ਸਕੂਲ ਦਾ ਸਲਾਨਾ ਸਮਾਗਮ
School Da Salana Samagam
ਮੈਂ ਖਾਲਸਾ ਸਕੂਲ ਕਰੋਲ ਬਾਗ਼ ਦਾ ਵਿਦਿਆਰਥੀ ਹਾਂ। ਸਾਡੇ ਸਕੂਲ ਵੈਸੇ ਤਾਂ ਕੋਈ ਨਾ ਕੋਈ ਪ੍ਰੋਗਰਾਮ ਹੁੰਦਾ ਹੀ ਓਹਿੰਦਾ ਹੈ । ਲੇਕਿਨ ਕੁੱਝ.. ਦਿਨ ਪਹਿਲਾਂ ਹੀ ਸਾਡੇ ਸਕੂਲ ਵਿੱਚ ਸਲਾਨਾ ਸਮਾਗਮ ਦਾ ਆਯੋਜਨ ਕੀਤਾ ਗਿਆ| ਇਹ ਸਮਾਗਮ ਦੀ ਯਾਦ ਮੇਰੀ ਦਿਮਾਗ ਵਿੱਚ ਸਾਰੀ ਉਮਰਾਂ ਲਈ ਛਾ ਗਈ ।
ਇਸ ਸਮਾਗਮ ਵਿੱਚ ਅੰਤਰ ਸਕੂਲ ਖੇਡ ਮੁਕਾਬਲਿਆਂ, ਸਕੂਲ ਵਿੱਚ ਵੱਖ-ਵੱਖ ਵਿਸ਼ਿਆਂ ਦੇ ਕਰਵਾਏ ਗਏ ਭਾਸ਼ਨ, ਮੋਨੋਐਕਟਿੰਗ, ਜੂਡੋ ਕਰਾਟੇ, ਕਬੱਡੀ ਆਦਿ ਵਿੱਚ ਵਿਸ਼ੇਸ਼ ਯੋਗਤਾਵਾਂ ਰੱਖਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਦਿੱਤੇ ਜਾਣਗੇ ।
ਇਹ ਸਮਾਗਮ ਸਾਡੇ ਸਕੂਲ ਵਿੱਚ 5 ਦਿਸੰਬਰ ਨੂੰ ਮਨਾਇਆ ਗਿਆ। ਸਮਾਗਮ ਸਾਡੇ ਸਕੂਲ ਦੇ ਸਟੇਡੀਅਮ ਵਿੱਚ ਰੱਖਿਆ ਗਿਆ " ਸੀ। ਚਾਰੋ ਪਾਸੇ ਖੂਬ ਰੌਣਕਾਂ ਲੱਗੀਆਂ ਹੋਈਆਂ ਸਨ। ਸਟੇਡੀਅਮ ਵਿਚ ਬਣੀ ਹੋਈ ਸਟੇਜ ਨੇ ਤਾਂ ਆਏ ਹੋਏ ਮਾਪਿਆਂ ਅਤੇ ਬੱਚਿਆਂ ਦਾ ਤਾਂ ਦਿਲ ਹੀ ਮੋਹ ਲਿਆ। ਸਟੇਜ ਤੇ ਸਮਾਗਮ ਦੇ ਮੁੱਖ ਮਹਿਮਾਨ, ਪ੍ਰਿੰਸੀਪਲ ਅਤੇ ਹੋਰ ਪਤਵੰਤੇ ਸੱਜਣਾਂ ਹੈਂ ਬੈਠਣ ਦਾ ਇੰਤਜਾਮ ਕੀਤਾ ਗਿਆ ਸੀ । ਸਮਾਗਮ ਦੀ ਪ੍ਰਧਾਨਗੀ ਸਕੂਲ ਦੇ ਚੇਅਰਮੈਨ ਸ. ਸਵਰਨ ਸਿੰਘ ਬਾਮਰਾ ਨੇ ਕੀਤੀ । ਸਕੂਲ ਦੇ ਪ੍ਰਿੰਸੀਪਲ ਸ. ਅਮਰਜੀਤ ਸਿੰਘ ਨੇ ਮੁੱਖ ਮਹਿਮਾਨ ਦਾ ਸੁਆਗਤ ਕੀਤਾ । ਮੁੱਖ ਮਹਿਮਾਨ, ਪ੍ਰਿੰਸੀਪਲ ਸਾਰੇ ਹੀ ਸਟੇਡੀਅਮ ਦੇ ਵਿਚਕਾਰ ਆ ਗਏ ।
ਸਲਾਨਾ ਸਮਾਗਮ ਠੀਕ ਸਵੇਰੇ 11 ਵਜੇ ਸ਼ੁਰੂ ਹੋ ਗਿਆ । ਮੁੱਖ ਮਹਿਮਾਨ ਦੇ ਆਉਂਦੇ ਹੋਏ ਵਿਦਿਆਰਥੀਆਂ ਨੇ ਸ਼ਬਦ ਗਾਇਣ ਕੀਤਾ । ਫੇਰ ਪ੍ਰਿੰਸੀਪਲ ਗੁਰਵਿੰਦਰ ਸਿੰਘ ਬਹਿਲ ਨੇ ਮੁੱਖ ਮਹਿਮਾਨ ਸ. ਸਵਰਨ ਸਿੰਘ ਬਾਮਰਾ ਦਾ ਫੁੱਲਾਂ ਦਾ ਹਾਰ ਪਾ ਕੇ ਸੁਆਗਤ ਹੈ ਕੀਤਾ । ਫੇਰ ਸਕੂਲ ਦੇ ਵਿਦਿਆਰਥੀਆਂ ਨੇ ਹਰਿਆਣੇ ਦਾ ਲੋਕ ਨਾਚ ਹੈ ਪੇਸ਼ ਕੀਤਾ, ਛੋਟੇ-ਛੋਟੇ ਬੱਚਿਆਂ ਨੇ ਰੁੱਖਾਂ ਦੀ ਸੰਭਾਲ ਨਾਲ ਸੰਬੰਧਤ ਨਾਟਕ ਪੇਸ਼ ਕੀਤਾ । ਇਹ ਪ੍ਰੋਗਰਾਮ ਵੇਖ ਕੇ ਆਏ ਹੋਏ ਮਾਪਿਆਂ ਨੇ ਜ਼ੋਰਦਾਰ ਤਾੜੀਆਂ ਮਾਰ ਕੇ ਸੁਆਗਤ ਕੀਤਾ। ਮੁੱਖ ਮਹਿਮਾਨ ਨੇ ਆਪਣੇ ਸੰਖੇਪ ਜਿਹੇ ਭਾਸ਼ਨ ਵਿੱਚ ਵਿਦਿਆਰਥੀਆਂ ਨੂੰ ਚੰਗੇ ਨਾਗਰਿਕ ਬਣਨ ਤੋਂ ਲਈ ਪ੍ਰੇਰਿਆ, ਅਨੁਸ਼ਾਸਨ ਤੇ ਸਮਾਜ ਸੇਵਾ ਦੀ ਰੱਖਣ ਦੇਸ਼ ਅਤੇ ਮਾਂ ਪਿਓ ਦਾ ਨਾਂ ਰੋਸ਼ਨ ਕਰਨ ਲਈ ਕਿਹਾ ।
ਸਕੂਲ ਦੇ ਚੇਅਰਮੈਨ ਅਤੇ ਸਮਾਗਮ ਦੇ ਮੁੱਖ ਮਹਿਮਾਨ ਨੇ ਵਧੀਆ ਕਾਰਗੁਜਾਰੀ ਦਿਖਾਉਣ ਵਾਲੇ ਵਿਦਿਆਰਥੀਆਂ ਨੂੰ ਸ਼ੀਲਡ ਅਤੇ ਮੋਮੈਂਟੋ : ਦੇ ਕੇ ਸਨਮਾਨਤ ਕੀਤਾ । ਪ੍ਰਿੰਸੀਪਲ ਅਮਰਜੀਤ ਸਿੰਘ ਨੇ ਚੇਅਰਮੈਨ ਸਾਹਿਬ ਦਾ ਧੰਨਵਾਦ ਕੀਤਾ ਤੇ ਨਾਲ ਹੀ ਵਿਦਿਆਰਥੀਆਂ ਲਈ ਛੁੱਟੀ ਦਾ ਐਲਾਨ ਕੀਤਾ |
ਸਮਾਗਮ ਦੇ ਅੰਤ ਵਿੱਚ ਪ੍ਰਿੰਸੀਪਲ ਸਾਹਿਬ ਨੇ ਮੁੱਖ ਮਹਿਮਾਨ, ਸਟਾਫ਼ ਅਤੇ ਪ੍ਰੋਗਰਾਮ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨਾਲ , ਚਾਹ ਪਾਣੀ ਵਿੱਚ ਹਿੱਸਾ ਲਿਆ |
6 Comments
ਬਹੁਤ ਵਧੀਆ
ReplyDeleteਬਹੁਤ ਵਧੀਆ
ReplyDeleteThik thak
ReplyDeleteSo so
ReplyDeleteNice
ReplyDelete✍️👍🏻😺
ReplyDelete