ਕਸਰਤ ਦਾ ਮਹੱਤਵ
Kasrat Da Mahatva
ਕਸਰਤ ਦਾ ਸਾਡੇ ਜੀਵਨ ਵਿਚ ਵਿਸ਼ੇਸ਼ ਮਹੱਤਵ ਹੈ । ਜੇਕਰ ਅਜੇ ਜੀਵਨ ਵਿਚ ਸੁੱਖੀ ਬਣਨਾ ਚਾਹੁੰਦੇ ਹਾਂ ਅਤੇ ਦੁੱਖਾਂ ਨੂੰ ਆਪਣੇ ਤੋਂ ਦੂਰ ਦੇ ਰੱਖਣਾ ਚਾਹੁੰਦੇ ਹਾਂ ਤਾਂ ਸਾਨੂੰ ਕਸਰਤ ਤੋਂ ਮੂੰਹ ਨਹੀਂ ਮੋੜਨਾ ਚਾਹੀਦਾ। ਜੀਵਨ ਵਿਚ ਸਰੀਰਕ ਅਤੇ ਮਾਨਸਿਕ ਸੁੱਖ-ਦੁੱਖ ਆਉਂਦੇ ਰਹਿੰਦੇ ਹਨ ।
ਮਨ ਨੂੰ ਸ਼ੁੱਖੀ ਰੱਖਣ ਦੇ ਲਈ ਤਨ ਨੂੰ ਚੁਸਤ ਰੱਖਣਾ ਜ਼ਰੂਰੀ ਹੈ । ਸਰੀਰ ਦੇ ਸਾਰੇ ਕੰਮਾਂ ਨੂੰ ਠੀਕ ਤਰ੍ਹਾਂ ਕਰਨ ਲਈ ਕਸਰਤ ਬਹੁਤ ਲਾਭਦਾਇਕ ਸਾਬਤ ਹੁੰਦੀ ਹੈ। ਕੰਮ ਕਰਨ ਦੇ ਲਈ ਸਰੀਰ ਨੂੰ ਠੀਕਠਾਕ ਅਤੇ ਸਿਹਤਮੰਦ ਬਣਾਉਣ ਲਈ ਰੋਜ਼ਾਨਾ ਕਸਰਤ ਕਰਨੀ ਚਾਹੀਦੀ
.ਖੇਡਾਂ ਦੀ ਕਸਰਤ ਦਾ ਇਕ ਰੂਪ ਹਨ| ਖੇਡਾਂ ਸਾਨੂੰ ਸਿਹਤਮੰਦ ਬਣਾਉਂਦੀਆਂ ਹਨ| ਖੇਡਾਂ ਵਿਚ ਭਾਗ ਲੈਣ ਨਾਲ ਸਾਡੀਆਂ ਮਾਸ ਪੇਸ਼ੀਆਂ ਮਜ਼ਬੂਤ ਬਣਦੀਆਂ ਹਨ । ਇਸ ਨਾਲ ਖੂਨ ਦਾ ਸੰਚਾਰ ਬਣਦਾ ਹੈ। ਕਿਹਾ ਗਿਆ ਕਿ ਸਿਹਤਮੰਦ ਸਰੀਰ ਵਿਚ ਹੀ ਸਿਹਤਮੰਦ ਦਿਮਾਗ ਹੁੰਦਾ ਹੈ । ਇਸ ਪ੍ਰਕਾਰ ਅਸੀਂ ਖੇਡਾਂ ਨਾਲ ਸਿਹਤਮੰਦ ਸਰੀਰ ਦੇ ਨਾਲ ਨਾਲ ਦਿਮਾਗ ਦੇ ਵੀ ਮਾਲਿਕ ਬਣਦੇ ਹਾਂ। ਕਸਰਤ ਕਰਨ ਨਾਲ ਸਾਡੀ ਪਾਚਨ ਸ਼ਕਤੀ ਵਧਦੀ ਹੈ | ਕਸਰਤ ਕਰਨ ਵਾਲੇ ਦੇ ਨੇੜੇ ਰੋਗ ਨਹੀਂ ਆਉਂਦਾ ।
ਸਾਡੇ ਪਾਚੀਨ ਸਮੇਂ ਵਿਚ ਰਿਸ਼ੀਆਂ-ਮੁਨੀਆਂ ਨੇ ਕਸਰਤ ਅਤੇ ਯੋਗ ਆਸਣ ਤੇ ਬਹੁਤ ਜ਼ੋਰ ਦਿੱਤਾ । ਉਹਨਾਂ ਨੇ ਕਸਰਤ ਅਤੇ ਯੋਗ ਦੇ ਕਈ ਆਸਣ ਦੱਸੇ ਇਹਨਾਂ ਆਸਣਾਂ ਦਾ ਗਿਆਨ ਉਹਨਾਂ ਨੇ ਲਿਖਤ ਅਤੇ ਮੌਖਿਕ ਰੂਪ ਵਿੱਚ ਮਨੁੱਖਾਂ ਨੂੰ ਦਿੱਤਾ । ਰੋਜ਼ਾਨਾ ਕਸਰਤ ਕਰਨ ਵਾਲੇ ਵਿਅਕਤੀ ਨੂੰ ਜਲਦੀ ਬੁਢਾਪਾ ਨਹੀਂ ਆਉਂਦਾ ।
ਬੱਚਿਆਂ ਨੂੰ ਬਚਪਨ ਤੋਂ ਹੀ ਕਸਰਤ ਬਾਰੇ ਸਹੀ ਜਾਣਕਾਰੀ ਦੇਣੀ ਚਾਹੀਦੀ ਹੈ ਅਤੇ ਉਹਨਾਂ ਨੂੰ ਬਚਪਨ ਤੋਂ ਹੀ ਇਸ ਦਾ ਅਭਿਆਸ ਕਰਵਾਉਣਾ ਚਾਹੀਦਾ ਹੈ । ਨੌਜਵਾਨਾਂ ਨੂੰ ਸਭ ਤਰ੍ਹਾਂ ਦੀਆਂ ਖੇਡਾਂ ਵਿਚ ਭਾਗ ਲੈਣਾ ਚਾਹੀਦਾ ਹੈ। ਕਸਰਤ ਨੂੰ ਆਪਣੀ ਉਮਰ ਅਤੇ ਭਾਰ ਦੇ ਅਨੁਸਾਰ ਕਰਨਾ ਚਾਹੀਦਾ ਹੈ। ਕਸਰਤ ਕਰਨ ਤੋਂ ਬਾਅਦ ਸੰਤੁਲਿਤ ਭੋਜਨ ਕਰਨਾ ਚਾਹੀਦਾ ਹੈ ।
ਕਸਰਤ ਤੋਂ ਦੂਰ ਭੱਜਣ ਵਾਲਾ ਵਿਅਕਤੀ ਰੋਗੀ ਹੋ ਜਾਂਦਾ ਹੈ । ਉਸ ਦਾ ਸਰੀਰ ਬੇਡੋਲ ਹੋ ਜਾਂਦਾ ਹੈ । ਉਸ ਦੀ ਪਾਚਨ ਸ਼ਕਤੀ ਖ਼ਰਾਬ ਹੋ ਜਾਂਦੀ ਹੈ । ਉਹ ਸੁਭਾਅ ਤੋਂ ਚਿੜਚਿੜਾ ਅਤੇ ਗੁਸੈਲ ਹੋ ਜਾਂਦਾ ਹੈ । ਉਸ ਨੂੰ ਜੀਵਨ ਵਿਚੋਂ ਆਨੰਦ ਨਹੀਂ ਮਿਲਦਾ ਅਤੇ ਉਹ ਜੀਵਨ ਨੂੰ ਭਾਰ ਸਮਝਣ ਲੱਗਦਾ ਹੈ । ਅਜਿਹਾ ਵਿਅਕਤੀ ਆਪ ਤਾਂ ਜੀਵਨ ਵਿਚ ਦੁੱਖ ਪਾਉਂਦਾ ਹੈ ।
ਅੰਤ ਵਿੱਚ ਕਿਹਾ ਜਾ ਸਕਦਾ ਹੈ ਕਿ ਸਾਨੂੰ ਜੀਵਨ ਵਿੱਚ ਕਸਰਤ ਦੇ ਲਾਭਾਂ ਨੂੰ ਸਮਝ ਕੇ ਇਸ ਨੂੰ ਆਪਣੇ ਜੀਵਨ ਦਾ ਅੰਗ ਬਣਾ ਲੈਣਾ ਚਾਹੀਦਾ ਹੈ | ਕਸਰਤ ਜੀਵਨ ਦਾ ਵਰਦਾਨ ਹੈ । ਇਸ ਨਾਲ ਸਰੀਰ ਵਿਚ ਬਲ ਦਾ ਵਾਧਾ ਹੁੰਦਾ ਹੈ । ਬਿਮਾਰ ਸਰੀਰ ਜੀਵਨ ਨੂੰ ਸਾਰੇ ਪ੍ਰਕਾਰ ਦੇ ਸੁੱਖਾਂ ਤੋਂ ਵੰਚਿਤ ਕਰ ਦਿੰਦਾ ਹੈ ।
1 Comments
🙏
ReplyDelete