Punjabi Essay, Lekh on "Mere Mann Bhaunda Adhiyapak", "ਮੇਰਾ ਮਨ-ਭਾਉਂਦਾ ਅਧਿਆਪਕ" Paragraph, Speech for Class 8, 9, 10, 11, 12 Students in Punjabi Language.

ਮੇਰਾ ਮਨ-ਭਾਉਂਦਾ ਅਧਿਆਪਕ 
Mere Mann Bhaunda Adhiyapak



ਸਾਡੇ ਸਕੂਲ ਵਿੱਚ 80 - 90 ਦੇ ਕਰੀਬ ਅਧਿਆਪਕ ਵਿਦਿਆਰਥੀਆਂ ਨੂੰ ਪੜ੍ਹਾਉਂਦੇ ਹਨ। ਲੇਕਿਨ ਜਿਸ ਤਰੀਕੇ ਨਾਲ ਮੇਰੇ ਪੰਜਾਬੀ ਦੇ ਅਧਿਆਪਕ ਗਿਆਨੀ ਭਜਨ ਸਿੰਘ ਜੀ ਪੜਾਉਂਦੇ ਹਨ ਤਾਂ ਮੈਨੂੰ ਪੜ੍ਹਨ ਵਿੱਚ ਸੁਆਦ ਹੀ ਆ ਜਾਂਦਾ ਹੈ । ਇਸ ਲਈ ਉਹ ਮੇਰੇ ਆਦਰਸ਼ ਅਧਿਆਪਕ ਹਨ । ਉਹਨਾਂ ਦੀ ਵਿੱਦਿਅਕ ਯੋਗਤਾ ਐੱਮ.ਏ.ਬੀ.ਐੱਡ. ਹੈ ।

ਮੇਰੇ ਇਸ ਮਾਨਯੋਗ ਅਧਿਆਪਕ ਦਾ ਪੜ੍ਹਾਉਣ ਦਾ ਢੰਗ ਬਹੁਤ ਹੀ ਵਧੀਆ ਹੈ । ਉਹਨਾਂ ਦੁਆਰਾ ਪੜਾਈ ਗਈ ਇੱਕ-ਇੱਕ ਗੱਲ ਜਮਾਤ ਦੇ ਸਾਰੇ ਵਿਦਿਆਰਥੀਆਂ ਨੂੰ ਚੰਗੀ ਤਰ੍ਹਾਂ ਸਮਝ ਆ ਜਾਂਦੀ ਹੈ । ਉਹ ਔਖੇ ਸ਼ਬਦਾਂ ਨੂੰ ਬੜੇ ਹੀ ਸੌਖੇ ਢੰਗ ਨਾਲ ਸਮਝਾਉਂਦੇ ਹਨ ਕਿ ਵਿਦਿਆਰਥੀ ਬੜੀ ਹੀ ਛੇਤੀ ਸਮਝ ਜਾਂਦੇ ਹਨ । ਆਪਣੇ ਵਿਸ਼ੇ ਦੇ ਤਾਂ ਉਹ ਮਾਹਿਰ ਹੈ ਹੀ ਲੇਕਿਨ ਉਹਨਾਂ ਨੂੰ ਕੋਈ ਵੀ ਵਿਸ਼ਾ ਪੜ੍ਹਾਉਣ ਲਈ ਕਿਹਾ ਜਾਵੇ ਤਾਂ ਉਹ ਬੜੀ ਵਧੀਆ ਢੰਗ ਨਾਲ ਸਮਝਾ ਦਿੰਦੇ ਹਨ। ਗੁਰਬਾਣੀ ਦੀਆਂ ਅੱਖੀਆਂ-ਔਖੀਆਂ ਤੁਕਾਂ ਨੂੰ ਤਾਂ ਵਿਦਿਆਰਥੀਆਂ ਦੇ ਦਿਲਾਂ ਵਿੱਚ ਇਸ ਤਰਾਂ ਪਾ ਦਿੰਦੇ ਹਨ ਕਿ ਸੁਣਨ ਵਾਲੇ ਇਉਂ ਲੱਗਦਾ ਹੈ ਜਿਵੇਂ ਉਹ ਕਹਾਣੀ ਸੁਣ ਰਹੇ ਹੋਣ ।

ਉਹਨਾਂ ਦੀ ਸ਼ਖਸੀਅਤ ਬਹੁਤ ਪ੍ਰਭਾਵਸ਼ਾਲੀ ਹੈ । ਸਵੇਰੇ ਸਮੇਂ ਸਿਰ ਸਕੂਲ ਪੁੱਜਣਾ ਉਹਨਾਂ ਦਾ ਅਸੂਲ ਹੈ, ਇਸ ਲਈ ਉਹ ਵਿਦਿਆਰਥੀਆਂ ਨੂੰ ਵੀ ਸਮੇਂ ਲਈ ਪਾਬੰਦ ਹੋਣ ਵਾਸਤੇ ਕਹਿੰਦੇ ਹਨ ।

ਉਹ ਪੜ੍ਹਾਈ ਦੇ ਨਾਲ ਨਾਲ ਵਿਦਿਆਰਥੀਆਂ ਨੂੰ ਆਪਣੇ ਜੀਵਨ ਵਿੱਚ ਖੇਡਾਂ ਨੂੰ ਅਪਨਾਉਣ ਉੱਤੇ ਜ਼ੋਰ ਦਿੰਦੇ ਹਨ। ਉਹ ਆਪ ਬਾਸਕਟਬਾਲ ਦੇ ਵਧੀਆ ਖਿਡਾਰੀ ਵੀ ਰਹਿ ਚੁੱਕੇ ਹਨ । ਉਹ ਵਿਦਿਆਰਥੀਆਂ ਦੀ ਨਿੱਜੀ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ਤੇ ਹਲ ਕਰਦੇ ਹਨ । ਇਸ ਤੋਂ ਇਲਾਵਾ ਉਹ ਵਿਦਿਆਰਥੀਆਂ ਨੂੰ ਸਮਾਜਕ ਕੰਮਾਂ ਵਿੱਚ ਹਿੱਸਾ ਲੈਣ ਲਈ ਵੀ ਸਮੇਂ ਸਮੇਂ ਤੇ ਪ੍ਰੇਰਦੇ ਰਹਿੰਦੇ ਹਨ ।

ਸਾਡੇ ਇਹ ਅਧਿਆਪਕ ਸਭ ਧਰਮਾਂ ਦੀ ਬਰਾਬਰ ਇੱਜ਼ਤ ਕਰਦੇ ਹਨ । ਉਹ ਸੁਭਾਅ ਦੇ ਬਹੁਤ ਹੀ ਮਿੱਠੇ ਹਨ । ਉਹਨਾਂ ਦੇ ਇਸ ਵਤੀਰੇ ਕਾਰਣ ਹੀ ਸਕੂਲ ਦੇ ਸਾਰੇ ਅਧਿਆਪਕ ਸਾਹਿਬਾਨ ਤੇ ਵਿਦਿਆਰਥੀ ਉਹਨਾਂ ਦੀ ਵਧੇਰੇ ਇਜ਼ਤ ਕਰਦੇ ਹਨ । ਭਾਵੇਂ ਕੋਈ ਛੋਟਾ ਹੈ ਜਾਂ ਵੱਡਾ ਉਹ ਹਰ ਕਿਸੇ ਨੂੰ ਖਿੜੇ ਮੱਥੇ ਨਾਲ ਬੁਲਾਉਂਦੇ ਹਨ ।

ਸਾਡੇ ਪ੍ਰਿੰਸੀਪਲ ਜਸਦੀਪ ਸਿੰਘ ਜੀ ਵੀ ਉਹਨਾਂ ਦੀ ਬਹੁਤ ਇੱਜ਼ਤ ਕਰਦੇ ਹਨ । ਇਸ ਲਈ ਉਹ ਰਾਜ ਪੱਧਰ ਦਾ ਵਧੀਆ ਅਧਿਆਪਕ ਦਾ ਇਨਾਮ ਵੀ ਜਿੱਤ ਚੁੱਕੇ ਹਨ। ਅੰਤ ਵਿੱਚ ਮੇਰੀ ਤਾਂ ਇਹੋ ਬਣਾ ਹੈ ਕਿ ਇਹੋ ਜਿਹੇ ਅਧਿਆਪਕ ਜਿਸ ਸਕੂਲ ਵਿੱਚ ਹੋਣਗੇ ਉਹ ਸਕੂਲ, ਕਿਉਂ ਨਹੀਂ ਤਰੀਕੇ ਦੀ ਲੀਹਾਂ ਤੇ ਚੱਲੇਗਾ । ਇਸ ਲਈ ਉਹ ਮੇਰੇ ਹੀ ਨਹੀਂ ਸਗੋਂ ਸਾਰੇ ਵਿਦਿਆਰਥੀਆਂ ਦੇ ਮਨ ਭਾਉਂਦੇ ਅਧਿਆਪਕ ਹਨ।


Post a Comment

0 Comments