ਵਧਦੀ ਜੰਨਸੰਖਿਆ
Vadadi Jansankhya
ਹਰ ਦੇਸ਼ ਨੂੰ ਆਪਣੇ ਨਿੱਤ ਦੇ ਕੰਮ-ਕਾਰ ਚਲਾਉਣ ਅਤੇ ਤਰੱਕੀ ਕਰਨ ਦੀ ਲੋੜ ਹੁੰਦੀ ਹੈ । ਇਹ ਸ਼ਕਤੀ ਉਸ ਦੇਸ਼ ਦੀ ਵਸੋਂ ਦੀ ਹੁੰਦੀ ਹੈ । ਜੇਕਰ ਵਸੋ ਇੰਨੀ ਵੱਧ ਜਾਵੇ ਕਿ ਉਸ ਦੀਆਂ ਲੋੜਾਂ ਪੂਰੀਆਂ ਕਰਨ ਲਈ ਦੇਸ਼ ਵਿਚ ਵਸਤੂਆਂ ਅਤੇ ਸਾਧਨਾਂ ਦੀ ਘਾਟ ਹੋ ਜਾਵੇ ਤਾਂ ਉਸ a ਦੀ ਆਬਾਦੀ ਜਾਂ ਵਸੋਂ ਦਾ ਵਾਧਾ ਉਸ ਦੇਸ਼ ਲਈ ਇਕ ਸਮੱਸਿਆ ਬਣ ਜਾਂਦਾ ਹੈ ।
ਅੱਜ ਭਾਰਤ ਨੂੰ ਅਜਿਹੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਤੇਜ਼ੀ ਨਾਲ ਵੱਧ ਰਹੀ ਭਾਰਤ ਦੀ ਆਬਾਦੀ ਨੂੰ ਵਧਣ ਤੋਂ ਠਲ ਆਉਣ ਲਈ ਸਰਕਾਰ ਨੂੰ ਇਸ ਦੇ ਵਾਧੇ ਨੂੰ ਰੋਕਣ ਦੇ ਉਪਾਅ ਵੀ ਕਰਨੇ ਪੈ ਰਹੇ ਹਨ, ਪਰ ਇਹ ਸਮੱਸਿਆ ਹਾਲੇ ਉਸੇ ਤਰਾਂ ਖੜੀ
ਭਾਰਤ ਦੀ ਵਸੋਂ 1998 ਵਿਚ 97 ਕਰੋੜ ਹੋ ਗਈ ਅਤੇ 2001 ਵਿਚ ਇਹ ਵੱਧ ਕੇ 1 ਅਰਬ ਦੇ ਕਰੀਬ ਹੋ ਗਈ । ਸਰਕਾਰੀ ਰਿਪੋਰਟਾਂ ਅਨੁਸਾਰ ਆਬਾਦੀ ਦੇ ਵਾਧੇ ਦਾ ਮੁੱਖ ਕਾਰਨ ਡਾਕਟਰੀ ਸਹੂਲਤਾਂ ਵਧਣ ਕਾਰਨ ਮੌਤ ਦਰ ਘੱਟ ਗਈ ਹੈ | ਮੌਤ ਦੀ ਦਰ ਘਟਾਉਣ ਦੇ ਨਾਲ ਨਾਲ ਜਨਮ ਦੀ ਦਰ ਘਟਾਉਣ ਦੇ ਵੀ ਯਤਨ ਕੀਤੇ ਜਾ ਰਹੇ ਹਨ । ਪਹਿਲਾਂ ਜਿਹੜੀ ਮੌਤ ਦੀ ਦਰ 33% ਪ੍ਰਤੀ ਹਜ਼ਾਰ ਸਲਾਨਾ ਸੀ ਹੁਣ ਉਹ 14% ਹਜ਼ਾਰ ਸਲਾਨਾ ਹੈ । ਜਨਮ ਦਰ 42 ਪ੍ਰਤੀ ਹਜ਼ਾਰ ਸਲਾਨਾ ਤੋਂ ਘੱਟ ਕੇ 34 ਪ੍ਰਤੀ ਹਜ਼ਾਰ ਸਲਾਨਾ ਹੋ ਗਈ ਹੈ ।
ਹੁਣ ਪਰਿਵਾਰ ਵੱਡੇ ਹੁੰਦੇ ਜਾ ਰਹੇ ਹਨ। ਵੱਡਾ ਪਰਿਵਾਰ ਦੇਸ਼ ਦੇ ਲਈ ਬੇਲੋੜਾ ਭਾਰ ਹੀ ਨਹੀਂ ਹੁੰਦਾ ਸਗੋਂ ਪਾਰਿਵਾਰਿਕ ਸਮੱਸਿਆਵਾਂ ਵੀ ਪੈਦਾ ਕਰਦਾ ਹੈ । ਵੱਡੇ ਪਰਿਵਾਰ ਬੱਚਿਆਂ ਨੂੰ ਉੱਚੀ ਸਿਖਿਆ ਨਹੀਂ ਹੈ ਦੇ ਸਕਦੇ ਤੇ ਨਾਲ ਹੀ ਉਹਨਾਂ ਦਾ ਸਹੀ ਲਾਲਨ ਪੋਸ਼ਨ ਨਹੀਂ ਕਰ ਸਕਦੇ ।
ਸਰਕਾਰ ਨੇ ਇਸ ਸਮੱਸਿਆ ਨੂੰ ਹੱਲ ਕਰਨ ਲਈ ਅਨੇਕਾਂ ਯੋਜਨਾਵਾਂ ਚਾਲੂ ਕੀਤੀਆਂ ਹਨ । ਸਰਕਾਰ ਨੇ ਪਰਿਵਾਰਾਂ ਦੀ ਭਲਾਈ ਦੀਆਂ ਸਕੀਮਾਂ, ਬਣਾਈਆਂ ਹਨ । ਇਨ੍ਹਾਂ ਯੋਜਨਾਵਾਂ ਅਧੀਨ ਹੀ ਵਿਆਹੇ ਜੋੜਿਆਂ ਨੇ - ਛੋਟੇ ਪਰਿਵਾਰ ਰੱਖਣ ਲਈ ਜਾਣਕਾਰੀ ਦਿੱਤੀ ਜਾਂਦੀ ਹੈ । ਸਰਕਾਰ ਨੇ ਪਰਿਵਾਰ ਨਿਯੋਜਨ ਨੂੰ ਆਪਣੀ ਨੀਤੀ ਵਿਚ ਬਹੁਤ ਮਹੱਤਵ ਦਿੱਤਾ ਹੈ ਅਤੇ ਇਸ ਦੇ ਪ੍ਰਚਾਰ ਲਈ ਪਿੰਡ ਪਿੰਡ ਪਰਿਵਾਰ ਨਿਯੋਜਨ ਦੇ ਕੇਂਦਰ ਖੋਲੇ ਹਨ ਅਤੇ ਆਮ ਜਨਤਾ ਨੂੰ ਇਸ ਬਾਰੇ ਜਾਣਕਾਰੀ ਦੇਣ ਲਈ ਵੱਡੀ ਪੱਧਰ ਉੱਤੇ ਪ੍ਰਚਾਰ ਕੀਤਾ ਜਾ ਰਿਹਾ ਹੈ ।
ਵੱਧਦੀ ਆਬਾਦੀ ਦੀ ਸਮੱਸਿਆ ਸਮੁੱਚੇ ਦੇਸ਼ ਅਤੇ ਸਮਾਜ ਦੀ ਸਮੱਸਿਆ ਹੈ | ਸਰਕਾਰ ਤੋਂ ਇਲਾਵਾ ਲੋਕਾਂ ਨੇ ਵੀ ਇਸ ਸਮੱਸਿਆ । ਦੇ ਮਹੱਤਵ ਨੂੰ ਕਾਫ਼ੀ ਹੱਦ ਤਕ ਸਮਝ ਲਿਆ ਹੈ । ਸਮਾਜ-ਸੰਸਥਾਵਾਂ ਨੂੰ ਚਾਹੀਦਾ ਹੈ ਕਿ ਉਹ ਸਰਕਾਰ ਨੂੰ ਇਸ ਸਮੱਸਿਆ ਨੂੰ ਰੋਕਣ ਲਈ ਲੋਕਾਂ ਦਾ ਸਹਿਯੋਗ ਪ੍ਰਾਪਤ ਕਰਨ ਵਿਚ ਸਹਾਇਤਾ ਕਰਨ । ਲੋਕਾਂ ਨੂੰ ਸੀਮਤ ਅਤੇ ਛੋਟੇ, ਪਰਿਵਾਰ ਦਾ ਦ੍ਰਿਸ਼ਟੀਕੋਣ ਅਪਣਾਉਣਾ ਹੀ ਚਾਹੀਦਾ ਹੈ । ਇਸ ਵਿਚ ਉਨ੍ਹਾਂ ਦੀ ਆਪਣੀ ਅਤੇ ਦੇਸ਼ ਦੀ ਭਲਾਈ ਦਾ ਭੇਦ ਲੁਕਿਆ ਹੋਇਆ ਹੈ ।
0 Comments