ਮੈਟਰੋ ਰੇਲਵੇ
Metro Rail
ਭਾਰਤ ਦੇਸ਼ ਵਿੱਚ ਸਭ ਤੋਂ ਪਹਿਲਾ ਮੈਟਰੋ ਰੇਲ ਦਾ ਮਾਨ ਕਲਕੱਤਾ ਨੂੰ ਪ੍ਰਾਪਤ ਹੈ । ਕਲਕੱਤਾ ਵਿੱਚ ਇਸਦੀ ਸਫ਼ਲਤਾ ਦਾ ਅਨੁਭਵ ਕਰਕੇ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਵੀ ਮੈਟਰੋ ਰੇਲਵੇ ਦੀ ਸਿਫ਼ਾਰਸ਼ ਕੀਤੀ ਗਈ ।
ਅੱਜ ਦਿੱਲੀ ਦੀ ਆਬਾਦੀ ਲੱਗਭਗ 1.4 ਕਰੋੜ ਹੈ । ਇਥੋਂ ਦੀ ਅੰਦਰੂਨੀ ਆਵਾਜਾਈ ਸੁਚਾਰੂ ਰੂਪ ਨਾਲ ਚਲਾਈ ਰੱਖਣ ਦੇ ਲਈ ਲਗਭਗ 12000 ਬੱਸਾਂ, 50,000 ਆਟੋ ਰਿਕਸ਼ਾ ਹਨ | ਇਸ ਦੇ ਇਲਾਵਾ ਟੈਕਸੀਆਂ, ਸਾਇਕਲ ਰਿਕਸ਼ਾ ਆਦਿ ਵੀ ਹਨ । ਦਿੱਲੀ ਦੀ ਆਵਾਜਾਈ ਅੱਜ ਪੂਰੀ ਤਰਾਂ ਵਿਗੜੀ ਪਈ ਹੈ । ਇਹਨਾਂ ਸਮੱਸਿਆਵਾਂ ਨੂੰ ਸੁਲਝਾਉਣ ਲਈ ਦਿੱਲੀ ਵਿੱਚ ਮੈਟਰੋ ਰੇਲਵੇ ਦੀ ਯੋਜਨਾ ਬਣਾਈ ਗਈ । ਦਿੱਲੀ ਦੀ ਆਬਾਦੀ ਦਾ ਇਕ ਬਹੁਤਾ ਹਿੱਸਾ ਆਪਣੀ ਗੱਡੀਆਂ ਦਾ ਇਸਤੇਮਾਲ ਕਰਦਾ ਹੈ । ਨਤੀਜੇ ਵਜੋਂ ਹਰ ਚੌਕ ਉੱਤੇ ਗੱਡੀਆਂ ਦਾ ਮੇਲਾ ਲੱਗਿਆ ਹੁੰਦਾ ਹੈ । ਡੀਜਲ ਅਤੇ ਪੈਟਰੋਲ ਨਾਲ ਚੱਲਣ ਵਾਲੀਆਂ ਇਹਨਾਂ ਗੱਡੀਆਂ ਦੇ ਪ੍ਰਦਰਸ਼ਨ ਨੇ ਦਿੱਲੀ ਨੂੰ ਦੁਨੀਆਂ ਭਰ ਵਿੱਚ ਮਹਾ ਪ੍ਰਦੂਸ਼ਨ ਵਾਲੇ ਸ਼ਹਿਰਾਂ ਦੀ ਕਤਾਰ ਵਿੱਚ ਖੜਾ ਕਰ ਦਿੱਤਾ ਹੈ ।
ਮੈਟਰੋ ਰੇਲਵੇ, ਦੇ ਲਈ ਦਿੱਲੀ ਵਿੱਚ ਅੰਦਰੂਨੀ ਸੁਰੰਗ ਬਣਾਉਣਾ ਵਧੇਰੇ ਮੁਸ਼ਕਲ ਸੀ । ਸੀਵਰ, ਜਮੀਨ ਹੇਠਾਂ ਬਿਜਲੀ ਦੀ ਲਾਈਨਾਂ ਤੇ ਜ਼ਮੀਨ ਹੇਠਾਂ ਟੈਲੀਫੋਨ ਲਾਈਨਾਂ ਆਦਿ ਵੀ ਮੈਟਰੋ ਦੇ ਲਈ ਇਕ ਬਹੁਤ ਵੱਡੀ ਸਮੱਸਿਆ ਸੀ | ਡੂੰਘੇ ਵਿਚਾਰ ਕਰਨ ਤੋਂ ਬਾਅਦ ਦਿੱਲੀ ਦੀ ਸੜਕਾਂ ਤੇ ਪੁਲ ਬਣਾ ਕੇ ਉਹਨਾਂ ਉੱਤੇ ਮੈਟਰੋ ਗੱਡੀ ਨੂੰ ਚਲਾਉਣ ਦਾ ਫੈਸਲਾ ਕੀਤਾ ਗਿਆ |
ਪਹਿਲੇ ਹਿੱਸੇ ਵਿੱਚ ਸ਼ਾਹਦਰੇ ਤੋਂ ਤੀਸ ਹਜਾਰੀ ਤੱਕ ਦੀ ਮੈਟਰੋ ਗੱਡੀ ਨੂੰ ਚਲਾਉਣ ਦਾ ਫੈਸਲਾ ਕੀਤਾ । ਇਕ ਮਹਤੱਵਪੂਰਨ ਫੈਸਲੇ ਵਿੱਚ ਇਹ ਫੈਸਲਾ ਵੀ ਕੀਤਾ ਗਿਆ ਕਿ ਡੀ.ਟੀ.ਸੀ. ਬੱਸਾਂ ਵਿੱਚ ਮੈਟਰੋ ਦੇ ਟਿਕਟ ਇਕ-ਦੂਜੇ ਦੇ ਪੂਰਕ ਹੋਣਗੇ ।
ਦਿੱਲੀ ਵਰਗੇ ਮਹਾਨਗਰ ਦੇ ਲਈ ਮੈਟਰੋ ਰੇਲ ਇਕ ਵਰਦਾਨੇ ਹੈ । ਇਸ ਦਾ ਪੂਰੀ ਤਰ੍ਹਾਂ ਰਖ ਰਖਾਓ ਤੇ ਸੇਵਾ ਸੰਭਾਲ ਵਾਸਤੇ ਸਾਨੂੰ ਹੁਣ ਤੋਂ ਹੀ ਆਪਣੀ ਮਾਨਸਿਕਤਾ ਨੂੰ ਉਸੇ ਦੇ ਅਨੁਕੂਲ ਬਣਾ ਲੈਣਾ ਚਾਹੀਦਾ ਹੈ । ਅਸੀ ਦਿੱਲੀ ਦੇ ਸੁਨਹਿਰੇ ਕੱਲ ਦੇ ਲਈ ਮੈਟਰੋ ਰੇਲਵੇ ਯੋਜਨਾ ਦੀ ਯੋਜਨਾ ਦਾ ਦਿਲ ਦੀ ਡੂੰਘਾਈਆਂ ਤੋਂ ਸਵਾਗਤ ਕਰਦੇ ਹਾਂ !
0 Comments