ਰਾਸ਼ਟਰੀ ਤਿਓਹਾਰ
Rashtriya Tiyohar
ਮਨੁੱਖ ਨੂੰ ਹਮੇਸ਼ਾਂ ਤੋਂ ਹੀ ਤਿਓਹਾਰਾਂ ਨਾਲ ਪਿਆਰ ਰਿਹਾ ਹੈ । ਇਸਦਾ ਕਾਰਨ ਇਹ ਹੈ ਕਿ ਉਤਸਵ ਜਾਂ ਤਿਓਹਾਰ ਸਾਡੇ ਜੀਵਨ ਵਿਚੋਂ ਨੀਰਸਤਾ ਦੂਰ ਕਰਦੇ ਹਨ ਅਤੇ ਖੁਸ਼ੀ ਵਿਚ ਵਾਧਾ ਕਰਦੇ ਹਨ ।
ਭਾਰਤ ਵਿੱਚ ਭਿੰਨ ਭਿੰਨ ਪ੍ਰਕਾਰ ਦੇ ਤਿਓਹਾਰ ਮਨਾਏ ਜਾਂਦੇ ਹਨ । ਕੁਝ ਤਿਓਹਾਰ ਵਿਸ਼ੇਸ਼ ਜਾਤੀ ਅਤੇ ਧਰਮ ਨੂੰ ਮੰਨਣ ਵਾਲੇ ਲੋਕਾਂ ਦੇ ਹੁੰਦੇ ਹਨ ਜਿਵੇਂ ਹੋਲੀ, ਦੀਵਾਲੀ, ਦੁਸ਼ਹਿਰਾ, ਗੁਰਪੁਰਬ, ਈਦ, ਮਸ ਆਦਿ । ਕੁਝ ਤਿਓਹਾਰ ਕਿਸੀ ਧਰਮ ਦੇ ਨਾ ਹੋ ਕੇ ਰਾਸ਼ਟਰ ਦੇ ਹੁੰਦੇ ਹਨ । ਇਹਨਾਂ ਤਿਓਹਾਰਾਂ ਨੂੰ ਸਾਰੇ ਦੇਸ਼ ਵਿਚ ਉਤਸ਼ਾਹ ਅਤੇ ਖੁਸ਼ੀ ਨਾਲ ਮਨਾਇਆ ਜਾਂਦਾ ਹੈ । ਸੁਤੰਤਰਤਾ ਦਿਵਸ, ਗਣਤੰਤਰ ਦਿਵਸ, ਗਾਂਧੀ ਜੈਯੰਤੀ ਅਜਿਹੇ ਹੀ ਰਾਸ਼ਟਰੀ ਤਿਓਹਾਰ ਹਨ ।
ਸਾਡਾ ਦੇਸ਼ 15 ਅਗਸਤ, 1947 ਨੂੰ ਅੰਗਰੇਜ਼ਾਂ ਦੀ ਗੁਲਾਮੀ ਤੋਂ ਅਜ਼ਾਦ ਹੋਇਆ ਸੀ । ਇਸ ਲਈ ਹਰ ਸਾਲ 15 ਅਗਸਤ ਨੂੰ ਸੁਤੰਤਰਤਾ ਦਿਵਸ ਵਜੋਂ ਮਨਾਇਆ ਜਾਂਦਾ ਹੈ । ਇਸ ਨੂੰ ਆਜ਼ਾਦੀ ਦਿਵਸ ਵੀ ਕਿਹਾ ਜਾਂਦਾ ਹੈ । ਇਹ ਦਿਨ ਸਾਰੇ ਦੇਸ਼ ਵਿਚ ਬੜੇ ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਜਾਂਦਾ ਹੈ । ਸਕੂਲਾਂ ਅਤੇ ਦਫ਼ਤਰਾਂ ਵਿਚ ਸਰਕਾਰੀ ਛੁੱਟੀ ਹੁੰਦੀ ਹੈ । ਲਾਲ ਕਿਲੇ ਦੇ ਝੰਡਾ ਲਹਿਰਾਇਆ ਜਾਂਦਾ ਹੈ, ਇਥੋਂ ਪ੍ਰਧਾਨ ਮੰਤਰੀ ਰਾਸ਼ਟਰ ਨੂੰ ਸੰਬੋਧਿਤ ਕਰਦੇ ਹਨ । ਰਾਤ ਨੂੰ ਸਰਕਾਰੀ ਭਵਨਾਂ ਦੇ ਦੀਪਮਾਲਾ ਕੀਤੀ ਜਾਂਦੀ ਹੈ ।
26 ਜਨਵਰੀ 1950 ਨੂੰ ਸਾਡੇ ਦੇਸ਼ ਦਾ ਸੰਵਿਧਾਨ ਲਾਗੂ ਹੋਇਆ | ਇਸ ਕਾਰਨ ਹਰ ਸਾਲ 26 ਜਨਵਰੀ ਨੂੰ ਗਣਤੰਤਰ ਦੇ ਰੂਪ ਵਿਚ ਬੜੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ । ਇਸ ਦਿਨ ਦਾ ਇਤਿਹਾਸਕ ਮਹੱਤਵ ਵੀ ਹੈ । 26 ਜਨਵਰੀ 1930 ਨੂੰ ਰਾਵੀ ਨਦੀ । ਦੇ ਕੰਡੇ ਲਾਹੌਰ ਵਿਚ ਕਾਂਗਰਸ ਨੇ ‘ਪੂਰਨ ਸਵਰਾਜ’ ਦਾ ਪ੍ਰਸਤਾਵ ਰੱਖਿਆ ਗਿਆ ਸੀ । ਰਾਜਾਂ ਦੀਆਂ ਰਾਜ-ਧਾਨੀਆਂ ਵਿਚ ਵਿਸ਼ੇਸ਼ ਪਰੇਡ ਕੀਤੀ ਜਾਂਦੀ ਹੈ । ਮੁੱਖ ਮਹਿਮਾਨ ਨੂੰ ਸਲਾਮੀ ਦਿੱਤੀ ਜਾਂਦੀ ਹੈ । ਇਸੇ ਤਰਾਂ ਦੇਸ਼ ਦੀ ਰਾਜਧਾਨੀ ਵਿਚ ਵੀ ਵਿਸ਼ੇਸ਼ ਪਰੇਡ ਦਾ ਆਯੋਜਨ ਕੀਤਾ ਜਾਂਦਾ । ਹੈ । ਇਹ ਪਰੇਡ ਵਿਜੇ ਚੌਕ ਤੇ ਰਾਸ਼ਟਰਪਤੀ ਨੂੰ ਸਲਾਮੀ ਦਿੰਦੇ ਹੋਏ ਲਾਲ ਕਿਲੇ ਤੱਕ ਜਦੀ ਹੈ ।
ਹਰ ਸਾਲ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦਾ ਜਨਮ ਦਿਨ 2 ਅਕਤੂਬਰ ਨੂੰ ‘ਗਾਂਧੀ ਜੈਯੰਤੀ ਦੇ ਰੂਪ ਵਿਚ ਸਾਰੇ ਦੇਸ਼ ਵਿਚ ਮਨਾਇਆ ਜਾਂਦਾ ਹੈ । ਗਾਂਧੀ ਜੀ ਦਾ ਜਨਮ 2 ਅਕਤੂਬਰ 1869 ਨੂੰ ਪੋਰਬੰਦਰ ਵਿਚ ਹੋਇਆ ਸੀ । ਉਹਨਾਂ ਨੇ ਅੰਗਰੇਜ਼ਾਂ ਦੁਆਰਾ ਹਿੰਦੁਸਤਾਨੀਆਂ ਨੂੰ ਅਜ਼ਾਦ ਕਰਨ ਲਈ ਯਤਨ ਕੀਤੇ ਤੇ ਅੰਗਰੇਜ਼ਾਂ ਨੂੰ ਭਾਰਤ ਛੱਡਣ ਲਈ ਮਜ਼ਬੂਰ ਕਰ ਦਿੱਤਾ । ਗਾਂਧੀ ਜੀ ਨੇ ਸਮਾਜਿਕ ਜਾਗ੍ਰਿਤੀ ਲਿਆਉਣ ਦੇ ਭਰਪੂਰ ਯਤਨ ਕੀਤੇ ।
ਅੰਤ ਵਿਚ ਕਿਹਾ ਜਾ ਸਕਦਾ ਹੈ ਕਿ ਇਹ ਰਾਸ਼ਟਰੀ ਤਿਓਹਾਰ ਸਾਡੇ ਅੰਦਰ ਰਾਸ਼ਟਰੀ ਚੇਤਨਾ ਦਾ ਵਿਕਾਸ ਕਰਦੇ ਹਨ । ਇਸ ਲਈ ਸਾਨੂੰ ਸਭ ਨੂੰ ਇਹਨਾਂ ਤਿਉਹਾਰਾਂ ਨੂੰ ਉਤਸ਼ਾਹ ਨਾਲ ਮਨਾਉਣਾ ਚਾਹੀਦਾ ਹੈ ।
0 Comments