Punjabi Essay, Lekh on "Lohri", "ਲੋਹੜੀ" Paragraph, Speech for Class 8, 9, 10, 11, 12 Students in Punjabi Language.

ਲੋਹੜੀ 
Lohri




ਪੰਜਾਬ ਨੂੰ ਮੁੱਖ ਤੌਰ ਤੇ ਮੇਲਿਆਂ ਅਤੇ ਤਿਉਹਾਰਾਂ ਦੀ ਧਰਤੀ ਮੰਨਿਆ ਗਿਆ ਹੈ ਸ਼ਾਇਦ ਹੀ ਕੋਈ ਦਿਨ ਜਾਂ ਮਹੀਨਾ ਹੋਵੇਗਾ ਜਦੋਂ ਇਥੇ ਕੋਈ ਖੇਲਾ ਜਾਂ ਤਿਉਹਾਰ ਨਾ ਹੋਵੇ


ਇਸੇ ਤਰ੍ਹਾਂ ਲੋਹੜੀ ਵੀ ਪੰਜਾਬ ਦਾ ਵਿਸ਼ੇਸ਼ ਤਿਉਹਾਰ ਮੰਨਿਆ ਗਿਆ। ਹੈ ਇਹ ਅੰਗਰੇਜੀ ਮਹੀਨੇ ਜਨਵਰੀ ਅਤੇ ਦੇਸੀ ਮਹੀਨੇ ਮਾਘੀ ਤੋਂ ਇਕ ਦਿਨ ਪਹਿਲਾਂ ਮਨਾਈ ਜਾਂਦੀ ਹੈ


ਲੋਹੜੀ ਦੇ ਪਿੱਛੇ ਵੀ ਕਈ ਤਰ੍ਹਾਂ ਦੀ ਪੌਰਾਣਿਕ ਕਹਾਣੀਆਂ ਜੁੜੀਆਂ ਹੋਈਆਂ ਹਨ ਇਕ ਕਹਾਣੀ ਤਾਂ ਇਉਂ ਪ੍ਰਚਲੱਤ ਹੈ ਕਿ ਇਕ ਬ੍ਰਾਹਮਣ (ਪੰਡਤ) ਦੀਆਂ ਦੋ ਕੁੜੀਆਂ ਸਨ ਉਸਨੇ ਨੇੜੇ ਦੇ ਪਿੰਡ ਉਹਨਾਂ ਦੀ ਮੰਗਣੀ ਕਰ ਦਿੱਤੀ Tਉਸ ਇਲਾਕੇ ਦੇ ਹਾਕਮ ਨੇ ਕੁੜੀਆਂ ਦੀ ਸੁੰਦਰਤਾ ਬਾਰੇ ਸੁਣਿਆ ਤਾਂ ਉਹਨਾਂ ਨੂੰ ਪ੍ਰਾਪਤ ਕਰਨਾ ਚਾਹਿਆ ਬ੍ਰਾਹਮਣ ਨੇ ਮੁੰਡੇ ਵਾਲਿਆਂ ਨੂੰ ਕੁੜੀਆਂ ਨੂੰ ਵਿਆਹ ਕੇ ਲਿਜਾਉਣ ਲਈ ਕਿਹਾ ਉਹ ਲੋਕ ਡਰਦੇ ਮਾਰੇ ਮਨਾਂ ਕਰ ਗਏ ਬਾਹਮਣ ਨਿਰਾਸ਼ਾ ਦੀ ਹਾਲਤ ਵਿੱਚ ਵਾਪਸ ਘਰ ਰਿਹਾ ਸੀ ਤਾਂ ਉਸ ਨੂੰ ਦੁਲਾ ਭੱਟੀ , ਨਾਂ ਦਾ ਡਾਕੂ ਮਿਲਿਆ ਉਸ ਨੇ ਬਾਹਮਣ ਦੀ ਸਾਰੀ ਵਿਥਿਆ ਸੁਣੀ ਤੇ ਮੁੰਡੇ ਵਾਲਿਆਂ ਨੂੰ ਬੁਲਾ ਕੇ ਉਹਨਾਂ ਦਾ ਵਿਆਹ ਜੰਗਲ ਵਿੱਚ ਕਰ ਦਿੱਤਾ ਪਿੰਡ ਵਾਲਿਆਂ ਨੇ ਵੀ ਬਾਹਮਣ ਦੀ ਮਦਦ ਕੀਤੀ ਦੁਲੇ ਭੱਟੀ ਵਾਲੇ ਕੋਲ ਸਿਰਫ਼ ਸ਼ੱਕਰ ਹੀ ਸੀ ਤੇ ਉਸਨੇ ਉਹ ਸ਼ੱਕਰ ਕੁੜੀਆਂ ਦੀ ਝੋਲੀ ਵਿੱਚ ਪਾ ਦਿੱਤੀ ਉਸ ਦਿਨ ਤੋਂ ਬਾਅਦ ਲੋਕ ਅੱਗ ਬਾਲ ਕੇ ਇਹ ਤਿਉਹਾਰ ਮਨਾਉਣ ਲੱਗ ਪਏ


ਲੋਹੜੀ ਤੋਂ ਕਈ ਦਿਨ ਪਹਿਲਾਂ ਮੁੰਡੇ, ਕੁੜੀਆਂ ਇੱਕਠੇ ਹੋ ਕੇ ਲੋਹੜੀ ਮੰਗਣ ਲਈ ਤੁਰ ਪੈਂਦੇ ਹਨ ਖਾਸ ਤੌਰ ਤੇ ਜਿਸ ਘਰ ਵਿੱਚ ਮੁੰਡਾ ਜੰਮਿਆ ਹੋਵੇ ਜਾਂ ਫਿਰ ਵਿਆਹ ਹੋਵੇ ਤਾਂ ਉਸ ਘਰ ਵਿੱਚੋਂ ਲੋਹੜੀ ਵਿਸ਼ੇਸ਼ ਤੌਰ ਤੇ ਮੰਗੀ ਜਾਂਦੀ ਸੀ ਮੁੰਡੇ ਕੁੜੀਆਂ ਮਿਲ ਕੇ ਇਹ ਗੀਤ ਗਾਉਂਦੇ ਸਨ :-


ਸੁੰਦਰ ਮੁੰਦਰੀਏ, ਤੇਰਾ ਕੌਣ ਵਿਚਾਰਾ ? ਹੋ 

ਦੁੱਲਾ ਭੱਟੀ ਵਾਲਾ ਹੋ, ਦੁੱਲੇ ਦੀ ਧੀ ਵਿਆਹੀ,

ਹੋ ਸੇਰ ਸ਼ੱਕਰ ਪਾਈ ਹੋ........ 


ਲੋਹੜੀ ਤੇ ਖੂਬ ਰੌਣਕ ਹੁੰਦੀਆਂ ਬਨ ਲੋਕੀ ਇਕ ਦੂਜੇ ਦੇ ਘਰ . ਲੋਹੜੀ ਦਾ ਸਮਾਨ ਵਿਸ਼ੇਸ਼ ਤੌਰ ਤੇ ਭੇਜਦੇ ਹਨ  ਅਮੀਰ ਲੋਕ ਆਪਣੇ ਰਿਸ਼ਤੇਦਾਰਾਂ ਨੂੰ ਰਿਉੜੀਆਂ, ਤਿਲ ਦੇ ਲੱਡੂ, ਗੱਚਕ ਆਦਿ ਦਿੰਦੇ ਹਨ |


ਘਰ ਦੇ ਸਿਆਣੇ ਲੋਕ ਆਪਣੇ ਘਰ ਦੇ ਬਾਹਰ ਇਕ ਧੂਣੀ ਬਾਲ ਕੇ ਬੈਠ ਜਾਂਦੇ ਹਨ ਤੇ ਸਾਰੇ ਉਸ ਧੂਣੀ ਉੱਤੇ ਤਿਲ ਸੁੱਟਦੇ ਹਨ ਤੇ ਨਾਲ ਹੀ ਇਹ ਸਤਰਾਂ ਵੀ ਬੋਲਦੇ ਹਨ :ਈਸ਼ਰ ਆਏ ਦਲਿੱਦਰ ਜਾਏ, ਦਲਿੱਦਰ ਦੀ ਜੜ ਚੁੱਲੇ ਪਾਏ


ਲੋਹੜੀ ਦਾ ਤਿਉਹਾਰ ਆਪਸੀ ਭਾਈਚਾਰਕ ਏਕਤਾ ਦਾ ਤਿਉਹਾਰ ਹੈ। ਹੁਣ ਤਾਂ ਇਹ ਪੰਜਾਬ ਤੋਂ ਬਾਹਰ ਦਿੱਲੀ, ਹਰਿਆਣਾ, ਰਾਜਸਥਾਨ ਆਦਿ ਇਲਾਕਿਆਂ ਵਿੱਚ ਮਨਾਇਆ ਜਾਣ ਲੱਗ ਪਿਆ ਹੈ

Post a Comment

0 Comments