ਪੜ੍ਹਾਈ ਵਿਚ ਖੇਡਾਂ ਦੀ ਥਾਂ
Padhai Vich Khedan Di Tha
ਮਨੁੱਖ ਨੂੰ ਆਪਣੀ ਸਿਹਤ ਤੰਦਰੁਸਤ ਰੱਖਣ ਲਈ ਖੁਰਾਕ, ਹਵਾ ਅਤੇ ਕਸਰਤ ਦੀ ਬਹੁਤ ਜ਼ਰੂਰਤ ਹੈ । ਇਕ ਕੰਮਜੋਰ ਮਨੁੱਖ ਜੀਵਨ ਦੇ ਸਾਰੇ ਖੇਤਰਾਂ ਵਿੱਚ ਪਿੱਛੇ ਹੀ ਰਹਿੰਦਾ ਹੈ ਤੇ ਤਰੱਕੀ ਨਹੀਂ ਕਰਦਾ। ਖੇਡਾਂ ਇਕ ਅਜਿਹੀ ਵਰਜਿਸ਼ ਹਨ ਜਿਹੜੀਆਂ ਮਨੁੱਖ ਨੂੰ ਅਰੋਗਤਾ ਦੇ ਨਾਲ-ਨਾਲ ਖੁਸ਼ੀ ਵੀ ਬਖਸ਼ਦੀਆਂ ਹਨ । ਖੇਡਾਂ ਮਨੁੱਖ ਦੀ ਸਾਰੇ ਦਿਨ ਦੀ ਥਕਾਵਟ ਦੂਰ ਕਰਨ ਦੇ ਨਾਲ ਨਾਲ ਸਰਬ ਪੱਖੀ ਉੱਨਤੀ ਵੀ ਕਰਦੀਆਂ ਹਨ । ਜਿਹੜਾ ਬੰਦਾ ਸਾਰਾ ਦਿਨ ਕੰਮ ਧੰਦਾ ਜਾਂ ਪੜਾਈ ਹੀ ਕਰਦਾ ਰਹਿੰਦਾ ਹੈ ਤੇ ਖੇਡਦਾ ਨਹੀਂ ਉਹ ਸੁਭਾਅ ਤੋਂ ਚਿੜਚਿੜਾ ਬਣ ਜਾਂਦਾ ਹੈ । ਉਸ ਅੰਦਰ ਚੁਸਤੀ ਖਤਮ ਹੋ ਜਾਂਦੀ ਹੈ ।
ਖੇਡਾਂ ਸਿਰਫ਼ ਨੌਜਵਾਨ ਵਰਗ ਲਈ ਹੀ ਨਹੀਂ ਹਨ ਬਲਕਿ ਹਰ ਉਮਰ ਦੇ ਲੋਕਾਂ ਲਈ ਲਾਹੇਵੰਦ ਸਾਬਤ ਹੁੰਦੀਆਂ ਹਨ । ਖੇਡਾਂ ਦੀ ਇਹ ਮਹਾਨਤਾ ਨੂੰ ਸਮਝ ਕੇ , ਹੀ ਵਿਕਸਿਤ ਦੇਸ਼ਾਂ ਅੰਦਰ ਲੋਕਾਂ ਲਈ ਹਰ ਤਰ੍ਹਾਂ ਦੀ ਖੇਡਾਂ ਦਾ ਪ੍ਰਬੰਧ ਹੈ । ਖੇਡਾਂ ਸਰੀਰ ਨੂੰ ਨਰੋਆ ਅਤੇ ਚੁਸਤ ਰੱਖਦੀਆਂ ਹਨ | ਖੇਡਣ ਨਾਲ ਖੂਨ ਦਾ ਦੌਰਾ ਤੇਜ਼ ਹੁੰਦਾ ਹੈ ਤੇ ਫੇਫੜਿਆਂ ਨੂੰ ਤਾਜ਼ੀ ਹਵਾ ਮਿਲਦੀ ਹੈ ।
ਖੇਡਾਂ ਵਿੱਚ ਹਿੱਸਾ ਲੈਣ ਨਾਲ ਸ਼ਰੀਰ ਦੇ ਕਈ ਤਰਾਂ ਦੇ ਰੋਗ ਦੂਰ ਹੋ ਜਾਂਦੇ ਹਨ । ਮਨ ਹਮੇਸ਼ਾ ਖਿੜਿਆ ਰਹਿੰਦਾ ਹੈ । ਇਸ ਬਾਰੇ ਇਕ ਪੰ, ਅਖਾਣ ਮਸ਼ਹੂਰ ਹੈ ਕਿ 'ਅਰੋਗ ਸ਼ਰੀਰ ਵਿਚ ਅਰੋਗ ਦਿਮਾਗ'। ਖੇਡਣ ' ਨਾਲ ਸਦਾ ਦਿਮਾਗ ਵਿੱਚ ਤਾਜ਼ਗੀ ਭਰੀ ਰਹਿੰਦੀ ਹੈ । ਇਸ ਨਾਲ ਯਾਦ ਸ਼ਕਤੀ ਵਿੱਚ ਤੇ ਸੋਚ-ਸ਼ਕਤੀ ਵਿੱਚ ਵਾਧਾ ਹੁੰਦਾ ਹੈ । ਸਿਰਫ ਕਿਤਾਬੀ ਕੀੜੇ ਬਣ ਕੇ ਅੱਖਾਂ ਤੇ ਮੋਟੀਆਂ ਸਾਰੀਆਂ ਐਨਕਾਂ ਲਾ ਕੇ ਹੀ ਅਸੀ ਜ਼ਿੰਦਗੀ ਵਿੱਚ ਸਫਲਤਾ ਪ੍ਰਾਪਤ ਨਹੀਂ ਕਰ ਸਕਦੇ ।
ਖੇਡਾਂ ਮਨੁੱਖ ਅੰਦਰ ਟੀਮ ਭਾਵਨਾ ਭਰਦੀਆਂ ਹਨ । ਅਰਥਾਤ ਮਿਲ ਜੁਲ ਕੇ ਕੰਮ ਕਰਨਾ, ਇਕ ਦੂਜੇ ਦੇ ਕੰਮ ਆਉਣਾ ਆਦਿ । ਖੇਡਾਂ ਮਨੁੱਖ ਵਿੱਚ ਆਤਮ ਗੌਰਵ ਦੀ ਰੁਚੀ ਨੂੰ ਵਧਾਉਂਦੀਆਂ ਹਨ ਅਤੇ ਦੂਜਿਆਂ ਤੋਂ ਅੱਗੇ ਲੰਘਣਾ ਸਿਖਾਉਂਦੀਆਂ ਹਨ । ਜਿਹੜੇ ਲੋਕ ਦਫ਼ਤਰਾਂ ਵਿੱਚ ਕੰਮ ਕਰਦੇ ਹਨ ਉਹਨਾਂ ਲਈ ਖੇਡਾਂ ਤਾਂ ਬਹੁਤ ਹੀ ਜ਼ਰੂਰੀ ਹਨ । ਜਿਹੜੇ ਲੋਕ ਸਾਰਾ ਦਿਨ ਸਰੀਰਕ ਮਿਹਨਤ ਕਰਦੇ ਹਨ ਉਹਨਾਂ ਨੂੰ ਖੇਡਣ ਦੀ ਲੋੜ ਨਹੀਂ ।
ਇਕ ਗੱਲ ਨੋਟ ਕਰਨ ਵਾਲੀ ਹੈ ਕਿ ਖੇਡਾਂ ਜੀਵਨ ਲਈ ਹਨ ਨਾ ਕਿ ਜੀਵਨ ਖੇਡਾਂ ਲਈ । ਇਸ ਦਾ ਭਾਵ ਇਹ ਹੈ ਕਿ ਸਾਨੂੰ ਨੀਅਤ ਕੀਤੇ ਹੋਏ ਸਮੇਂ ਤੇ ਹੀ ਖੇਡਣਾ ਚਾਹੀਦਾ ਹੈ । ਹਰ ਵਿਦਿਆਰਥੀ ਨੂੰ ਖੇਡਾਂ ਵਿੱਚ ਹਿੱਸਾ ਜ਼ਰੂਰ ਲੈਣਾ ਚਾਹੀਦਾ ਹੈ । ਖੇਡਣ ਨਾਲ ਸਾਰੇ ਦਿਨ ਦੀ ਪੜ੍ਹਾਈ ਦਾ ਥਕੇਵਾਂ ਉੱਤਰ ਜਾਂਦਾ ਹੈ । ਸਿਰਫ਼ ਕਿਤਾਬਾਂ ਪੜ੍ਹਨੀਆਂ ਹੀ ਕਾਫ਼ੀ ਨਹੀਂ ਖੇਡਾਂ ਵੀ ਇਕ ਬਹੁਤੀ ਕਿਤਾਬ ਹਨ ਜਿਸ ਨੂੰ ਪੜ੍ਹਨਾ ਬਹੁਤ ਹੀ ਜ਼ਰੂਰੀ ਹੈ । ਜਿਹੜੇ ਵਿਦਿਆਰਥੀ ਖੇਡਾਂ ਵਿੱਚ ਹਿੱਸਾ ਨਹੀਂ , ਲੈਂਦੇ ਉਹ ਸੁਸਤ ਤੇ ਕੰਮਜੋਰ ਰਹਿ ਜਾਂਦੇ ਹਨ ।
ਇਸ ਲਈ ਪੜਾਈ ਦੇ ਨਾਲ ਨਾਲ ਖੇਡਾਂ ਦਾ ਹੋਣਾ ਵੀ ਬਹੁਤ ਜ਼ਰੂਰੀ ਹੈ । ਖੇਡਾਂ ਗ਼ੈਰ ਪੜਾਈ ਅਧੂਰੀ ਹੈ ਤੇ ਪੜ੍ਹਾਈ ਬਗੈਰ ਖੇਡਾਂ ਅਧੂਰੀਆਂ ਹਨ ।
1 Comments
Anjali
ReplyDelete