਪਹਿਨ ਕੇ ਆਪਣੇ ਮਿੱਤਰ ਕਿਸ਼ੋਰ ਨੂੰ ਮਿਲਣ ਗਿਆ ਜਿਹੜਾ ਸਾਡੇ ਮਕਾਨ ਦੇ ਲਾਗੇ ਹੀ ਰਹਿੰਦਾ ਸੀ । ਅਸਾਂ ਦੋਹਾਂ ਨੇ ਪਿਕਨਿਕ ਦਾ ਪ੍ਰੋਗਰਾਮ ਬਣਾਇਆ। ਅਸੀਂ ਕੁੱਝ ਫਲ ਅਤੇ ਮਠਿਆਈ ਲੈ ਕੇ ਸਕੂਟਰ ਉਤੇ ਸਵਾਰ ਹੋ ਕੇ ਨਹਿਰੂ ਗਾਰਡਨ ਵਲ ਪਿਨਿਕ ਮਨਾਉਣ ਲਈ ਤੁਰ ਗਏ ।

ਰਸਤੇ ਵਿਚ ਸਾਨੂੰ ਮੁੜ ਵਰਖਾ ਨੇ ਘੇਰ ਲਿਆ, ਪਰ ਅਸੀਂ . ਬਰਸਾਤੀਆਂ ਪਹਿਨੀਆਂ ਹੋਈਆਂ ਹੋਣ ਕਰਕੇ ਕੋਈ ਪ੍ਰਵਾਹ ਨਾ ਕੀਤੀ । ਰਾਹ ਦਾ ਦ੍ਰਿਸ਼ ਬੜਾ ਅਨੰਦਾਇਕ ਸੀ । ਅਸੀਂ ਨਹਿਰੂ ਗਾਰਡਨ ਜਾ ਕੇ ਬੜਾ ਆਨੰਦ ਮਨਾਇਆ | ਅਸੀਂ ਚਾਹ ਪੀਤੀ ਅਤੇ ਪਕੌੜੇ ਵੀ ਖਾਧੇ । ਵਰਖਾ ਹਾਲੇ ਵੀ ਹੋ ਰਹੀ ਸੀ । ਲਗਭਗ ਪੰਜ ਵਜੇ ਬੱਦਲ ਉੱਚੇ ਹੋ ਗਏ । ਅਸੀਂ ਨਹਿਰੂ ਗਾਰਡਨ ਦੀ ਕੁੱਝ ਚਿਰ ਸੈਰ ਕੀਤੀ । ਹੁਣ ਅਸਮਾਨ ਵਿੱਚ ਸਤਰੰਗੀ ਪੀਂਘ ਦਿਖਾਈ ਦੇ ਰਹੀ ਸੀ । ਅਸੀਂ ਆਪਣੇ ਨਾਲ ਯਾਦਾਂ ਸਮੇਟੀ ਵਾਪਸ ਘਰ ਪਰਤ ਆਏ । ਇਸ ਦਿਨ ਦੀ ਯਾਦ ਹਾਲੇ ਵੀ ਮੇਰੇ ਮਨ ਵਿਚ ਤਾਜ਼ਾ ਹੈ ।


Post a Comment

0 Comments