Punjabi Essay, Lekh on "Rainy Season", "ਮੀਂਹ ਦੀ ਰੁੱਤ Paragraph, Speech for Class 8, 9, 10, 11, 12 Students in Punjabi Language.

ਮੀਂਹ ਦੀ ਰੁੱਤ 
Rainy Season



ਭਾਰਤ ਅੰਦਰ ਮੁੱਖ ਤੌਰ 'ਤੇ ਚਾਰ ਹੀ ਰੁੱਤਾਂ ਮੰਨੀਆਂ ਗਈਆਂ ਹਨ ਸਰਦੀ, ਗਰਮੀ, ਬਸੰਤ ਅਤੇ ਮੀਂਹ ਦੀ ਰੁੱਤ ਇਹ ਰੁੱਤ ਗਰਮੀ ਦੀ ਰੱਤ ਤੋਂ ਬਾਅਦ ਆਉਂਦੀ ਹੈ ਜੇਠ ਹਾੜ ਦੀ ਗਰਮੀ ਨਾਲ ਤਪਦੇ ਪਿਡਿਆਂ ਨੂੰ ਜਦੋਂ ਸਾਉਣ ਦੇ ਮਹੀਨੇ ਦੀ ਠੰਢੀਆਂ ਬੁਛਾਰਾਂ ਪੈਂਦੀਆਂ ਹਨ ਤਾਂ ਇਕ ਅਨੋਖੀ ਤਰ੍ਹਾਂ ਦਾ ਹੁਲਾਰਾ ਜਾਂਦਾ ਹੈ


ਇਸ ਰੁੱਤ ਦੇ ਆਉਂਦੇ ਹੀ ਲੋਕੀ ਆਪਣੇ ਖੇਤਾਂ ਅੰਦਰ ਕਮਾਦ, ਬਾਜਰਾ, ਮੱਕੀ ਅਤੇ ਸੌਣੀ ਦੀਆਂ ਹੋਰ ਫਸਲਾਂ ਬੀਜ ਦਿੰਦੇ ਹਨ। ਭਾਰਤ ਅੰਦਰ ਮੀਂਹ ਦੀ ਰੁੱਤ ਨੂੰ ਬਹੁਤ ਮਹਤੱਤਾ ਦਿੱਤੀ ਜਾਂਦੀ ਹੈ ਜੇਕਰ ਮੀਂਹ ਨਹੀਂ ਪੈਂਦੇ ਤਾਂ ਲੋਕ ਇਸ ਵਾਸਤੇ ਵਿਸ਼ੇਸ਼ ਤੌਰ ਤੇ ਹਵਨ, ਪਾਠ ਪੂਜਾ ਆਦਿ ਕਰਾਉਂਦੇ ਹਨ


ਮੀਹਾਂ ਦੀ ਰੁੱਤ ਆਉਂਦੇ ਹੀ ਸੂਰਜ ਦੇ ਲੋਕਾਂ ਨੂੰ ਕਈ ਕਈ ਦਿਨ ਤੱਕ ਦਰਸ਼ਨ ਨਹੀਂ ਹੁੰਦੇ ਉਸ ਦੀਆਂ ਤੇਜ਼ ਕਿਰਨਾਂ ਜ਼ਮੀਨ ਦੀ ਛਾਤੀ ਨੂੰ ਸਾੜ ਨਹੀਂ ਪਾਉਂਦੀਆਂ। ਮੀਂਹ ਪੈਣ ਨਾਲ ਹਰ ਪਾਸੇ ਸਾਨੂੰ ਪਾਣੀ ਹੀ ਪਾਣੀ ਨਜ਼ਰ ਆਉਂਦਾ ਹੈ| ਬੱਚੇ ਤਾਂ ਖਾਸ ਤੌਰ ਤੇ ਮੀਹਾਂ ਦਾ ਇੰਤਜਾਰ ਕਰਦੇ ਹਨ ਜਿਵੇਂ ਹੀ ਮੀਂਹ ਪੈਣਾ ਸ਼ੁਰੂ ਹੁੰਦਾ ਹੈ ਉਹ ਤੇਜ਼ੀ ਨਾਲ ਪਾਣੀ ਵਿੱਚ ਛਾਲਾਂ ਮਾਰਦੇ ਫਿਰਦੇ ਹਨ

ਮੀਂਹ ਬੰਦ ਹੋਣ ਤੇ ਜਦੋਂ ਲੋਕੀਂ ਆਪਣੇ ਘਰਾਂ ਵਿੱਚੋਂ ਬਾਹਰ ਆਉਂਦੇ ਹਨ ਠੰਢੀ ਹਵਾ ਉਹਨਾਂ ਦਾ ਦਿਲ ਖੋਲ ਕੇ ਸੁਆਗਤ ਕਰਦੀ ਹੈ, ਰੁੱਖਾਂ ਉੱਤੇ ਪੰਛੀ ਚਹਿਚਾਉਂਦੇ ਨਜ਼ਰ ਆਉਂਦੇ ਹਨ ਛੱਪੜਾਂ, ਤਲਾਬਾਂ ਵਿੱਚੋਂ ਡੱਡੂਆਂ ਦੀ ਟਰ ਟਰ ਦੀ ਆਵਾਜ਼ ਆਉਂਦੀ ਹੈ | ਮੋਰ ਆਪਣੇ ਖੰ ਫੈਲਾ ਕੇ ਪੈਲਾਂ ਪਾਉਂਦਾ ਨਜ਼ਰ ਆਉਂਦਾ ਹੈ ਕੋਇਲ ਦੀ ਮਿੱਠੀ ਆਵਾਜ਼ ਕੰਨਾਂ ਅੰਦਰ ਪੈਂਦੀ ਸੁਣਾਈ ਦਿੰਦੀ ਹੈ


ਮੀਂਹ ਪੈਂਦੇ ਹੀ ਗਰਮੀ ਨਾਲ ਝੁਲਸੇ ਹੋਏ ਪੰਧੇ ਇਕਦਮ ਹਰੇ ਹੋ ਉਠਦੇ ਹਨ ਹਰ ਪਾਸੇ ਹਰਿਆਲੀ ਹੀ ਹਰਿਆਲੀ ਨਜ਼ਰ ਆਉਂਦੀ ਹੈ ਮੀਂਹ ਆਉਣ ਨਾਲ ਸਭ ਤੋਂ ਜ਼ਿਆਦਾ ਖੁਸ਼ੀ ਕਿਸਾਨਾਂ ਨੂੰ ਹੁੰਦੀ ਹੈ ਉਹਨਾਂ ਦੀ ਫਸਲਾਂ ਨੂੰ ਤਾਂ ਜਿਵੇਂ ਅੰਮ੍ਰਿਤ ਮਿਲ ਗਿਆ ਹੋਵੇ


ਮੀਂਹਾਂ ਦੇ ਦਿਨਾਂ ਵਿੱਚ ਮੁਟਿਆਰਾਂ ਦਰਖ਼ਤਾਂ ਉੱਤੇ ਪੀਂਘਾਂ ਝੂਟਦੀਆਂ ਹਨ ਇਸ ਸਮੇਂ ਦੌਰਾਨ ਜਿਸ ਘਰ ਵੀ ਚਲੇ ਜਾਵੋ ਉਥੇ ਹੀ ਤੁਹਾਨੂੰ ਪੂੜੇ ਅਤੇ ਖੀਰ ਬਣਦੀ ਨਜ਼ਰ ਆਵੇਗੀ ਕਈ ਲੋਕ ਤਾਂ ਵਿਸ਼ੇਸ਼ ਤੌਰ ਉੱਤੇ ਗਰੀਬਾਂ ਨੂੰ ਪੂੜੇ ਪਕਾ ਕੇ ਖੁਆਉਂਦੇ ਹਨ


ਜਿਥੇ ਮੀਂਹਾਂ ਦੇ ਫਾਇਦੇ ਹਨ ਉਥੇ ਇਸਦੇ ਨੁਕਸਾਨ ਵੀ ਹੋ ਜਾਂਦੇ ਹਨ ਜੇਕਰ ਲਗਾਤਾਰ ਮੀਂਹ ਪੈਂਦੇ ਰਹਿਣ ਤਾਂ ਲੋਕਾਂ ਦੇ ਘਰ ਵੀ ਢਹਿ ਜਾਂਦੇ ਹਨ | ਫਸਲਾਂ ਪਾਣੀ ਵਿੱਚ ਡੁੱਬ ਜਾਂਦੀਆਂ ਹਨ ਦਰਿਆ ਪਾਣੀ ਨਾਲ ਨੱਕੋ ਨੱਕ ਭਰ ਜਾਂਦੇ ਹਨ ਕਿਤੇ ਕਿਤੇ ਤਾਂ ਹੱੜ ਵੀ ਜਾਂਦੇ ਹਨ ਪਿੰਡਾਂ ਵਿੱਚ ਤਾਂ ਹਾਲਤ ਹੋਰ ਵੀ ਮਾੜੀ ਹੋ ਜਾਂਦੀ ਹੈ ਕਿਉਂਕਿ ਉਥੇ ਗਲੀਆਂ ਵਿੱਚੋਂ ਪਾਣੀ ਨਿਕਲਣ ਦੀ ਕੋਈ ਨਿਕਾਸੀ ਨਹੀਂ ਹੁੰਦੀ ਹੈ ਜਿਸ ਕਰਕੇ ਮੱਛਰ ਵਧੇਰੇ ਪੈਦਾ ਹੋ ਜਾਂਦੇ ਹਨ ਬੀਮਾਰੀਆਂ ਫੈਲ ਜਾਂਦੀਆਂ ਹਨ ਏਨੇ ਔਗੁਣਾਂ ਦੇ ਬਾਵਜੂਦ ਸਾਨੂੰ ਮੀਹਾਂ ਦੀ ਰੁੱਤ ਬਹੁਤ ਹੀ ਚੰਗੀ ਲੱਗਦੀ ਹੈ।

Post a Comment

1 Comments