Punjabi Essay, Lekh on "Nari Di Bhumika", "ਨਾਰੀ ਦੀ ਭੂਮਿਕਾ" Punjabi Paragraph, Speech for Class 8, 9, 10, 11, 12 Students in Punjabi Language.

ਨਾਰੀ ਦੀ ਭੂਮਿਕਾ 
Nari Di Bhumika



ਨਰ ਤੇ ਨਾਰੀ ਸਮਾਜ ਦੇ ਮਹੱਤਵਪੂਰਨ ਅੰਗ ਹਨ । ਇਹ ਦੋਵੇਂ ਤਬ ਦੇ ਪਹੀਏ ਹਨ । ਇਕ ਦੀ ਘਾਟ ਕਰਕੇ ਦੁਸਰਾ ਪਹੀਆ ਵੀ ਬੇਕਾਰ ਹੋ ਕੇ ਰਹਿ ਜਾਂਦਾ ਹੈ । ਪਰਿਵਾਰ ਨੂੰ ਚਲਾਉਂਣ ਦੇ ਲਈ ਨਰ ਅਤੇ ਨਾਰੀ ਦੋਹਾਂ ਦੀ ਭੂਮਿਕਾ ਬਹੁਤ ਹੀ ਮਹੱਤਵ ਪੂਰਨ ਹੈ । ਅੱਜ ਦੇ ਸਮੇਂ ਵਿਚ ਦੋਹਾਂ ਨੂੰ ਬਰਾਬਰ ਮੰਨਿਆ ਜਾ ਰਿਹਾ ਹੈ। ਅੱਜ ਦੀ ਨਾਰੀ ਹਰ ਖੇਤਰ ਵਿਚ ਮਰਦ ਦੇ ਮੋਢੇ ਨਾਲ ਮੋਢਾ ਮਿਲਾ ਕੇ ਨਾਲ ਨਾਲ ਚੱਲ ਰਹੀ ਹੈ |

ਅਜ ਅਜਿਹਾ ਕੋਈ ਖੇਤਰ ਨਹੀਂ ਜਿੱਥੇ ਨਾਰੀ ਨੇ ਪਵੇਸ਼ ਨਾ ਕੀਤਾ ਹੋਵੇ । ਸਭ ਤੋਂ ਵੱਡੇ ਪ੍ਰਧਾਨਮੰਤਰੀ ਦੇ ਅਹੁਦੇ ਤੀਕ ਵੀ ਨਾਰੀ ਪੁੱਜ ਚਕੀ ਹੈ । ਉਹ ਜ਼ਮਾਨਾ ਜਾ ਚੁੱਕਾ ਹੈ ਜਦੋਂ ਨਾਰੀ ਨੂੰ ਕਮਜ਼ੋਰ ਸਮਝਿਆ ਜਾਂਦਾ ਸੀ । ਰਿਸ਼ੀਆਂ ਮੁਨੀਆਂ ਦਾ ਕਹਿਣਾ ਹੈ ਕਿ ਜਿੱਥੇ ਨਾਰੀ ਦਾ ਆਦਰ ਤੇ ਸਨਮਾਨ ਕੀਤਾ ਜਾਂਦਾ ਹੈ ਉੱਥੇ ਦੇਵਤਾ ਨਿਵਾਸ ਕਰਦੇ ਹਨ । ਗੁਰੂ ਨਾਨਕ ਦੇਵ ਜੀ ਨੇ ਨਾਰੀ ਬਾਰੇ ਕਿਹਾ ਸੀ, “ਸੋ ਕਿਉਂ ਮੰਦਾ ਆਖਿਐ ਜਿਤ ਜੰਮੈ ਰਾਜਾਨ" । ਜਿਸ ਥਾ ਨਾਰੀ ਦਾ ਆਦਰ ਨਹੀਂ ਹੁੰਦਾ, ਉੱਥੇ ਸਾਰੇ ਕੰਮ ਅਸਫਲ ਹੁੰਦੇ ਹਨ ।

ਪਰਿਵਾਰ ਵਿੱਚ ਨਾਰੀ ਦਾ ਰੋਲ ਨਰ ਤੋਂ ਵੀ ਜ਼ਿਆਦਾ ਮਹੱਤਵ ਪੂਰਨ ਮੰਨਿਆ ਗਿਆ ਹੈ | ਮਾਂ ਦੇ ਰੂਪ ਵਿਚ ਸੰਤਾਨ ਨੂੰ ਪਾਲਦੀ ਪੋਸਦੀ ਹੈ , ਪਤਨੀ ਦੇ ਰੂਪ ਵਿਚ ਪਤੀ ਦੀ ਸੇਵਾ ਕਰਦੀ ਹੈ ਅਤੇ ਪੁੱਤਰੀ ਦੇ ਰੂਪ ਵਿਚ ਘਰ ਦੇ ਕੰਮਾਂ ਵਿਚ ਵੱਧ ਚੜ ਕੇ ਹੱਥ ਵਟਾਉਂਦੀ ਹੈ । ਸੱਚੀ ਨਾਰੀ ਉਹੀ ਹੈ, ਜੋ ਸਾਰੇ ਪਰਿਵਾਰ ਦੇ ਭੋਜਨ, ਕੱਪੜੇ, ਆਰਾਮ ਤੇ ਸੇਹਤ ਦਾ ਪੂਰਾ ਧਿਆਨ ਰੱਖੇ | ਘਰ ਦੀ ਹਰੇਕ ਜਰੂਰਤ ਨੂੰ ਪੂਰਾ ਕਰਨ ਲਈ ਉਹ ਹਮੇਸ਼ਾ ਸੁਚੇਤ ਰਹੇ | ਪਤੀ ਦੇ ਆਦੇਸ਼ ਦਾ ਪਾਲਨ ਕਰਨਾ, ਸੰਤਾਨ ਦੀ ਦੀ ਇੱਛਾ ਪੂਰੀ ਕਰਨੀ, ਵੱਡੇ ਅਤੇ ਬਜ਼ੁਰਗ ਲੋਕਾਂ ਦਾ ਆਦਰ ਅਤੇ ਸੇਵਾ ਕਰਨਾ, ਇਸ ਦਾ ਕਰਤੱਵ ਹੈ ।

ਭਾਰਤੀ ਨਾਰੀ ਦਾ ਇਹ ਵੀ ਆਦਰਸ਼ ਹੈ ਕਿ ਉਹ ਪਰਿਵਾਰ ਵਿਚ । ਏਕਤਾ ਨੂੰ ਕਾਇਮ ਰੱਖੇ | ਸਭ ਦੇ ਗਿਲੇ, ਸ਼ਿਕਵੇ ਸੁਣ ਕੇ ਉਸ ਨੂੰ ਦੂਰ ਕਰਨ ਦਾ ਯਤਨ ਕਰੇ ਅਤੇ ਕਿਸੇ ਵੀ ਪਰਿਵਾਰ ਦੇ ਮੈਂਬਰ ਪ੍ਰਤੀ ਹੀਨਤਾ ਦੀ ਭਾਵਨਾ ਨਾ ਰੱਖੇ | ਸਾਡੇ ਦੇਸ ਵਿਚ ਅਨੇਕ ਨਾਰੀਆਂ ਪ੍ਰਧਾਨ ਮੰਤਰੀ, ਮੁਖ ਮੰਤਰੀ ਆਦਿ ਪਦਾਂ ਤੇ ਰਹਿ ਕੇ ਆਪਣੀਆਂ ਜਿੰਮੇਵਾਰੀ ਨੂੰ ਨਿਭਾ ਰਹੀਆਂ ਹਨ । ਸਵਤੰਤਰ ਭਾਰਤ ਵਿਚ ਨਾਰੀ ਨੂੰ ਵੋਟ ਦੇਣ ਦਾ ਅਧਿਕਾਰ ਬਿਨਾਂ ਮੰਗੇ ਪ੍ਰਾਪਤ ਹੋਇਆ ਹੈ । ਪੱਛਮੀ ਦੇਸ਼ਾਂ ਵਿਚ ਨਾਰੀ ਨੂੰ ਇਹ ਅਧਿਕਾਰ ਪ੍ਰਾਪਤ ਕਰਨ ਲਈ ਲੰਬਾ ਸੰਘਰਸ਼ ਕਰਨਾ ਪਿਆ |

ਅੱਜ ਦੇ ਸਮੇਂ ਭਾਰਤੀ ਨਾਰੀ ਤੇ ਪੱਛਮੀ ਸਭਿਅਤਾ ਦਾ ਬੜੀ ਤੇਜ਼ੀ ਨਾਲ ਪ੍ਰਭਾਵ ਪੈ ਰਿਹਾ ਹੈ । ਉਹ ਫੈਸ਼ਨ, ਸਿਨੇਮਾ, ਹੋਟਲ, ਨਾਚ ਦੀ ਤਰਫ਼ ਆਕਰਸ਼ਿਤ ਹੋ ਰਹੀ ਹੈ । ਨਵੀਂ ਸਦੀ ਵਿਚ ਨਾਰੀ ਨੇ ਨਵੀਂ ਗਾਲਾਂ ਗ੍ਰਹਿਣ ਕੀਤੀਆਂ ਹਨ ਪਰ ਆਪਣੀ ਸੀਮਾ ਵਿਚ ਰਹਿਣਾ ਜਰੂਰੀ ਹੈ । ਕਿਉਂਕਿ ਨਾਰੀ ਦਾ ਸੀਮਾ ਤੋਂ ਬਾਹਰ ਜਾਣਾ ਭਾਰਤੀ ਸੰਸਕ੍ਰਿਤੀ ਦੇ ਵਿਰੁਧ ਹੈ ਤੇ ਸਾਡੀ ਸੰਸਕ੍ਰਿਤੀ ਦਾ ਦੂਜਾ ਰੂਪ ਹੀ ਨਾਰੀ ਹੈ ।


Post a Comment

1 Comments