ਸਾਂਝੀ ਵਿੱਦਿਆ
Sanjhi Vidiya
ਸੂਕਲਾਂ, ਕਾਲਜਾਂ ਅੰਦਰ ਮੁੰਡਿਆਂ ਤੇ ਕੁੜੀਆਂ ਦੇ ਇੱਕਠੇ ਪੜਾਈ ਕਰਨ ਨੂੰ ਸਾਂਝੀ ਵਿੱਦਿਆ ਦਾ ਨਾਂ ਦਿੱਤਾ ਗਿਆ ਹੈ । ਉਹ ਇਕੋ ਕਮਰੇ ਵਿੱਚ ਬੈਠ ਕੇ ਇਕੋ ਜਿਹੇ ਹੀ ਵਿਸ਼ੇ ਅਧਿਆਪਕ ਤੋਂ ਪੜ੍ਹਦੇ ਹਨ ਤੇ ਇਕੋ ਹੀ ਪ੍ਰੀਖਿਆ ਪਾਸ ਕਰਕੇ ਡਿਗਰੀਆਂ ਲੈਂਦੇ ਹਨ । ਸਾਂਝੀ ਵਿੱਦਿਆ ਤਾਂ ਪੁਰਾਤਨ ਸਮੇਂ ਤੋਂ ਹੀ ਚੱਲਦੀ ਆ ਰਹੀ ਹੈ | ਪੁਰਾਣੇ ਸਮਿਆਂ ਵਿੱਚ ਕੁੜੀਆਂ ਮੁੰਡੇ ਆਸ਼ਰਮ ਅੰਦਰ ਜਾ ਕੇ ਸਿੱਖਿਆ ਪ੍ਰਾਪਤ ਕਰਦੇ ਸਨ ।
ਫੇਰ ਸਮਾਂ ਪਾ ਕੇ ਭਾਰਤ ਅੰਦਰ ਅਗਰੇਜ ਆਏ ਤਾਂ ਉਹਨਾਂ ਨੇ ਆਖਿਆ ਕਿ ਔਰਤ ਤੇ ਮਰਦ ਨੂੰ ਸਿੱਖਿਆ ਪ੍ਰਾਪਤ ਕਰਨ ਦਾ ਇਕ ਸਮਾਨ ਅਧਿਕਾਰ ਹੈ । ਇਸ ਖਾਤਰ ਉਹਨਾਂ ਨੇ ਕਾਨੂੰਨ ਵੀ ਬਣਾਏ । ਸਾਂਝੀ ਵਿੱਦਿਆ ਦਾ ਇਹ ਲਾਭ ਹੁੰਦਾ ਹੈ ਕਿ ਕੁੜੀਆਂ ਤੇ ਮੁੰਡਿਆਂ ਅੰਦਰ ਆਪਸ ਵਿੱਚ ਮੇਲ-ਮਿਲਾਪ ਵੱਧਧਾ ਹੈ । ਜਿਥੇ ਕੁੜੀਆਂ ਮੁੰਡੇ ਵੱਖਰੇ ਵੱਖਰੇ ਪੜ੍ਹਦੇ ਹਨ ਤਾਂ ਉਹ ਇਕ ਦੂਜੇ ਨੂੰ ਮਿਲਣ ਤਰਸਦੇ ਰਹਿੰਦੇ ਹਨ। ਕਈ ਵਾਰੀ ਉਹ ਮਿਲਣ ਖਾਤਰ ਘਟੀਆ ਢੰਗ ਤਰੀਕੇ ਵੀ ਅਪਣਾਉਂਦੇ ਹਨ । ਮਨੋਵਿਗਿਆਨੀਆਂ ਦਾ ਵਿਚਾਰ ਹੈ ਕਿ ਦੂਰ ਰਹਿਣ ਨਾਲ ਮੁੰਡਿਆਂ ਤੇ ਕੁੜੀਆਂ ਦੇ ਆਚਰਨ ਵਿਗੜਨ ਦਾ ਡਰ ਹੁੰਦਾ ਹੈ । ਉਹ ਇਕ ਦੂਜੇ ਨੂੰ ਇੱਕਲਿਆਂ ਮਿਲ ਕੇ ਕਈ ਗਲਤ ਕੰਮ ਕਰ ਸਕਦੇ ਹਨ । ਲੇਕਿਨ ਇੱਕਠੇ ਪੜ੍ਹਨ ਕਰਕੇ ਅੰਰਥਾਤ ਸਾਂਝੀ ਵਿੱਦਿਆ ਪ੍ਰਾਪਤ ਕਰਨ ਕਰਕੇ ਉਹ ਬੁਰਾਈ ਤੋਂ ਦੂਰ ਰਹਿੰਦੇ ਹਨ । ਵੇਖਿਆ ਗਿਆ ਹੈ ਕਿ ਮੁੰਡੇ ਕੁੜੀਆਂ ਦੁਆਰਾ ਇੱਕਠੇ ਸਿੱਖਿਆ ਪ੍ਰਾਪਤ ਕਰਨ ਕਰਕੇ ਉਹ ਇਕ ਦੂਜੇ ਦੀ ਨਿਗਾਹਾਂ ਵਿੱਚ ਚੰਗਾ ਬਣਨ ਖਾਤਰ ਪੜ੍ਹਾਈ ਵਿੱਚ ਵਧੇਰੇ ਮਿਹਨਤ ਕਰਦੇ ਹਨ ।
ਇਸ ਦਾ ਇਹ ਸਿੱਟਾ ਨਿਕਲਦਾ ਹੈ ਕਿ ਉਹਨਾਂ ਅੰਦਰ ਮੁਕਾਬਲੇ ਦੀ ਸਾਫ ਸੁਥਰੀ ਭਾਵਨਾ ਕਾਇਮ ਹੁੰਦੀ ਹੈ । ਮੁੰਡੇ ਇਹ ਸੋਚਦੇ ਹਨ ਕਿ ਕੁੜੀਆਂ ਨਾਲੋਂ ਵੱਧ ਨੰਬਰ ਪ੍ਰਾਪਤ ਕਰਨੇ ਹਨ ਅਤੇ ਕੁੜੀਆਂ ਸੋਚਦੀਆਂ ਹਨ ਕਿ ਉਹਨਾਂ ਨੇ ਮੁੰਡਿਆਂ ਨਾਲੋਂ ਵੱਧ ਨੰਬਰ ਪ੍ਰਾਪਤ ਕਰਨੇ ਹਨ ਜਿਸ ਦਾ ਨਤੀਜਾ ਇਹ ਨਿਕਲਦਾ ਹੈ ਕਿ ਸਿਰਫ਼ ਪੜ੍ਹਾਈ ਵਿੱਚ ਉਹਨਾਂ ਦਾ ਹੀ ਨਾਂ ਰੋਸ਼ਨ ਨਹੀਂ ਹੁੰਦਾ ਬਲਕਿ ਸਕੂਲ, ਕਾਲਜ ਦਾ ਨਾਂ ਵੀ ਰੋਸ਼ਨ' ਹੁੰਦਾ ਹੈ । ਜੇ ਕੁੜੀਆਂ ਮੁੰਡੇ ਇੱਕਠੇ ਸਿੱਖਿਆ ਪ੍ਰਾਪਤ ਕਰਤ੍ਰੀ ਤਾਂ ਸਰਕਾਰ ਦਾ ਵੀ ਖਰਚਾ ਘੱਟ ਹੋਵੇਗਾ । ਜੇ ਸਾਂਝੀ ਵਿੱਦਿਆ ਨਾਲ ਸੋਹਣਾ ਕੰਮ ਚਲ ਸਕਦਾ ਹੈ ਤਾਂ ਵਿੱਚ ਅਸੀਂ ਦੇਸ ਉੱਤੇ ਵਾਧੂ ਭਾਰ ਕਿਉਂ ਪਾਈਏ |
ਇਸ ਤਰਾਂ ਸਾਂਝੀ ਵਿੱਦਿਆ ਪ੍ਰਾਪਤ ਕਰਨ ਦੇਸ ਤੇ ਸਮਾਜ ਦੀ ਭਲਾਈ ਹੀ ਹੈ । ਪਹਿਲਾਂ ਸਕੂਲ ਪੱਧਰ ਤੇ ਸਾਂਝੀ ਵਿੱਦਿਆ ਲਾਜ਼ਮੀ ਕਰਾਰ ਦਿੱਤੀ ਜਾਵੇ ਤੇ ਫਿਰ ਇਸ ਨੂੰ ਕਾਲਜ ਪੱਧਰ ਤੇ ਵੀ ਲਿਜਾਇਆ ਜਾ ਸਕਦਾ ਹੈ । ਇਸ ਦਾ ਸਿੱਟਾ ਇਹ ਨਿਕਲੇਗਾ ਕਿ ਇਹ ਸਿੱਖਿਆ ਕਿ ਚੰਗਾ ਤੇ ਨਰੋਆ ਸਮਾਜ ਪੈਦਾ ਕਰੇਗੀ ।
0 Comments