ਤਿਉਹਾਰਾਂ ਦੀ ਮਹੱਤਤਾ
Tyohara Di Mahatata
ਮਨੁੱਖ ਆਪਣੀ ਜ਼ਿੰਦਗੀ ਦੀਆਂ ਪਰੇਸ਼ਾਨੀਆਂ ਨੂੰ ਭੁਲਾਉਣ ਲਈ . ਹਮੇਸ਼ਾ ਭਟਕਦਾ ਰਹਿੰਦਾ ਹੈ । ਮਨੁੱਖ ਜ਼ਿੰਦਗੀ ਵਿੱਚ ਕੁੱਝ ਸਮਾਂ ਖੁਸ਼ੀ . ਨਾਲ ਬਿਤਾਉਣਾ ਚਾਹੁੰਦਾ ਹੈ । ਮਨੁੱਖ ਦੀ ਇਸ ਇੱਛਾ ਨੂੰ ਪੂਰਾ ਕਰਨ ਵਿਚ ਤਿਉਹਾਰਾਂ ਦੀ ਆਪਣੀ ਹੀ ਥਾਂ ਹੈ ।
ਭਾਰਤ ਦੇ ਤਿਉਹਾਰਾਂ ਦਾ ਦੇਸ ਹੈ । ਹਰ ਸਾਲ ਇਥੇ ਅਨੇਕਾਂ ਤਿਉਹਾਰ ਮਨਾਏ ਜਾਂਦੇ ਹਨ । ਇਹਨਾਂ ਤਿਉਹਾਰਾਂ ਦੀ ਧਾਰਮਕ, ਸਮਾਜਕ, ਇਤਿਹਾਸਕ ਮਹੱਤਤਾ ਹੈ । ਤਿਉਹਾਰਾਂ ਦੇ ਮੌਕਿਆਂ ਤੇ ਬੱਚੇ, ਬੁੱਢੇ, ਔਰਤਾਂ, ਆਦਮੀ ਸਭ ਨਵੇਂ ਕਪੜੇ ਪਾਉਂਦੇ ਹਨ ਅਤੇ ਰੱਲ-ਮਿਲ ਕੇ ਖੁਸ਼ੀਆਂ ਮਨਾਉਂਦੇ ਹਨ । ਸਾਡੇ ਦੇਸ਼ ਵਿਚ ਦੋ ਤਰਾਂ ਦੇ ਤਿਉਹਾਰ ਮਨਾਏ ਜਾਂਦੇ ਹਨ । ਪਹਿਲੀ ਤਰ੍ਹਾਂ ਦੇ ਤਿਉਹਾਰ ਕੌਮੀ ਤਿਉਹਾਰ ਹੁੰਦੇ ਹਨ । ਇਨ੍ਹਾਂ ਤਿਉਹਾਰਾਂ ਵਿਚ ਪੰਦਰਾਂ ਅਗਸਤ, 26 ਜਨਵਰੀ ਤੇ ਮਹਾਤਮਾ ਗਾਂਧੀ, ਜੀ ਦਾ ਜਨਮ ਦਿਵਸ ਆਦਿ ਆਉਂਦੇ ਹਨ । ਦੂਜੀ ਤਰ੍ਹਾਂ ਦੇ ਤਿਉਹਾਰਾਂ ਨੂੰ ਭਾਰਤ ਵਿਚ ਰਹਿਣ ਵਾਲੇ ਹਿੰਦੂ, ਸਿੱਖ, ਮੁਸਲਮਾਨ ਅਤੇ ਈਸਾਈ ਆਪਣੇ-ਆਪਣੇ ਰੀਤੀ-ਰਿਵਾਜਾਂ ਅਨੁਸਾਰ ਮਨਾਉਂਦੇ ਹਨ। ਇਨ੍ਹਾਂ ਤਿਉਹਾਰਾਂ ਵਿਚ ਦੀਵਾਲੀ, ਦੁਸ਼ਹਿਰਾ, ਹੌਲੀ, ਰੱਖੜੀ, ਰਾਮਨਮੀ, ਜਨਮ-ਅਸ਼ਟਮੀ, ਲੋਹੜੀ, ਵਿਸਾਖੀ, ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਵਸ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਵਸ, ਈਦ, ਗੁੱਡ ਫਰਾਈਡੇ ਤੇ ਆਦਿ ਤਿਉਹਾਰ ਆਉਂਦੇ ਹਨ।
ਕੌਮੀ ਤਿਉਹਾਰ ਸਾਰੇ ਭਾਰਤ ਵਿੱਚ ਮਨਾਏ ਜਾਂਦੇ ਹਨ । ਪਰ ਧਾਰਮਿਕ ਤਿਉਹਾਰ ਭਾਰਤ ਦੇ ਸਾਰੇ ਲੋਕ ਹਿੰਦੂ, ਮੁਸਲਮਾਨ, ਸਿੱਖ ਅਤੇ ਈਸਾਈ ਰਲ ਕੇ ਮਨਾਉਂਦੇ ਹਨ । ਦੁਸਹਿਰਾ, ਦੀਵਾਲੀ, ਹੋਲੀ, ਲੋਹੜੀ, ਵਿਸਾਖੀ, ਈਦ, ਸ੍ਰੀ ਗੁਰੂ ਨਾਨਕ ਦੇਵ ਜੀ, ਸ੍ਰੀ ਗੁਰੂ ਗੋਬਿੰਦ ਸਿੰਘ ਜਨਮ ਦਿਵਸ, ਗੁੱਡ-ਫਰਾਈਡੇ ਨਵਾਂ ਸਾਲ ਆਦਿ ਅਨੇਕਾਂ ਤਿਉਹਾਰ ਭਾਰਤ ਦੇ ਸਾਰੇ ਲੋਕ ਮਿਲ-ਜੁਲ ਕੇ ਮਨਾਉਂਦੇ ਹਨ | ਭਾਵੇਂ ਕਿ ਕਈ ਤਿਉਹਾਰਾਂ ਵਿਚ ਅਜਿਹੇ ਤਿਉਹਾਰ ਹਨ ਜਿਹੜੇ ਕਿ ਸਿਰਫ਼ ਹਿੰਦੂ ਲੋਕ ਹੀ ਮਨਾਉਂਦੇ ਹਨ | ਪਰ ਫਿਰ ਵੀ ਸਾਰੇ ਧਰਮਾਂ ਦੇ ਲੋਕ ਇਨ੍ਹਾਂ ਸਭ ਤਿਉਹਾਰਾਂ ਪ੍ਰਤੀ ਆਪਣੀ ਪੂਰੀ ਸ਼ਰਧਾ ਨਾਲ ਹਿੱਸਾ ਲੈਂਦੇ ਹਨ । ਇਹ ਸਾਰੇ ਹੀ ਤਿਉਹਾਰ ਭਾਰਤ ਦੇ ਹਰ ਹਿੱਸੇ ਵਿੱਚ ਮਨਾਏ ਜਾਂਦੇ ਹਨ। ਸਾਰੇ ਲੋਕ ਇਨ੍ਹਾਂ ਤਿਉਹਾਰਾਂ ਦੇ ਮੌਕਿਆਂ ਤੇ ਖੁਸ਼ੀਆਂ ਮਨਾਉਂਦੇ ਹਨ ਅਤੇ ਇਕ ਦੂਸਰੇ ਨੂੰ ਵਧਾਈਆਂ ਦਿੰਦੇ ਹਨ ।
ਜਿਥੇ ਇਨਾਂ ਤਿਉਹਾਰਾਂ ਦੀ ਸਮਾਜਿਕ-ਆਰਥਿਕ ਮਹੱਤਤਾ ਹੈ ਉਥੇ ਇਹ ਤਿਉਹਾਰ ਕੌਮੀ ਏਕਤਾ ਨੂੰ ਮਜ਼ਬੂਤ ਕਰਨ ਵਿੱਚ ਆਪਣਾ ਸਹਿਯੋਗ ਦਿੰਦੇ ਹਨ । ਭਾਵੇਂ ਕੋਈ ਮਨੁੱਖ ਕਿਸੇ ਦੂਜੇ ਮਨੁੱਖ ਨੂੰ ਕਿੰਨੀ ਵੀ ਨਫ਼ਰਤ ਕਰਦਾ ਹੋਵੇ, ਪਰ ਇਨ੍ਹਾਂ ਤਿਉਹਾਰਾਂ ਦੇ ਮੌਕਿਆਂ ਤੇ ਉਹ ਨਫ਼ਰਤ ਨੂੰ ਭੁਲਾ ਕੇ ਇਕ ਦੂਜੇ ਦੇ ਗਲੇ ਆ ਮਿਲਦਾ ਹੈ ।
ਇਸ ਲਈ ਤਿਉਹਾਰਾਂ ਦੀ ਆਪਣੀ ਮਹੱਤਤਾ ਹੁੰਦੀ ਹੈ । ਇਸ ਕਰਕੇ ਸਾਨੂੰ ਚਾਹੀਦਾ ਹੈ ਕਿ ਭਾਰਤ ਵਿੱਚ ਜਿੰਨੇ ਵੀ ਤਿਉਹਾਰ ਮਨਾਏ ਜਾਂਦੇ ਹਨ ਉਨ੍ਹਾਂ ਵਿੱਚ ਆਪਣਾ ਪੂਰਾ ਹਿੱਸਾ ਪਾਈਏ ਤੇ ਦੇਸ਼ ਦੀ ਕੌਮੀ ਏਕਤਾ ਨੂੰ ਮਜ਼ਬੂਤ ਕਰੀਏ ।
0 Comments