ਮਨੋਰੰਜਨ ਦੇ ਸਾਧਨ
Manoranjan De Sadhan
ਵੀਹਵੀਂ ਸਦੀ ਨੂੰ ਵਿਗਿਆਨ ਦਾ ਯੁੱਗ ਕਿਹਾ ਜਾਂਦਾ ਹੈ । ਦੁਨੀਆਂ ਦਾ ਕੋਈ ਵੀ ਅਜਿਹਾ ਕੋਨਾ ਨਹੀਂ ਜਿੱਥੇ ਵਿਗਿਆਨ ਨੇ ਆਪਣੇ ਚਰਨ ਨਹੀਂ ਪਾਏ। ਇਸ ਦੀਆਂ ਨਵੀਆਂ-ਨਵੀਆਂ ਕਾਢਾਂ ਵਿਚੋਂ ਇਕ ਮਹੱਤਵਪੂਰਣ ਕਾਢ ਕੇਬਲ ਟੀ.ਵੀ ਹੈ ਜਿਸ ਨੇ ਸਾਰੀ ਦੁਨਿਆਂ ਨੂੰ ਇਕ ਲੜੀ ਵਿਚ ਪਿਰੋਇਆ ਹੋਇਆ ਹੈ ।
ਦਿਲ ਪ੍ਰਚਾਵਾ ਮਨ ਦੀ ਇਕ ਤੀਬਰ ਇੱਛਾ ਹੈ । ਕੇਬਲ ਟੀ.ਵੀ. ਵਰਤਮਾਨਕਾਲ ਦੇ ਲੋਕਾਂ ਦੇ ਦਿਲ ਪ੍ਰਚਾਵੇ ਦਾ ਇਕ ਪ੍ਰਮੁੱਖ ਸਾਧਨ ਹੈ । ਦਿਨ ਭਰ ਦੇ ਕੰਮ ਕਰਕੇ ਥੱਕਿਆ ਹੋਇਆ ਮਨੁੱਖ ਜਾਂ ਜੀਵਨ ਦੀਆਂ ਉਲਝਣਾਂ ਕਰਕੇ ਮਾਨਸਿਕ ਪ੍ਰੇਸ਼ਾਨਿਆਂ ਵਿਚ ਘਿਰਿਆ ਹੋਇਆ ਮਨੁੱਖ ਕੇਬਲ ਟੀ.ਵੀ. ਦੇਖ ਕੇ ਆਪਣਾ ਮਨ ਪ੍ਰਚਾਵਾ ਕਰ ਲੈਂਦਾ ਹੈ । ਕੇਬਲ ਟੀ.ਵੀ. ਉੱਤੇ ਬਹੁਤ ਸਾਰੇ ਚੈਨਲ ਆਉਂਦੇ ਹਨ ਜਿਵੇਂ ਜੀ ਟੀ.ਵੀ., ਵੀ.ਟੀ.ਸੀ., ਸਟਾਰ ਪਲੱਸ, ਸਪੋਰਟਸ, ਬੀ.ਬੀ.ਸੀ, ਸੋਨੀ ਟੀ.ਵੀ. ਅਤੇ ਜ਼ੀ ਸਿਨੇਮਾ। ਇਹਨਾਂ ਚੈਨਲਾਂ ਨੂੰ ਬਦਲ ਬਦਲ ਕੇ ਮਨੁੱਖ ਆਪਣੀ ਮਨਪਸੰਦ ਦੇ ਪ੍ਰੋਗਰਾਮ ਵੇਖ ਕੇ ਆਪਣਾ ਮਨੋਰੰਜਨ ਕਰਦਾ ਹੈ ਅਤੇ ਦਿਨ ਭਰ ਦੀ ਥਕਾਵਟ ਥੋੜੀ ਦੇਰ ਵਿਚ ਹੀ ਖਤਮ ਕਰ ਲੈਂਦੇ ਹੈ । ਅਸੀਂ ਘਰ ਬੈਠੇ ਹੀ ਫ਼ਿਲਮਾਂ, ਗੀਤ, ਨਾਟਕ, ਮੈਚ, ਭਾਸ਼ਨ ਆਦਿ ਪ੍ਰੋਗਰਾਮ ਦੇਖ ਸਕਦੇ ਹਾਂ।
ਕੇਬਲ ਟੀ.ਵੀ. ਰਾਹੀਂ ਨਾ ਕੇਵਲ ਸਾਨੂੰ ਆਪਣੇ ਦੇਸ਼ ਦੀ ਤੱਰਕੀ ਬਾਰੇ ਤੇ ਸਮਾਜਿਕ, ਸਭਿਆਚਾਰਕ ਅਤੇ ਆਰਥਿਕ ਆਦਿ ਪੱਖਾਂ ਬਾਰੇ। ਜਾਣਕਾਰੀ ਮਿਲਦੀ ਰਹਿੰਦੀ ਹੈ । ਅਸੀਂ ਕੇਵਲ ਟੀ.ਵੀ. ਦੇ ਅਲੱਗ ਅਲੱਗ ਚੈਨਲ ਬਦਲ ਕੇ ਸਾਰੀ ਦੁਨਿਆਂ ਬਾਰੇ ਜਾਣਕਾਰੀ ਲੈ ਸਕਦੇ ਹਾਂ ਕਿ ਕਿੱਥੇ ਕੀ ਹੋ ਰਿਹਾ ਹੈ । ਇਸ ਤੋਂ ਇਲਾਵਾ ਕੇਬਲ ਟੀ.ਵੀ. ਦੁਆਰਾ ਸਾਨੂੰ ਅੱਜ-ਕਲ ਦੇ ਫੈਸ਼ਨਾਂ ਬਾਰੇ ਵੱਖ-ਵੱਖ ਤਰ੍ਹਾਂ ਦਾ ਖਾਣਾ ਬਣਾਉਣ ਬਾਰੇ, ਸਿਹਤ ਬਾਰੇ ਤੇ ਖੇਤੀਬਾੜੀ ਬਾਰੇ ਵੀ ਭਿੰਨ ਭਿੰਨ ਪ੍ਰਕਾਰ ਦੀ ਜਾਣਕਾਰੀ ਮਿਲਦੀ ਹੈ ।
ਵੱਖ ਵੱਖ ਵਸਤੂਆਂ ਬਣਾਉਣ ਵਾਲੀਆਂ ਕੰਪਨੀਆਂ ਤੇ ਫਰਮਾਂ ਕੇਬਲ ਟੀ.ਵੀ. ਦੇ ਮਾਧਿਅਮ ਦੁਆਰਾ ਆਪਣੀਆਂ ਚੀਜ਼ਾਂ ਦੀ ਮਸ਼ਹੂਰੀ ਕਰਕੇ ਲਾਭ ਉਠਾਉਂਦੀਆਂ ਹਨ । ਇਸ ਨਾਲ ਉਹਨਾਂ ਦੀਆਂ ਚੀਜ਼ਾਂ ਦੀ ਮੰਗ ਵੱਧਦੀ ਹੈ । ਅਨੇਕਾਂ ਲੋਕਾਂ ਨੂੰ ਰੋਜ਼ਗਾਰ ਦੇਣ ਵਿਚ ਵੀ ਕੇਬਲ ਟੀ.ਵੀ. ਦਾ ਬਹੁਤ ਯੋਗਦਾਨ ਹੈ ।
ਕੇਬਲ ਟੀ.ਵੀ. ਰਾਹੀਂ ਸਾਨੂੰ ਤਾਜ਼ੀਆਂ ਵਾਪਰੀਆਂ ਘਟਨਾਵਾਂ ਦਾ ਪਤਾ ਲੱਗਦਾ ਹੈ । ਅੱਜ ਕਲ ਟੀ.ਵੀ. ਤੇ ਰੋਜ਼ ਰਾਹੀਂ ਤਾਜ਼ੀਆਂ ਵਾਪਰੀਆਂ ਖ਼ਬਰਾਂ ਸੁਣਾਈਆਂ ਜਾਂਦੀਆਂ ਹਨ ।
ਜਿੱਥੇ ਕੇਬਲ ਟੀ.ਵੀ. ਹਰ ਵਰਗ ਦੇ ਲੋਕਾਂ ਲਈ ਲਾਭਦਾਇਕ ਹੈ। ਉੱਥੇ ਉਸ ਦੀਆਂ ਕੁੱਝ ਹਾਨੀਆਂ ਵੀ ਹਨ । ਬੱਚੇ ਜ਼ਿਆਦਾ ਸਮਾਂ ਕੇਬਲ ਟੀ.ਵੀ. ਅੱਗੇ ਹੀ ਬੈਠੇ ਰਹਿੰਦੇ ਹਨ ਅਤੇ ਆਪਣੀ ਪੜ੍ਹਾਈ ਵੱਲ ਨਹੀਂ ਦਿੰਦੇ ਇਸ ਤੋਂ ਬਿਨਾਂ ਜ਼ਿਆਦਾ ਟੀ.ਵੀ. ਦੇਖਣ ਨਾਲ ਉਹਨਾਂ ਦੀ ਨਜ਼ਰ ਤੇ ਵੀ ਬੁਰਾ ਅਸਰ ਪੈਂਦਾ ਹੈ ।
1 Comments
Very nice website
ReplyDelete