ਮਨ ਜੀਤੇ ਜਗ ਜੀਤੁ
Mann Jite Jag Jitu
ਇਹ ਅਤਿ ਸੁੰਦਰ ਤੁਕ ਸਰਬ ਸਾਂਝੇ ਗੁਰੂ ਨਾਨਕ ਦੇਵ ਜੀ ਦੀ ਉਚਾਰਨ ਕੀਤੀ ਹੋਈ ਹੈ । ਇਸਦਾ ਅਰਥ ਹੈ ਕਿ ਜਿਸ ਨੇ ਮਨ ਜਿੱਤ ਲਿਆ ਭਾਵ ਮਨ ਤੇ ਕਾਬੂ ਪਾ ਲਿਆ ਸਮਝੋ ਉਸ ਨੇ ਸਾਰਾ ਸੰਸਾਰ ਜਿੱਤ ਲਿਆ। ਪਰ ਸਵਾਲ ਹੈ ਮਨ ਜਿੱਤਿਆ ਕਿਵੇਂ ਜਾਵੇ ?
ਹਰ ਜੀਵ ਅੰਦਰ ਦੋ ਸ਼ਕਤੀਆਂ ਹੁੰਦੀਆਂ ਹਨ । ਦੇਵ ਸ਼ਕਤੀ ਅਤੇ ਦਾਨਵ ਸ਼ਕਤੀ । ਇਹ ਵਿਸ਼ੇ ਵਿਕਾਰ ਹਨ-ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ । ਉਸ ਪਾਣੀ ਦੀ ਚੰਚਲ ਮਨ ਤੇ ਜਿੱਤ ਹੁੰਦੀ ਹੈ ਜਿਸ ਦੇ ਮਨ ਦੀਆਂ ਵਾਗਾਂ ਦੇਵ ਸ਼ਕਤੀ ਦੇ ਹੱਥ ਵਿਚ ਹੁੰਦੀਆਂ ਹਨ । ਇਨ੍ਹਾਂ ਵਿਕਾਰਾਂ ਤੇ ਕਾਬੂ ਪਾ ਲੈਣਾ ਹੀ ਮਨ ਨੂੰ ਜਿੱਤ ਲੈਣਾ ਹੈ ।
ਪਹਿਲਾਂ ਮਨ ਨੂੰ ਜਿੱਤਣ ਲਈ ਘਰ ਬਾਹਰ ਛੱਡ ਕੇ ਜੰਗਲਾਂ ਵਿਚ ਜਾ ਕੇ ਆਸਣ ਲਾਏ ਜਾਂਦੇ ਸਨ । ਸਰੀਰ ਨੂੰ ਅਨੇਕਾਂ ਕਸ਼ਟ ਦਿੱਤੇ ਜਾਂਦੇ ਸਨ । ਗੁਰੂ ਨਾਨਕ ਦੇਵ ਜੀ ਨੇ ਗ੍ਰਹਿਸਥ ਵਿਚ ਰਹਿ ਕੇ ਮਨ ਤੇ ਕਾਬੂ ਪਾਉਣ ਲਈ ਪ੍ਰੇਰਿਆ । ਕਾਮ, ਕ੍ਰੋਧ, ਲੋਭ , ਮੋਹ ਅਤੇ ਹੰਕਾਰ । ਤਿਆਗ ਕੇ ਸ਼ੁਭ ਅਮਲ ਕਰਨ ਦਾ ਸੁਨੇਹਾ ਦਿੱਤਾ ।
ਮਨੇ ਨੂੰ ਜਿੱਤ ਲੈਣ ਵਾਲਾ ਮਨੁੱਖ ਕਦੇ ਡਰਦਾ ਨਹੀਂ। ਗੁਰੂ ਨਾਨਕ ਦੇ ਜੀ ਨੇ ਵਕਤ ਦੇ ਹਾਕਮ ਨੂੰ ਨਿਡਰ ਹੋ ਕੇ ਖਰੀਆਂ-ਖਰੀਆਂ ਸੁਣਾਈਆਂ । ਗੁਰੂ ਗੋਬਿੰਦ ਸਿੰਘ ਜੀ ਨੇ ਖਿੜੇ ਮੱਥੇ ਸਰਬੰਸ ਵਾਰ ਦਿੱਤਾ । ਮਨਸੂਰ ਨੇ ਸੂਲੀ ਚੜ ਕੇ ਵੀ 'ਅਨਲਹੱਕ' ਦਾ ਨਾਹਰਾ ਲਾਉਣਾ ਨਾ ਛੱਡਿਆ ।
ਸਾਧੂ ਸੰਤ ਘਰ ਬਾਹਰ ਤਿਆਗ ਕੇ ਜੰਗਲਾਂ ਵਿਚ ਭੁੱਖੇ ਪਿਆਸੇ ਤਪੱਸਿਆ ਕਰ ਕੇ ਆਪਣੇ ਮਨ ਨੂੰ ਮਾਰਨ ਦਾ ਯਤਨ ਕਰਦੇ ਰਹੇ । ਰਾਜੇ ਮਹਾਰਾਜੇ ਜੱਗ ਜਿੱਤਣ ਦਾ ਯਤਨ ਕਰਦੇ ਰਹੇ । ਇਸ ਕੰਮ ਲਈ . ਖੂਨ ਦੀਆਂ ਨਦੀਆਂ ਤੱਕ ਵਹਾਉਂਦੇ ਰਹੇ ਸਨ ।
ਸਿਆਣੇ ਕਹਿੰਦੇ ਹਨ ਕਿ ਮਨੁੱਖ ਨੂੰ ਸੰਤੁਲਤ ਜੀਵਨ ਜੀਉਣਾ ਚਾਹੀਦਾ ਹੈ ਅਤੇ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਆਪਣੇ ਮਨ ਦੀ ਇੱਛਾਵਾਂ ਨੂੰ ਕੰਟਰੋਲ ਕਰਕੇ ਕਰਨਾ ਚਾਹੀਦਾ ਹੈ । ਲੇਕਿਨ ਇਸ ਮਾਰਗ ਤੇ ਚੱਲਣ ਦਾ ਢੰਗ ਸਾਨੂੰ ਕੋਈ ਸੰਤ ਮਹਾਤਮਾ ਹੀ ਦੱਸ ਸਕਦਾ ਹੈ ।
ਜਿਸ ਨੇ ਆਪਣੇ ਮਨ ਦੀ ਇੱਛਾਵਾਂ ਨੂੰ ਜਿੱਤ ਲਿਆ ਸਮਝੋ ਉਸ ਨੇ ਪਰਮਾਤਮਾ ਨੂੰ ਪਾ ਲਿਆ । ਜਿਹੜਾ ਮਨੁੱਖ ਕਾਮ, ਕ੍ਰੋਧ, ਲੋਭ, ਮੋਹ - ਹੰਕਾਰ ਵਰਗੇ ਔਗੁਣਾਂ ਤੇ ਜਿੱਤ ਪ੍ਰਾਪਤ ਕਰ ਲੈਂਦਾ ਹੈ ਉਸ ਮਨੁੱਖ ਦੀ ਸਾਰੇ ਸਮਾਜ ਵਿੱਚ ਇੱਜ਼ਤ ਹੁੰਦੀ ਹੈ ਇਥੋਂ ਤੱਕ ਕਿ ਲੋਕ ਉਸ ਨੂੰ ਪੂਜਣ ਵੀ ਲੱਗ ਜਾਂਦੇ ਹਨ । ਲੋਕ ਉਸ ਮਨੁੱਖ ਦੇ ਪਿੱਛੇ ਤੁਰਨ ਵਿੱਚ ਮਾਣ ਮਹਿਸੂਸ ਕਰਦੇ ਹਨ ।
ਸਾਨੂੰ ਇਸ ਤੋਂ ਵੱਡੀ ਮਿਸਾਲ ਹੋਰ ਕਿਧਰੇ ਨਹੀਂ ਮਿਲ ਸਕਦੀ ਕਿ ਕਿਸ ਤਰ੍ਹਾਂ ਗੁਰੂ ਅਰਜਨ ਦੇਵ ਜੀ ਤੱਤੀ ਤਵੀ ਉੱਤੇ ਬੈਠ ਕੇ ਵੀ. 'ਤੇਰਾ । ਭਾਣਾ ਮੀਠਾ ਲਾਗੈ' ਦਾ ਉਚਾਰਣ ਕਰਦੇ ਰਹੇ । ਇਹ ਸਭ ਤਾਂ ਹੀ ਸੰਭਵ ਹੋ ਸਕਿਆ ਕਿਉਂਕਿ ਉਹਨਾਂ ਦਾ ਆਪਣੇ ਮਨ ਨੂੰ ਅਡੋਲ ਨਹੀਂ ਹੋਣ ਦਿੱਤਾ ਸੀ ਤੇ ਪਰਮਾਤਮਾ ਦੇ ਭਾਣੇ ਨੂੰ ਹੱਸਦੇ ਹੋਏ ਸਹਿਣ ਕੀਤਾ । ਇਸੇ ਲਈ ਜਿਹੜਾ ਮਨੁੱਖ ਆਪਣੇ ਮਨ ਨੂੰ ਜਿੱਤ ਲੈਂਦਾ ਹੈ ਉਹ ਸਾਰੇ ਸੰਸਾਰ ਨੂੰ ਜਿੱਤ ਲੈਂਦਾ ਹੈ ।
0 Comments