ਸਾਡੇ ਆਵਾਜਾਈ ਦੇ ਸਾਧਨ
Sade Avajahi De Sadhan
ਪੁਰਾਤਨ ਸਮਿਆਂ ਅੰਦਰ ਜੇਕਰ ਕਿਸੇ ਮਨੁੱਖ ਨੇ ਕਿਤੇ ਜਾਣਾ ਹੁੰਦਾ ਤਾਂ ਉਸ ਨੂੰ ਉਥੇ ਪਹੁੰਚਣ ਵਿੱਚ ਵਰੇ ਲੱਗ ਜਾਂਦੇ ਸਨ। ਲੇਕਿਨ ਜਿਵੇਂ ਜਿਵੇਂ ਮਨੁੱਖ ਤਰੱਕੀ ਕਰਦਾ ਗਿਆ, ਉਸੇ ਤਰਾਂ ਹੀ ਉਹ ਆਵਾਜਾਈ ਦੇ ਸਾਧਨਾਂ ਵਿੱਚ ਤਰੱਕੀ ਕਰਦਾ ਗਿਆ | ਪਹੀਏ ਦੀ ਕਾਢ ਨਿਕਲਣ ਨਾਲ ਤਾਂ ਮਨੁੱਖ ਦੀ ਜ਼ਿੰਦਗੀ ਦੀ ਤੋਰ ਹੀ ਬਦਲ ਗਈ ।
ਅੱਜ ਅਸੀ ਇਸੇ ਪਹੀਏ ਦੀ ਬਦੌਲਤ ਵੇਖਦੇ ਹਾਂ ਕਿ ਮਨੁੱਖ ਨੇ ਕਿੰਨੀ ਤਰੱਕੀ ਕਰ ਲਈ ਹੈ ਅਰਥਾਤ ਉਸ ਨੇ ਇਹੋ ਜਿਹੀਆਂ ਚੀਜ਼ਾਂ ਬਣਾ ਲਈਆਂ ਜਿਸ ਦੀ ਕਦੇ ਕਲਪਨਾ ਹੀ ਕੀਤੀ ਜਾ ਸਕਦੀ ਸੀ । ਲੇਕਿਨ ਸਮਾਂ ਆਇਆ ਤੇ ਉਹੀ ਚੀਜ਼ਾਂ ਅੱਜ ਪ੍ਰਤੱਖ ਰੂਪ ਵਿੱਚ ਸਾਡੇ ਸਾਹਮਣੇ ਮੌਜੂਦ ਹਨ । ਗੱਲ ਕੀ ! ਉਹ ਚੀਜਾਂ ਭਾਵੇਂ ਮੋਟਰਕਾਰਾਂ, ਰੇਲਗੱਡੀਆਂ, ਬੱਸਾਂ, ਹਵਾਈ ਜਹਾਜ ਆਦਿ ਕੋਈ ਵੀ ਹੋਵੇ ਇਹ ਸਭ ਮਨੁੱਖ ਦੁਆਰਾ ਆਪਣੀ ਆਵਾਜਾਈ ਨੂੰ ਵਧੇਰੇ ਸੁਖਮਈ ਤੇ ਚੰਗੇਰੀ ਬਣਾਉਣ ਕਰਕੇ ਹੀ ਹੋਂਦ ਵਿੱਚ ਆਈਆਂ ਹਨ ।
ਮਨੁੱਖ ਜਦੋਂ ਪੰਛੀਆਂ ਨੂੰ ਖੁੱਲ੍ਹੇ ਅਸਮਾਨ ਵਿੱਚ ਉਡਾਰੀਆਂ ਲਾਉਂਦਾ ਹੋਇਆ ਵੇਖਦਾ ਤਾਂ ਉਸ ਦੇ ਮਨ ਵਿੱਚ ਰਹਿ ਰਹਿ ਕੇ ਇਕ ਹੀ ਖਿਆਲ ਆਉਂਦਾ ਸੀ ਕਿ ਕਦੇ ਉਹ ਸਮਾਂ ਵੀ ਆਵੇਗਾ ਜਦੋਂ ਉਹ ਵੀ ਇਹਨਾਂ ਪੰਛੀਆਂ ਵਾਂਗੂ ਆਕਾਸ਼ ਵਿੱਚ ਉੱਡ ਸਕੇਗਾ । ਮਨੁੱਖ ਦੀ ਇਹ ਇੱਛਾ ਹਵਾਈ ਜਹਾਜ ਦੀ ਕਾਢ ਨੇ ਪੂਰੀ ਕੀਤੀ ਤੇ ਅੱਜ ਮਨੁੱਖ ਉਸੇ ਹਵਾਈ ਜਹਾਜ ਵਿੱਚ ਬੈਠ ਕੇ ਦੇਸ ਵਿਦੇਸ ਦੀਆਂ ਸੈਰਾਂ ਕਰ ਰਿਹਾ ਹੈ ।
ਇਸੇ ਤਰਾਂ ਇਹਨਾਂ ਆਵਾਜਾਈ ਦੇ ਸਾਧਨਾਂ ਕਾਰਣ ਹੀ ਮਨੁੱਖ ਸਮੇਂ ਨੂੰ ਪਕੜਣ ਦੀ ਕੋਸ਼ਿਸ਼ ਕਰ ਰਿਹਾ ਹੈ । ਕੋਈ ਸਮਾਂ ਸੀ ਜੇਕਰ ਕਿਸੇ ਨੂੰ ਕੋਈ ਚਿੱਠੀ ਭੇਜੀ ਜਾਂਦੀ ਸੀ ਤਾਂ ਉਹ ਮਹੀਨਿਆਂ ਜਾਂ ਵਿਆਂ ਵਿੱਚ ਮਿਲਦੀ ਸੀ । ਲੇਕਿਨ ਅੱਜ ਅਸੀ ਕੀ ਵੇਖਦੇ ਹਾਂ ਕਿ ਸਵੇਰੇ ਤੁਸੀ ਚਿੱਠੀ ਡਾਕਖਾਨੇ ਵਿੱਚ ਪਾ ਕੇ ਆਓ ਅਤੇ ਸ਼ਾਮ ਨੂੰ ਉਹ ਤੁਹਾਡੇ ਦੱਸੇ ਹੋਏ ਪਤੇ ਉੱਤੇ ਪਹੁੰਚ ਜਾਵੇਗੀ ।
ਆਵਾਜਾਈ ਦੇ ਸਾਧਨਾਂ ਕਰਕੇ ਹੀ ਮਨੁੱਖ ਜੰਗਾਂ ਵਿੱਚ ਆਪਣੇ ਫੱਟੜ ਫੌਜੀਆਂ ਨੂੰ ਮੁੱਢਲੀ ਸਹਾਇਤਾ ਪਹੁੰਚਾ ਸਕਿਆ ਹੈ । ਜੇਕਰ ਇਹਨਾਂ ਸਾਧਨਾਂ ਵਿੱਚ ਏਨੀ ਤਰੱਕੀ ਨਾ ਹੁੰਦੀ ਤਾਂ ਸ਼ਾਇਦ ਅੱਜ ਜਿਹੜਾ ਅਸੀ ਦੁਨੀਆ ਦਾ ਰੂਪ ਵੇਖ ਰਹੇ ਹਾਂ ਸ਼ਾਇਦ ਹੋਰ ਹੀ ਹੁੰਦਾ ।
ਅੰਤ ਵਿੱਚ ਸਾਡੇ ਵਿਚਾਰਾਂ ਅਨੁਸਾਰ ਤਾਂ ਆਵਾਜਾਈ ਦੇ ਸਾਧਨਾਂ ਦੇ ਬਗੈਰ ਮਨੁੱਖ ਦੀ ਜ਼ਿੰਦਗੀ ਇਕ ਦਮ ਅਧੂਰੀ ਹੈ । ਜੇਕਰ ਇਹ ਸਾਧਨ ਨਾ ਹੋਣ ਤਾਂ ਮਨੁੱਖ ਦੀ ਜ਼ਿੰਦਗੀ ਇੱਕ ਦਮ ਠਹਿਰ ਜਾਏ । ਆਵਾਜਾਈ ਦੇ ਸਾਧਨਾਂ ਦਾ ਮਨੁੱਖ ਦੀ ਜ਼ਿੰਦਗੀ ਨਾਲ ਬਹੁਤ ਹੀ ਗੁੜਾ ਸੰਬੰਧ ਹੈ । ਜੇਕਰ ਮਨੁੱਖ ਇਸੇ ਤਰ੍ਹਾਂ ਹੀ ਤਰੱਕੀ ਕਰਦਾ ਰਿਹਾ ਤਾਂ ਉਹ ਸ਼ਮਾਂ ਦੂਰ ਨਹੀਂ ਜਦੋਂ ਲੋਕ ਇਹਨਾਂ ਸਾਧਨਾਂ ਦੀ ਮਦਦ ਨਾਲ ਚੰਨ ਵਰਗੇ ਗ੍ਰਹਿਆਂ ਤੇ ਪਰਵਾਰ ਨਾਲ ਘੁੰਮਣ ਫਿਰਨ ਜਾਂ ਫਿਰ ਪਿਕਨਿਕ ਮਨਾਉਣ ਜਾਇਆ ਕਰਨਗੇ ।
0 Comments